AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਪੰਜਾਬ ‘ਚ ਅੱਜ ਵੀ ਤੂਫ਼ਾਨ ਦਾ ਅਲਰਟ, ਬਾਰਿਸ਼ ਦੀ ਭਵਿੱਖਬਾਣੀ; ਜਾਣੋ ਮੌਮਸ ਦਾ ਹਾਲ

ਸੂਬੇ ਦੇ ਤਾਪਮਾਨ 'ਚ ਵਾਧਾ ਦੇਖਿਆ ਜਾ ਰਿਹਾ ਹੈ। ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ 'ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 1.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 5 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ 'ਚ ਦਰਜ ਕੀਤਾ ਗਿਆ, ਜੋ ਕਿ 9 ਡਿਗਰੀ ਰਿਹਾ।

ਪੰਜਾਬ 'ਚ ਅੱਜ ਵੀ ਤੂਫ਼ਾਨ ਦਾ ਅਲਰਟ, ਬਾਰਿਸ਼ ਦੀ ਭਵਿੱਖਬਾਣੀ; ਜਾਣੋ ਮੌਮਸ ਦਾ ਹਾਲ
ਸੰਕੇਤਕ ਤਸਵੀਰ
tv9-punjabi
| Updated On: 19 Feb 2026 06:58 AM IST

ਪੰਜਾਬ ਦੇ 9 ਜ਼ਿਲ੍ਹਿਆਂ ‘ਚ ਅੱਜ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਬਿਜਲੀ ਚਮਕਣ-ਬਦਲ ਗਰਜਣ ਤੇ ਤੇਜ਼ ਹਵਾਵਾਂ ਚਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ 7 ਜ਼ਿਲ੍ਹਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਇਨ੍ਹਾਂ ਜ਼ਿਲ੍ਹਿਆਂ ਦੇ ਇਲਾਵਾ ਬਾਕੀ ਜ਼ਿਲ੍ਹਿਆਂ ‘ਚ ਕਿਸੇ ਵੀ ਤਰ੍ਹਾਂ ਦਾ ਅਲਰਟ ਜਾਂ ਭਵਿੱਖਬਾਣੀ ਨਹੀਂ ਕੀਤੀ ਗਈ ਹੈ। ਇਸ ਤੋਂ ਬਾਅਦ ਆਉਣ ਵਾਲੇ ਤਿੰਨ ਦਿਨਾਂ ਲਈ ਯਾਨੀ ਕਿ 22 ਫਰਵਰੀ ਤੱਕ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

ਸੂਬੇ ਦੇ ਤਾਪਮਾਨ ‘ਚ ਵਾਧਾ ਦੇਖਿਆ ਜਾ ਰਿਹਾ ਹੈ। ਬੀਤੇ ਦਿਨ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 1.9 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਇਹ ਆਮ ਨਾਲੋਂ 5 ਡਿਗਰੀ ਵੱਧ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਗੁਰਦਾਸਪੁਰ ‘ਚ ਦਰਜ ਕੀਤਾ ਗਿਆ, ਜੋ ਕਿ 9 ਡਿਗਰੀ ਰਿਹਾ।

ਤੂਫ਼ਾਨ ਦਾ ਅਲਰਟ

ਅੱਜ ਪਠਾਨਕੋਟ, ਗੁਰਦਾਸਪੁਰ, ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਬਠਿੰਡਾ ਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਿਜਲੀ ਚਮਕਣ, ਬਦਲ ਗਰਜਣ ਤੇ ਤੇਜ਼ ਹਵਾਵਾਂ (30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ) ਚਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਬਾਰਿਸ਼ ਦੀ ਭਵਿੱਖਬਾਣੀ

ਮੋਗਾ, ਲੁਧਿਆਣਾ, ਬਰਨਾਲਾ, ਸੰਗਰੂਰ, ਪਟਿਆਲਾ, ਬਠਿੰਡਾ ਤੇ ਮਾਨਸਾ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਕਿੰਨਾ ਰਿਹਾ ਵੱਧ ਤੋਂ ਵੱਧ ਤਾਪਮਾਨ?

ਬੀਤੇ ਦਿਨ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 1.9 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਅਜੇ ਵੀ ਆਮ ਨਾਲੋਂ 2.5 ਡਿਗਰੀ ਵੱਧ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਵੱਧ ਤਾਪਮਾਨ 25.6 ਡਿਗਰੀ, ਲੁਧਿਆਣਾ ‘ਚ ਦਰਜ ਕੀਤਾ ਗਿਆ।

ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 24.1 ਡਿਗਰੀ, ਪਟਿਆਲਾ ਦਾ 25.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 24.8 ਡਿਗਰੀ, ਫਿਰੋਜ਼ਪੁਰ ਦਾ 25.2 ਡਿਗਰੀ, ਹੁਸ਼ਿਆਰਪੁਰ ਦਾ 24.9 ਡਿਗਰੀ, ਸਲੇਰਨ (ਹੁਸ਼ਿਆਰਪੁਰ) ਦਾ 24.8 ਡਿਗਰੀ, ਮੁਹਾਲੀ ਦਾ 25.2 ਡਿਗਰੀ, ਪਠਾਨਕੋਟ ਦਾ 23.0 ਡਿਗਰੀ ਤੇ ਰੋਪੜ ਦਾ 25.3 ਡਿਗਰੀ ਦਰਜ ਕੀਤਾ ਗਿਆ। ਚੰਡੀਗੜ੍ਹ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 25.4 ਡਿਗਰੀ ਦਰਜ ਕੀਤਾ ਗਿਆ।

Follow Us
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ
ਚੰਡੀਗੜ੍ਹ ਸਾਨੂੰ ਦੇ ਦਿਓ, ਕਾਨੂੰਨ-ਵਿਵਸਥਾ ਕਰ ਦੇਵਾਂਗੇ ਦਰੁਸਤ, ਬੀਜੇਪੀ ਦਫ਼ਤਰ ਤੇ ਧਮਾਕੇ ਤੋਂ ਬਾਅਦ ਬੋਲੇ ਚੀਮਾ...
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ
US-Iran Tensions: ਈਰਾਨ ਯੁੱਧ 'ਤੇ ਟਰੰਪ ਦਾ ਬਿਆਨ, ਜਿੱਤ ਦੇ ਦਾਅਵਿਆਂ ਵਿਚਾਲੇ ਜਾਰੀ ਟਕਰਾਅ ਅਤੇ ਹੋਰਮੁਜ਼ ਦੀ ਰਣਨੀਤੀ...
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?
ਚੰਡੀਗੜ੍ਹ 'ਚ ਪੰਜਾਬ ਬੀਜੇਪੀ ਦਫਤਰ ਬਾਹਰ ਧਮਾਕਾ, ਵੱਡਾ ਸਵਾਲ - ਕਿਸਨੇ ਰੱਖਿਆ ਦੇਸੀ ਬੰਬ?...
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ
1 ਅਪ੍ਰੈਲ, 2026 ਤੋਂ ਬਦਲੇ ਇਹ ਵੱਡੇ ਨਿਯਮ: LPG, PAN, ਅਤੇ ATM ਸਮੇਤ ਕਈਆਂ 'ਤੇ ਅਸਰ...
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ
Indias Gas & LPG Shortage: ਭਾਰਤ ਵਿੱਚ ਤੇਲ-ਗੈਸ ਸੰਕਟ, ਵਧਦੀਆਂ ਕੀਮਤਾਂ ਅਤੇ ਸਪਲਾਈ ਦੀ ਕਮੀ ਨਾਲ ਜਨ ਜੀਵਨ ਪ੍ਰਭਾਵਿਤ...
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?
Covids Sicada Variant: ਕੋਰੋਨਾ ਦੇ ਨਵੇਂ ਵੇਰੀਐਂਟ BA.3.2 ਸਿਕਾਡਾ ਦੀ ਦਸਤੱਕ, ਕੀ ਭਾਰਤ ਵਿੱਚ ਵਧੇਗਾ ਖ਼ਤਰਾ?...
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?
ਫਿਰੋਜ਼ਪੁਰ ਦੇ ਸਰਹੱਦੀ ਖੇਤਰ ਵਿੱਚ ਪਹਿਲੀ ਵਾਰ ਆਯੋਜਿਤ ਕੀਤਾ ਗਿਆ Literature Festival, ਜਾਣੋ ਕੀ ਸੀ ਖਾਸ?...
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ
ਚੰਡੀਗੜ੍ਹ ਵਿੱਚ ਗੈਸ ਸਿਲੰਡਰ ਦੀ ਘਾਟ, ਸਵੇਰੇ 4 ਵਜੇ ਤੋਂ ਕਤਾਰਾਂ ਵਿੱਚ ਖੜ੍ਹੇ ਲੋਕ...
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ
Amit Shah on Naxal-free India: ਨਕਸਲਵਾਦ 'ਤੇ ਬੋਲਦੇ ਹੋਏ ਅਮਿਤ ਸ਼ਾਹ ਨੇ ਵਿਰੋਧੀ ਧਿਰ ਨੂੰ ਸੁਣਾਈਆਂ ਖਰੀਆਂ-ਖਰੀਆਂ...