Punjab Weather: ਪੰਜਾਬ ‘ਚ ਅੱਜ ਧੁੰਦ ਤੇ ਸੀਤ ਲਹਿਰ ਦਾ ਅਲਰਟ, ਘੱਟੋ-ਘੱਟ ਤਾਪਮਾਨ 3.7 ਡਿਗਰੀ ਰਿਹਾ

Published: 

29 Jan 2026 06:56 AM IST

Punjab Weather: ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ 'ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਸੂਬੇ 'ਚ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ 'ਚ ਦਰਜ ਕੀਤਾ ਗਿਆ, ਜੋ ਕਿ 3.7 ਡਿਗਰੀ ਰਿਹਾ।

Punjab Weather: ਪੰਜਾਬ ਚ ਅੱਜ ਧੁੰਦ ਤੇ ਸੀਤ ਲਹਿਰ ਦਾ ਅਲਰਟ, ਘੱਟੋ-ਘੱਟ ਤਾਪਮਾਨ 3.7 ਡਿਗਰੀ ਰਿਹਾ

ਫਾਈਲ ਫੋਟੋ (Photo Credit: PTI)

Follow Us On

ਅੱਜ ਪੰਜਾਬ ‘ਚ ਸੰਘਣੀ ਧੁੰਦ ਦੇ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨਾਂ ਤੋਂ ਬੱਦਲਵਾਈ ਵਾਲੇ ਮੌਸਮ ਤੋਂ ਅੱਜ ਰਾਹਤ ਮਿਲੇਗੀ। ਅੱਜ ਮੌਸਮ ਖੁਸ਼ਕ ਰਹੇਗਾ। ਕੱਲ੍ਹ ਵੀ 30 ਜਨਵਰੀ, ਸੂਬੇ ‘ਚ ਸੀਤ ਲਹਿਰ ਤੇ ਧੁੰਦ ਦਾ ਅਲਰਟ ਹੈ। ਇਸ ਤੋਂ ਬਾਅਦ ਮਹੀਨੇ ਦੇ ਆਖਿਰੀ ਦਿਨ ਯਾਨੀ ਕਿ 31 ਜਨਵਰੀ ਨੂੰ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ਦੇ ਦੂਰ-ਦੁਰਾਡੇ ਇਲਾਕਿਆਂ ‘ਚ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ।

ਅੱਜ ਧੁੰਦ ਤੇ ਸੀਤ ਲਹਿਰ ਦਾ ਅਲਰਟ

ਅੱਜ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਐਸਏਐਸ ਨਗਰ (ਮੁਹਾਲੀ) ਤੇ ਮਲੇਰਕੋਟਲਾ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ। ਇੱਥੇ ਦੂਰ-ਦੁਰਾਡੇ ਇਲਾਕਿਆਂ ‘ਚ ਸੰਘਣੀ ਧੁੰਦ ਦਾ ਅਲਰਟ ਹੈ

ਇਸ ਦੇ ਨਾਲ ਹੀ ਫਾਜ਼ਿਲਕਾ, ਮੁਕਤਸਰ, ਬਠਿੰਡਾ ਤੇ ਮਾਨਸਾ ਦੇ ਦੂਰ-ਦੁਰਾਡੇ ਇਲਾਕੇ ‘ਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ।

ਕਿੰਨਾ ਰਿਹਾ ਤਾਪਮਾਨ?

ਤਾਪਮਾਨ ਦੀ ਗੱਲ ਕਰੀਏ ਤਾਂ ਬੀਤੇ ਦਿਨ ਸੂਬੇ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ (ਬੀਤੇ 24 ਘੰਟਿਆਂ ਦੇ ਮੁਕਾਬਲੇ) 2.1 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਸੂਬੇ ‘ਚ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਅੰਮ੍ਰਿਤਸਰ ‘ਚ ਦਰਜ ਕੀਤਾ ਗਿਆ, ਜੋ ਕਿ 3.7 ਡਿਗਰੀ ਰਿਹਾ।

ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 10.4 ਡਿਗਰੀ, ਪਟਿਆਲਾ ਦਾ 11.1 ਡਿਗਰੀ, ਪਠਾਨਕੋਟ ਦਾ 6.5 ਡਿਗਰੀ, ਬਠਿੰਡਾ ਦਾ 5.5 ਡਿਗਰੀ, ਫਰੀਦਕੋਟ ਦਾ 4.0 ਡਿਗਰੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 9.0 ਡਿਗਰੀ, ਹੁਸ਼ਿਆਰਪੁਰ ਦਾ 8.0 ਡਿਗਰੀ, ਮਾਨਸਾ ਦਾ 10.1 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 9.4 ਡਿਗਰੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 7.6 ਡਿਗਰੀ ਦਰਜ ਕੀਤਾ ਗਿਆ।

ਚੰਡੀਗੜ੍ਹ ਸ਼ਹਿਰ ਦਾ ਘੱਟੋ-ਘੱਟ ਤਾਪਮਾਨ 10.2 ਡਿਗਰੀ ਤੇ ਚੰਡੀਗੜ੍ਹ ਏਅਰਪੋਰਟ ਦਾ ਘੱਟੋ-ਘੱਟ ਤਾਪਮਾਨ 9.0 ਡਿਗਰੀ ਦਰਜ ਕੀਤਾ ਗਿਆ।

ਬੀਤੇ ਦਿਨ ਕਿੱਥੇ ਹੋਈ ਬਾਰਿਸ਼?

ਬਾਰਿਸ਼ ਦੀ ਗੱਲ ਕਰੀਏ ਤਾਂ ਬੀਤੇ ਅੰਮ੍ਰਿਤਸਰ ‘ਚ 0.5 ਮਿਮੀ, ਲੁਧਿਆਣਾ ‘ਚ 17.6 ਮਿਮੀ, ਪਟਿਆਲਾ ‘ਚ 37.3 ਮਿਮੀ, ਪਠਾਨਕੋਟ ‘ਚ 14.0 ਮਿਮੀ, ਬੱਲੋਵਾਲ ਸੌਂਖੜੀ (ਐਸਬੀਐਸ ਨਗਰ) ਦਾ 26.8 ਮਿਮੀ, ਮਾਨਸਾ ਦਾ 1.0 ਮਿਮੀ, ਥੀਨ ਡੈਮ (ਪਠਾਨਕੋਟ) ‘ਚ 17.5 ਮਿਮੀ, ਭਾਖੜਾ ਡੈਮ (ਰੂਪਨਗਰ) ਦਾ 16.5 ਮਿਮੀ ਤੇ ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ‘ਚ 15.0 ਮਿਮੀ ਬਾਰਿਸ਼ ਦਰਜ ਕੀਤੀ ਗਈ। ਚੰਡੀਗੜ੍ਹ ਸ਼ਹਿਰ ‘ਚ 41.2 ਮਿਮੀ ਤੇ ਚੰਡੀਗੜ੍ਹ (ਏਅਰਪੋਰਟ) ‘ਚ 18.0 ਮਿਮੀ ਬਾਰਿਸ਼ ਦਰਜ ਕੀਤੀ ਗਈ।

Related Stories
ਪੰਜਾਬ ਸਕੱਤਰੇਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਹਰਿਆਣਾ ਸਕੱਤਰੇਤ ਨੂੰ ਵੀ ਖਾਲੀ ਕਰਵਾਇਆ ਗਿਆ; ਤਲਾਸ਼ੀ ਅਭਿਆਨ ਜਾਰੀ
ਚੰਡੀਗੜ੍ਹ ਨੂੰ ਅੱਜ ਮਿਲੇਗਾ ਨਵਾਂ ਮੇਅਰ, ਕਿਸ ਦੇ ਹੱਥ ਆਵੇਗੀ ਕਮਾਨ… ਤਿੰਨ ਪਾਰਟੀਆਂ ਵਿਚਕਾਰ ਕਾਂਟੇ ਦੀ ਟੱਕਰ
ਅੰਮ੍ਰਿਤਸਰ: ਓਠੀਆਂ ‘ਚ 200 ਕਰੋੜ ਦੀ ਹੈਰੋਇਨ, 4 ਗ੍ਰਨੇਡ ਤੇ 1 ਪਿਸਤੌਲ ਬਰਾਮਦ, ਬਾਈਕ ਛੱਡ ਫ਼ਰਾਰ ਹੋਏ ਬਦਮਾਸ਼; ਦੇਰ ਰਾਤ ਮੌਕੇ ‘ਤੇ ਪਹੁੰਚੇ ਸੋਨੀਆ ਮਾਨ
ਜੇਕਰ ਨਜਾਇਜ਼ ਕਰਨ ‘ਤੇ ਆ ਗਏ ਤਾਂ ਹਰ ਰੋਜ਼ ਇੱਕ ਬੰਦਾ ਮਰਵਾ ਸਕਦੇ… ਮਾਤਾ-ਪਿਤਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਗੋਲਡੀ ਬਰਾੜ ਦੀ ਧਮਕੀ
ਆਦਮਪੁਰ ਏਅਰਪੋਰਟ ਦਾ ਨਾਮ ਗੁਰੂ ਰਾਵਿਦਾਸ ਦੇ ਨਾਂਅ ‘ਤੇ ਰੱਖਿਆ ਜਾਵੇ, CM ਮਾਨ ਦੀ ਪੀਐਮ ਮੋਦੀ ਨੂੰ ਖਾਸ ਅਪੀਲ
SOE & RSMS: ਸਕੂਲ ਆਫ਼ ਐਮੀਨੈਂਸ ਲਈ ਭਾਰੀ ਸਮਰਥਨ, ਪੰਜਾਬ ਦੇ ਸਰਕਾਰੀ ਸਕੂਲਾਂ ਦੀ ਕਿਵੇਂ ਬਦਲ ਰਹੀ ਹੈ ਤਸਵੀਰ?