ਪੰਜਾਬ ਦੇ 16 ਜ਼ਿਲ੍ਹਿਆਂ ‘ਚ ਅੱਜ ਮੀਂਹ ਦਾ ਅਲਰਟ, ਧੂੜ ਭਰੀ ਚੱਲੇਗੀ ਹਨੇਰੀ, ਇਸ ਸ਼ਹਿਰ ਦਾ ਸਭ ਤੋਂ ਵੱਧ ਤਾਪਮਾਨ
ਅੱਜ ਵੀ ਸੂਬੇ ਦੇ ਕਈ ਇਲਾਕਿਆਂ 'ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ 38 ਡਿਗਰੀ ਦੇ ਵਿੱਚ ਰਹਿਣ ਦੀ ਉਮੀਦ ਹੈ। ਉੱਥੇ ਹੀ, ਸੂਬੇ ਦੇ 16 ਜ਼ਿਲ੍ਹਿਆਂ 'ਚ ਮੀਂਹ ਨੂੰ ਲੈ ਕੇ ਯੈਲੋ ਤੇ ਆਰੇਂਜ਼ ਅਲਰਟ ਜ਼ਾਰੀ ਕੀਤਾ ਗਿਆ ਹੈ। ਇਸ ਦੌਰਾਨ ਮੀਂਹ ਨਾਲ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ। ਉੱਥੇ, ਹੀ 2 ਜੂਨ ਦੇ ਨਾਲ ਹੀ ਨੌਤਪੇ ਦੇ ਦਿਨ ਵੀ ਪੂਰੇ ਹੋ ਗਏ ਹਨ।

ਪੰਜਾਬ ‘ਚ ਇਸ ਬਾਰ ਨੌਤਪੇ ਦੇ ਦਿਨਾਂ ‘ਚ ਗਰਮੀ ਦਾ ਕਹਿਰ ਦੇਖਣ ਨੂੰ ਨਹੀਂ ਮਿਲਿਆ। ਮੌਸਮ ਵਿਭਾਗ ਦੀ ਰਿਪੋਰਟ ਅਨੁਸਾਰ ਪਿਛਲੇ ਦਿਨਾਂ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ ਮੌਸਮ ਦੇ ਬਦਲਾ ਦੇ ਨਾਲ ਔਸਤ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.1 ਡਿਗਰੀ ਸੈਲਿਅਸ ਘੱਟ ਦਰਜ਼ ਕੀਤਾ ਗਿਆ ਹੈ। 2 ਜੂਨ, ਸੋਮਵਾਰ ਨੂੰ ਬਠਿੰਡਾ ‘ਚ ਸਭ ਤੋਂ ਵੱਧ ਤਾਪਮਾਨ 42.7 ਡਿਗਰੀ ਸੈਲਿਅਸ ਦਰਜ਼ ਕੀਤਾ ਗਿਆ।
ਅੱਜ ਵੀ ਸੂਬੇ ਦੇ ਕਈ ਇਲਾਕਿਆਂ ‘ਚ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਤੋਂ 38 ਡਿਗਰੀ ਦੇ ਵਿੱਚ ਰਹਿਣ ਦੀ ਉਮੀਦ ਹੈ। ਉੱਥੇ ਹੀ, ਸੂਬੇ ਦੇ 16 ਜ਼ਿਲ੍ਹਿਆਂ ‘ਚ ਮੀਂਹ ਨੂੰ ਲੈ ਕੇ ਯੈਲੋ ਤੇ ਆਰੇਂਜ਼ ਅਲਰਟ ਜ਼ਾਰੀ ਕੀਤਾ ਗਿਆ ਹੈ। ਇਸ ਦੌਰਾਨ ਮੀਂਹ ਨਾਲ ਧੂੜ ਭਰੀ ਹਨੇਰੀ ਵੀ ਚੱਲ ਸਕਦੀ ਹੈ। ਉੱਥੇ, ਹੀ 2 ਜੂਨ ਦੇ ਨਾਲ ਹੀ ਨੌਤਪੇ ਦੇ ਦਿਨ ਵੀ ਪੂਰੇ ਹੋ ਗਏ ਹਨ।
ਇਸ ਸੀਜ਼ਨ ਪੰਜਾਬ ‘ਚ ਗਰਮੀ ਦਾ ਕਹਿਰ ਨਹੀਂ ਦਿਖਾਈ ਦਿੱਤਾ। ਮਾਹਿਰਾਂ ਦਾ ਮੰਨਣਾ ਹੈ ਕਿ ਇਸ ਦਾ ਅਸਰ ਮਾਨਸੂਨ ‘ਤੇ ਪੈ ਸਕਦਾ ਹੈ, ਉਨ੍ਹਾਂ ਦਾ ਕਹਿਣਾ ਹੈ ਕਿ ਨੌਤਪੇ ਦੇ ਦਿਨਾਂ ਦੌਰਾਨ ਗਰਮੀ ਨਹੀਂ ਪਈ ਤੇ ਹੁਣ ਇਸ ਨਾਲ ਮਾਨਸੂਨ ਦਾ ਮੌਸਮ ਕਮਜ਼ੋਰ ਹੋ ਸਕਦਾ ਹੈ। ਇਸ ਦਾ ਖੇਤੀਬਾੜੀ ਦੇ ਖ਼ੇਤਰ ‘ਤੇ ਸਿੱਧਾ ਅਸਰ ਦਿਖਾਈ ਦੇ ਸਕਦਾ ਹੈ।
ਅੱਜ ਤੇਜ਼ ਹਨੇਰੀ ਦਾ ਚੇਤਾਵਨੀ ਜ਼ਾਰੀ
ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਸੋਮਵਾਰ ਨੂੰ ਤਾਪਮਾਨ ਔਸਤ ਤੋਂ 1.3 ਡਿਗਰੀ ਘੱਟ ਦਰਜ਼ ਕੀਤਾ ਗਿਆ। ਕਿਤੇ ਵੀ ਮੀਂਹ ਨਹੀਂ ਪਿਆ ਤੇ ਜ਼ਿਆਦਾਤਰ ਇਲਾਕਿਆਂ ‘ਚ ਮੌਸਮ ਖੁਸ਼ਕ ਰਿਹਾ।
3 ਜੂਨ ਨੂੰ ਪੰਜਾਬ ਦੇ 4 ਜ਼ਿਲ੍ਹਿਆਂ- ਮੁਕਤਸਰ, ਫਾਜ਼ਿਲਕਾ, ਬਠਿੰਡਾ ਤੇ ਮਾਨਸਾ ‘ਚ ਆਰੇਂਜ਼ ਅਲਰਟ ਜ਼ਾਰੀ ਕੀਤਾ ਗਿਆ ਹੈ। ਉੱਥੇ ਹੀ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਰਨਾਲਾ, ਸੰਗਰੂਰ, ਪਟਿਆਲਾ, ਫਤਿਹਗੜ੍ਹ ਸਾਹਿਬ, ਮੋਹਾਲੀ, ਨਵਾਂਸ਼ਹਿਰ, ਰੂਪਨਗਰ, ਗੁਰਦਾਸਪਰੂ, ਪਠਾਨਕੋਟ ਤੇ ਹੁਸ਼ਿਆਰਪੁਰ ‘ਚ ਮੀਂਹ ਤੇ ਤੂਫ਼ਾਨ ਨੂੰ ਲੈ ਕੇ ਯੈਲੋ ਅਲਰਟ ਜ਼ਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ
ਪੰਜਾਬ ਦੇ ਸ਼ਹਿਰਾਂ ਦਾ ਮੌਸਮ
ਅੰਮ੍ਰਿਤਸਰ- ਹਲਕੇ ਬੱਦਲ ਰਹਿਣਗੇ, ਮੀਂਹ ਪੈਣ ਦੀ ਸੰਭਾਵਨਾ। ਤਾਪਮਾਨ 24 ਤੋਂ 34 ਡਿਗਰੀ ਰਹਿਣ ਦੀ ਉਮੀਦ।
ਜਲੰਧਰ- ਹਲਕੇ ਬੱਦਲ ਬਣੇ ਰਹਿਣ ਦੀ ਉਮੀਦ, ਮੀਂਹ ਦਾ ਅਨੁਮਾਨ। ਤਾਪਮਾਨ 24 ਤੋਂ 34 ਡਿਗਰੀ ਰਹਿ ਸਕਦਾ ਹੈ।
ਲੁਧਿਆਣਾ- ਹਲਕੇ ਬੱਦਲ ਤੇ ਮੀਂਹ ਦੇ ਆਸਾਰ। ਤਾਪਮਾਨ 24 ਤੋਂ 37 ਡਿਗਰੀ ਰਹਿਣ ਦੀ ਉਮੀਦ।
ਪਟਿਆਲਾ- ਹਲਕੇ ਬੱਦਲ ਰਹਿਣਗੇ ਤੇ ਮੀਂਹ ਦੀ ਵੀ ਸੰਭਾਵਨਾ। ਤਾਪਮਾਨ 25 ਤੋਂ 35 ਡਿਗਰੀ ਰਹਿਣਾ ਦਾ ਅਨੁਮਾਨ।
ਮੋਹਾਲੀ- ਹਲਕੇ ਬੱਦਲ ਰਹਿਣਗੇ ਤੇ ਮੀਂਹ ਦੀ ਸੰਭਾਵਨਾ, ਤਾਪਮਾਨ 24 ਤੋਂ 34 ਡਿਗਰੀ ਰਹਿਣ ਦੀ ਸੰਭਾਵਨਾ।