Punjab Weather: ਪੰਜਾਬ ਦੇ 15 ਜਿਲ੍ਹਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਦੀ ਚਿਤਾਵਨੀ, ਕਿਸਾਨਾਂ ਲਈ ਕਿਨ੍ਹੀਂ ਲਾਹੇਬੰਦ ਹੋਵੇਗੀ ਬਾਰਿਸ਼?

Updated On: 

19 May 2023 07:23 AM

ਪੰਜਾਬ ਦੇ ਕਈ ਹਿੱਸਿਆਂ ਵਿੱਚ ਹੋਈ ਬਾਰਿਸ਼ ਕਾਰਨ ਲੋਕਾਂ ਨੂੰ ਪੈ ਰਹੀ ਗਰਮੀ ਤੋਂ ਰਾਹਤ ਮਿਲੀ ਹੈ। ਆਉਣ ਵਾਲੇ ਕੁਝ ਦਿਨਾਂ ਤੱਕ ਤਾਪਮਾਨ 'ਚ ਗਿਰਾਵਟ ਰਹੇਗੀ। ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ।

Punjab Weather: ਪੰਜਾਬ ਦੇ 15 ਜਿਲ੍ਹਿਆਂ ਚ ਤੇਜ਼ ਹਵਾਵਾਂ ਨਾਲ ਮੀਂਹ ਦੀ ਚਿਤਾਵਨੀ, ਕਿਸਾਨਾਂ ਲਈ ਕਿਨ੍ਹੀਂ ਲਾਹੇਬੰਦ ਹੋਵੇਗੀ ਬਾਰਿਸ਼?

ਸੰਕੇਤਿਕ ਤਸਵੀਰ

Follow Us On

Punjab Weather: ਪੰਜਾਬ ‘ਚ ਬੀਤੇ ਕਈ ਦਿਨਾਂ ਤੋਂ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਖੋੜ੍ਹੀ ਰਾਹਤ ਮਿਲੀ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਦੇਰ ਰਾਤ ਤੇਜ਼ ਹਨੇਰੀ ਝਖੜ ਨਾਲ ਪਿਆ ਮੀਂਹ ਹੈ। ਜਿਸ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਨੇ ਅਗਲੇ ਇੱਕ ਤੋਂ ਦੋ ਦਿਨਾਂ ਤੱਕ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ।

ਜੇਕਰ ਗੱਲ ਕਰਈਏ ਬੀਤੇ ਦਿਨਾਂ ਦੀ ਤਾਂ ਬੁੱਧਵਾਰ ਨੂੰ ਪੰਜਾਬ ਵਿੱਚ ਮੌਸਮ ਗਰਮ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਉਥੇ ਹੀ ਵੈਸਟਰਨ ਡਿਸਟਰਬੈਂਸ (Western Disturbance) ਕਾਰਨ ਮੌਸਮ ‘ਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਥਾਵਾਂ ‘ਤੇ ਤਾਪਮਾਨ ਵੱਧ ਹੈ ਅਤੇ ਕਈ ਥਾਵਾਂ ‘ਤੇ ਬੱਦਲਵਾਈ ਕਾਰਨ ਪਾਰਾ ਹੇਠਾਂ ਰਿਹਾ। ਉਥੇ ਹੀ ਵੀਰਵਾਰ ਨੂੰ ਮੌਸਮ ਸੁਹਾਵਨਾ ਰਿਹਾ।

ਮੌਸਮ ਵਿਭਾਗ ਵੱਲੋਂ ਅਲਰਟ ਜਾਰੀ

ਮੌਸਮ ਵਿਭਾਗ (IMD) ਮੁਤਾਬਕ ਵੀਰਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ ਤਾਂ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਵੀ ਹੋ ਸਕਦੀ ਹੈ। ਫਿਰ 19 ਮਈ ਤੋਂ ਤਾਪਮਾਨ ‘ਚ ਤੇਜ਼ੀ ਨਾਲ ਬਦਲਾਅ ਆਉਣ ਵਾਲਾ ਹੈ। ਤਾਪਮਾਨ ‘ਚ ਭਾਰੀ ਵਾਧਾ ਹੋਣ ਦੇ ਨਾਲ-ਨਾਲ ਹੀਟ ਵੇਵ ਦਾ ਅਸਰ ਵੀ 22 ਮਈ ਤੱਕ ਦੇਖਣ ਨੂੰ ਮਿਲ ਰਿਹਾ ਹੈ। ਫਿਲਹਾਲ ਮੌਸਮ ਵਿਭਾਗ ਨੇ 2 ਦਿਨਾਂ ਲਈ ਧੂੜ ਭਰੀਆਂ ਹਵਾਵਾਂ ਦਾ ਅਲਰਟ ਜਾਰੀ ਕੀਤਾ ਹੈ।

PSPCL ਨੂੰ ਕਰੋੜਾਂ ਰੁਪਏ ਦਾ ਨੁਕਸਾਨ

PSPCL ਨੂੰ ਤੇਜ਼ ਤੂਫਾਨ ਅਤੇ ਝੱਖੜ ਕਾਰਨ 18 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਦੱਸ ਦਈਏ ਕਿ 1800 ਦੇ ਕਰੀਬ ਟਰਾਂਸਾਰਮਰ ਵੀ ਖਰਾਬ ਹੋ ਗਏ ਹਨ ਅਤੇ 6 ਹਜ਼ਾਰ 900 ਤੋਂ ਵੱਧ ਖੰਭੇ ਡਿੱਗ ਗਏ ਹਨ। ਇਸ ਦੌਰਾਨ ਮਾਲਵਾ ਵਿੱਚ ਕਾਫੀ ਨੁਕਸਾਨ ਹੋਇਆ ਹੈ। 11 ਕੇਵੀ ਦੇ 600 ਫੀਡਰਾਂ ਦਾ ਕੰਮ ਵੀ ਠੱਪ ਹੋਇਆ ਹੈ।

ਕਿਸਾਨਾਂ ਲਈ ਕਿਨ੍ਹੀਂ ਲਾਹੇਬੰਦ ਹੋਵੇਗੀ ਬਾਰਿਸ਼

ਮੌਸਮ ਵਿਭਾਗ ਵੱਲੋਂ ਪੰਜਾਬ ਦੇ 15 ਜਿਲ੍ਹਿਆਂ ‘ਚ ਤੇਜ਼ ਹਵਾਵਾਂ ਨਾਲ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਇਸ ਮੀਂਹ ਨਾਲ ਕਿਸਾਨਾਂ ਨੂੰ ਫਾਈਦਾ ਹੋਵੇਗਾ। ਕਿਉਂਕਿ ਗਰਮੀ ਵਿੱਚ ਕਿਸਾਨਾਂ ਵੱਲੋਂ ਝੋਨੇ ਦੀ ਫਸਲ ਦੀ ਬਿਜਾਈ ਕੀਤੀ ਜਾ ਰਹੀ ਹੈ। ਕਿਸਾਨਾਂ ਨੂੰ ਪਾਣੀ ਲਗਾਉਣ ਵਿੱਚ ਕਾਫੀ ਦਿੱਕਤ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਕਿਸਾਨਾਂ ਨੂੰ ਕੁਦਰਤੀ ਪਾਣੀ ਮਿਲਦਾ ਹੈ ਤਾਂ ਇਹ ਕਿਸਾਨਾਂ ਨੂੂੰ ਕਾਫੀ ਫਾਇਦਾ ਪਹੁੰਚਾ ਸਕਦਾ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ