ਪੰਜਾਬ ‘ਚ ਅਗਲੇ 3 ਦਿਨਾਂ ਤੱਕ ਸੀਤ ਲਹਿਰ ਦਾ ਅਲਰਟ, ਜਾਣੋ ਕਿੰਨਾ ਰਿਹਾ ਘੱਟੋ-ਘੱਟ ਤਾਪਮਾਨ
Punjab Weather Alert: ਬੀਤੀ ਦਿਨ ਬਠਿੰਡਾ ਤੇ ਫਰੀਦਕੋਟ 'ਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਮੌਸਮ ਵਿਭਾਗ ਵੱਲੋਂ ਅੱਜ ਤੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਲਈ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ। ਸੂਬੇ ਭਰ 'ਚ ਮੌਸਮ ਖੁਸ਼ਕ ਰਹੇਗਾ।
ਸੰਕੇਤਕ ਤਸਵੀਰ (Photo Credit: PTI )
ਮੌਸਮ ਵਿਭਾਗ ਨੇ ਪੰਜਾਬ ਦੇ ਲਈ ਅੱਜ ਤੇ ਅਗਲੇ ਤਿੰਨ ਦਿਨ ਲਈ ਸੀਤ ਲਹਿਰ (ਕੋਲਡ ਵੇਵ) ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਕਈ ਇਲਾਕਿਆਂ ‘ਚ ਧੁੰਦ ਦਿੱਖਣ ਦੀ ਵੀ ਸੰਭਾਵਨਾ ਹੈ। ਪਿਛਲੇ 24 ਘੰਟਿਆਂ ‘ਚ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ 0.6 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਨਾਲ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ।
ਬੀਤੀ ਦਿਨ ਬਠਿੰਡਾ ਤੇ ਫਰੀਦਕੋਟ ‘ਚ ਸਭ ਤੋਂ ਘੱਟ ਤਾਪਮਾਨ 4.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦੂਜੇ ਪਾਸੇ, ਮੌਸਮ ਵਿਭਾਗ ਵੱਲੋਂ ਅੱਜ ਤੇ ਅਗਲੇ ਤਿੰਨ ਦਿਨਾਂ ਤੱਕ ਪੰਜਾਬ ਲਈ ਬਾਰਿਸ਼ ਦਾ ਕੋਈ ਅਲਰਟ ਨਹੀਂ ਹੈ। ਸੂਬੇ ਭਰ ‘ਚ ਮੌਸਮ ਖੁਸ਼ਕ ਰਹੇਗਾ।
ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ‘ਚ ਸੀਤ ਲਹਿਰ ਦਾ ਅਲਰਟ
ਪੰਜਾਬ ਦੇ ਸੱਤ ਜ਼ਿਲ੍ਹਿਆਂ ‘ਚ ਅੱਜ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਫਾਜ਼ਿਲਕਾ, ਬਠਿੰਡਾ, ਮੋਗਾ ਤੇ ਜਲੰਧਰ ਸ਼ਾਮਲ ਹਨ। ਆਉਣ ਵਾਲੇ ਦਿਨਾਂ ‘ਚ ਤਾਪਮਾਨ ‘ਚ ਹੋਰ ਵੀ ਗਿਰਾਵਟ ਦੇਖੀ ਜਾ ਸਕਦੀ ਹੈ।
ਜਾਣੋ ਤੁਹਾਡੇ ਜ਼ਿਲ੍ਹੇ ਦਾ ਕਿੰਨਾ ਰਿਹਾ ਘੱਟੋ-ਘੱਟ ਤਾਪਮਾਨ
ਬੀਤੇ ਦਿਨ ਜਿੱਥੇ ਬਠਿੰਡਾ ਤੇ ਫਰੀਦਕੋਟ ‘ਚ ਘੱਟੋ-ਘੱਟ ਤਾਪਮਾਨ 4.4 ਡਿਗਰੀ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਦਾ ਘੱਟੋ-ਘੱਟ ਤਾਪਮਾਨ 7.6 ਡਿਗਰੀ, ਲੁਧਿਆਣਾ ਦਾ 6.8 ਡਿਗਰੀ, ਪਟਿਆਲਾ ਦਾ 5.9 ਡਿਗਰੀ, ਪਠਾਨਕੋਟ ਦਾ 8.9 ਡਿਗਰੀ, ਗੁਰਦਾਸਪੁਰ ਦਾ 7 ਡਿਗਰੀ, ਬੱਲੋਵਾਲ ਸੌਂਖੜੀ ਦਾ 7.4 ਡਿਗਰੀ, ਫਿਰੋਜ਼ਪੁਰ ਦਾ 7.3 ਡਿਗਰੀ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ
ਹੁਸ਼ਿਆਰਪੁਰ ਦਾ ਘੱਟੋ-ਘੱਟ ਤਾਪਮਾਨ 6.7 ਡਿਗਰੀ, ਸਮਰਾਲਾ (ਲੁਧਿਆਣਾ) ਦਾ 8.2 ਡਿਗਰੀ, ਮਾਨਸਾ ਦਾ 6.7 ਡਿਗਰੀ, ਮੁਹਾਲੀ ਦਾ 9.2 ਡਿਗਰੀ, ਰੋਪੜ ਦਾ 6.7 ਡਿਗਰੀ, ਭਾਖੜਾ ਡੈਮ (ਰੂਪਨਗਰ) ਦਾ 9.3 ਡਿਗਰੀ, ਸ੍ਰੀ ਅਨੰਦਪੁਰ ਸਾਹਿਬ (ਰੂਪਨਗਰ) ਦਾ 8.1 ਡਿਗਰੀ, ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਦਾ 7.6 ਡਿਗਰੀ ਦਰਜ ਕੀਤਾ ਗਿਆ।
