ਚੰਡੀਗੜ੍ਹ ‘ਚ ਤਿਆਰ ਹੋਵੇਗਾ ‘ਪੰਜਾਬ ਵਿਜ਼ਨ 2047’, ਖੇਤੀ ਤੋਂ ਲੈ ਕੇ ਆਰਥਿਕ ਸਥਿਤੀ ‘ਤੇ ਬਣੇਗੀ ਰਣਨੀਤੀ
ਪ੍ਰੋਗਰਾਮ 'ਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉੱਥੇ ਹੀ ਰਾਜ ਸਭਾ ਮੈਂਬਰ ਰਾਘਵ ਚੱਡਾ, ਤੇ ਯੂਨੀਵਰਸਿਟੀ ਦੇ ਚਾਂਸਲਰ ਰੇਨੂ ਵਿਗ ਮੌਜ਼ੂਦ ਰਹਿਣਗੇ। ਰਾਜ ਸਭਾ ਸਾਂਸਦ ਵਿਕਰਮ ਸਿੰਘ ਸਾਹਨੀ ਪ੍ਰੋਗਰਾਮ ਦੀ ਥੀਮ 'ਤੇ ਆਪਣੇ ਵਿਚਾਰ ਰੱਖਣਗੇ। ਇਸ ਪ੍ਰੋਗਰਾਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ।
ਪੰਜਾਬ ਵਿਜ਼ਨ 2047 ਨੂੰ ਲੈ ਕੇ ਚੰਡੀਗੜ੍ਹ ‘ਚ ਦੋ ਦਿਨਾਂ ਪ੍ਰਗਰਾਮ ਹੋਵੇਗਾ। ਇਸ ਦੌਰਾਨ ਪੰਜਾਬ ਦੀ ਖੇਤੀ ਤੋਂ ਲੈ ਕੇ ਇੰਡਸਟਰੀ ਸੈਕਟਰ, ਆਰਥਿਕ ਸਥਿਤੀ, ਸੁਰੱਖਿਆ ਤੇ ਨਸ਼ਿਆਂ ਵਰਗੇ ਮੁੱਦਿਆਂ ‘ਤੇ ਰਣਨੀਤੀ ਬਣਾਈ ਜਾਵੇਗੀ। ਇਹ ਪ੍ਰੋਗਰਾਮ ਵਰਲਡ ਪੰਜਾਬ ਆਰਗੇਨਾਈਜੇਸ਼ਨ, ਪੰਜਾਬ ਯੂਨੀਵਰਸਿਟੀ ਤੇ ਪੰਜਾਬ ਡੇਵਲਪਮੈਂਟ ਕਮੀਸ਼ਨ ਵੱਲੋਂ ਪੰਜਾਬ ਯੂਨੀਵਰਸਿਟੀ ‘ਚ ਪੰਜਾਬ ਵਿਜ਼ਨ 2047 ਦੇ ਬੈਨਰ ਹੇਠ ਕਰਵਾਇਆ ਜਾ ਰਿਹਾ ਹੈ। ਇਸ ‘ਚ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਮਾਹਿਰ, ਸਰਕਾਰ ਦੇ ਮੰਤਰੀ ਤੇ ਅਫ਼ਸਰ ਆਪਣੀ ਗੱਲ ਰੱਖਣਗੇ। ਨਾਲ ਹੀ ਇਸ ਦੌਰਾਨ ਜੋ ਚੀਜ਼ਾਂ ਸਾਹਮਣੇ ਆਉਣਗੀਆਂ, ਉਸ ਨੂੰ ਸਰਕਾਰ ਅੱਗੇ ਰੱਖਿਆ ਜਾਵੇਗਾ।
ਪ੍ਰੋਗਰਾਮ ‘ਚ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਉੱਥੇ ਹੀ ਰਾਜ ਸਭਾ ਮੈਂਬਰ ਰਾਘਵ ਚੱਡਾ, ਤੇ ਯੂਨੀਵਰਸਿਟੀ ਦੇ ਚਾਂਸਲਰ ਰੇਨੂ ਵਿਗ ਮੌਜ਼ੂਦ ਰਹਿਣਗੇ। ਰਾਜ ਸਭਾ ਸਾਂਸਦ ਵਿਕਰਮ ਸਿੰਘ ਸਾਹਨੀ ਪ੍ਰੋਗਰਾਮ ਦੀ ਥੀਮ ‘ਤੇ ਆਪਣੇ ਵਿਚਾਰ ਰੱਖਣਗੇ। ਇਸ ਪ੍ਰੋਗਰਾਮ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਪ੍ਰੋਗਰਾਮ ਦੇ ਪਹਿਲੇ ਦਿਨ 3 ਸੈਸ਼ਨ ਹੋਣਗੇ, ਜਿਸ ‘ਚ ਕਈ ਮਸ਼ਹੂਰ ਹਸਤੀਆਂ ਸ਼ਾਮਲ ਹੋਣਗੀਆਂ। ਉੱਥੇ ਹੀ ਯੂਨੀਵਰਸਿਟੀ ਦੇ ਵਿਦਿਆਰਥੀ ਵੀ ਇਸ ਵਿੱਚ ਸ਼ਿਰਕਤ ਕਰਨਗੇ।
ਪ੍ਰੋਗਰਾਮ ਦੇ ਪਹਿਲੇ ਦਿਨ ਸ਼ਾਸਨ ਸਬੰਧੀ ਚਣੌਤੀਆਂ, ਖੇਤੀ ਸੁਧਾਰ ਤੇ ਇਡੰਸਟਰੀ ਵਿਕਾਸ ਵਰਗੇ ਪ੍ਰਮੁੱਖ ਮੁੱਦਿਆਂ ‘ਤੇ ਫੋਕਸ ਕੀਤਾ ਜਾਵੇਗਾ। ਇਸ ਦੌਰਾਨ ਹੋਣ ਵਾਲੇ ਸੈਸ਼ਨ ‘ਚ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ, ਬਲਜੀਤ ਕੌਰ, ਗੁਰਮੀਤ ਸਿੰਘ, ਹਰਭਜਨ ਸਿੰਘ ਈਟੀਓ ਤੇ ਤਰੁਣ ਪ੍ਰੀਤ ਸਿੰਘ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਪੰਜਾਬ ਦੇ ਚੀਫ ਸਕੱਤਰ ਕੇਏਪੀ ਸਿਨ੍ਹਾ, ਡੀਜੀਪੀ ਗੌਰਵ ਯਾਦਵ, ਤੇਜਵੀਰ ਸਿੰਘ ਤੇ ਅਜੇ ਸਿਨ੍ਹਾ ਸਹਿਤ ਕਈ ਸੀਨੀਅਰ ਅਧਿਕਾਰੀ ਪੈਨਲਿਸਟ ਵਜੋਂ ਮੌਜ਼ੂਦ ਰਹਿਣਗੇ। ਇਸ ਪ੍ਰੋਗਰਾਮ ‘ਚ ਦਵਿੰਦਰ ਸ਼ਰਮਾ ਤੇ ਰਮੇਸ਼ ਇੰਦਰ ਸਿੰਘ ਵਰਗੇ ਸਮਾਜ ਸੇਵੀ ਤੇ ਅੰਮ੍ਰਿਤ ਸਾਗਰ ਮਿੱਤਲ, ਰਜਿੰਦਰ ਗੁਪਤਾ ਤੇ ਪੀਜੇ ਸਿੰਘ ਵਰਗੇ ਉਦਯੋਗਪਤੀ ਹਿੱਸਾ ਲੈਣਗੇ।