ਪੰਜਾਬ ਕਾਂਗਰਸ ਬਿਨਾਂ CM ਚਿਹਰੇ ਦੇ ਲੜੇਗੀ ਚੋਣ, ਭੁਪੇਸ਼ ਬਘੇਲ ਦਾ ਵੱਡਾ ਐਲਾਨ
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾ ਕੇ ਚੋਣ ਲੜੀ ਸੀ। ਉਸ ਤੋਂ ਪਹਿਲਾਂ ਸਮੂਹਿਕ ਅਗਵਾਈ 'ਚ ਚੋਣ ਲੜੀ ਜਾਂਦੀ ਸੀ। ਹੁਣ ਵੀ ਅਸੀਂ ਸਮੂਹਿਕ ਅਗਵਾਈ 'ਚ ਚੋਣ ਲੜਾਂਗੇ। ਕਾਂਗਰਸ ਦੇ ਜਿੰਨੇ ਵੀ ਆਗੂ ਹਨ, ਸਭ ਚਿਹਰਾ ਹਨ। ਸਭ ਤੋਂ ਵੱਡਾ ਚਿਹਰਾ ਰਾਹੁਲ ਗਾਂਧੀ ਹੈ।
ਭੁਪੇਸ਼ ਬਘੇਲ (Pic: X/@bhupeshbaghel)
ਕਾਂਗਰਸ ਹਾਈਕਮਾਂਡ ਨੇ ਵੱਡਾ ਫੈਸਲਾ ਲਿਆ ਹੈ। ਕਾਂਗਰਸ ਪੰਜਾਬ 2027 ਵਿਧਾਨ ਸਭਾ ਚੋਣਾਂ ਬਿਨਾਂ ਕਿਸੇ ਮੁੱਖ ਮੰਤਰੀ ਚਿਹਰੇ ਦੇ ਲੜੇਗੀ। ਕਾਂਗਰਸ ਦੇ ਸੂਬਾ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਨੇ ਇਸ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਸਮੂਹਿਕ ਅਗਵਾਈ ‘ਚ ਲੜੇਗੀ। ਬਘੇਲ ਨੇ ਬਠਿੰਡਾ ‘ਚ ਇਹ ਗੱਲ ਕਹੀ ਹੈ।
ਉਨ੍ਹਾਂ ਨੇ ਕਿਹਾ ਕਿ ਕਾਂਗਰਸ ਇੱਕ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਚਿਹਰਾ ਬਣਾ ਕੇ ਚੋਣ ਲੜੀ ਸੀ। ਉਸ ਤੋਂ ਪਹਿਲਾਂ ਸਮੂਹਿਕ ਅਗਵਾਈ ‘ਚ ਚੋਣ ਲੜੀ ਜਾਂਦੀ ਸੀ। ਹੁਣ ਵੀ ਅਸੀਂ ਸਮੂਹਿਕ ਅਗਵਾਈ ‘ਚ ਚੋਣ ਲੜਾਂਗੇ। ਕਾਂਗਰਸ ਦੇ ਜਿੰਨੇ ਵੀ ਆਗੂ ਹਨ, ਸਭ ਚਿਹਰਾ ਹਨ। ਸਭ ਤੋਂ ਵੱਡਾ ਚਿਹਰਾ ਰਾਹੁਲ ਗਾਂਧੀ ਹੈ।
ਸੂਬਾ ਇੰਚਾਰਜ ਭੁਪੇਸ਼ ਬਘੇਲ ਵੱਲੋਂ ਸਿੱਧੇ ਤੌਰ ‘ਤੇ ਕਾਂਗਰਸ ਦਾ ਸੀਐਮ ਚਿਹਰਾ ਘੋਸ਼ਿਤ ਨਾ ਕਰਨ ਦੀ ਗੱਲ ਕਹਿਣਾ, 2022 ਦੀ ਚੋਣਾਂ ਤੋਂ ਸਬਕ ਲੈਣਾ ਹੋ ਸਕਦਾ ਹੈ। ਉਦੋਂ ਚਰਨਜੀਤ ਸਿੰਘ ਚੰਨੀ ਤੇ ਨਵਜੋਤ ਸਿੰਘ ਸਿੱਧੂ ਦੀ ਲੜਾਈ ਨਾਲ ਕਾਂਗਰਸ 18 ਸੀਟਾਂ ‘ਤੇ ਸਿਮਟ ਕੇ ਰਹਿ ਗਈ ਸੀ। ਇਸ ਵਾਰ ਕਾਂਗਰਸ ਹਾਈਕਮਾਂਡ ਪਹਿਲੇ ਵਰਗੀ ਗਲਤੀ ਨਹੀਂ ਦੁਹਰਾਉਣਾ ਚਾਹੁੰਦੀ ਹੈ।
ਉੱਥੇ ਹੀ, ਭੁਪੇਸ਼ ਬਘੇਲ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੇ ਵੱਡੇ ਆਗੂਆਂ ਨੂੰ ਝਟਕਾ ਲੱਗਾ ਹੈ। ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਕਹਿ ਚੁੱਕੇ ਸਨ ਕਿ ਜੇਕਰ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਸੀਐਮ ਚਿਹਰਾ ਬਣਾਉਂਦੇ ਹਨ ਤਾਂ ਉਹ ਰਾਜਨੀਤੀ ‘ਚ ਐਕਟਿਵ ਹੋਣਗੇ।
ਇਸ ਦੌਰਾਨ ਚਰਨਜੀਤ ਸਿੰਘ ਚੰਨੀ ਕਾਫੀ ਐਕਟਿਵ ਨਜ਼ਰ ਆ ਰਹੇ ਹਨ। ਉਨ੍ਹਾਂ ਵੱਲੋਂ ਯੂਟਿਊਬ ‘ਤੇ ਆਪਣੀ ਕਾਰਜਕਾਲ ਦੌਰਾਨ ਕੀਤੇ ਗਏ ਕੰਮ ਨੂੰ ਗਿਣਾਉਂਦੇ ਹੋਏ ਇੱਕ ਸੀਰੀਜ਼ ਚਲਾਈ ਜਾ ਰਹੀ ਸੀ। ਅਜਿਹੇ ‘ਚ ਕਿਹਾ ਜਾ ਰਿਹਾ ਸੀ ਕਿ ਚੰਨੀ ਸਾਈਲੈਂਟ ਤਰੀਕੇ ਨਾਲ ਦਾਅਵੇਦਾਰੀ ਕਰ ਰਹੇ ਹਨ। ਹਾਲਾਂਕਿ, ਹੁਣ ਕਾਂਗਰਸ ਹਾਈਕਮਾਂਡ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ‘ਚ ਕਾਂਗਰਸ ਬਿਨਾਂ ਸੀਐਮ ਚਿਹਰੇ ਤੋਂ ਚੋਣ ਲੜੇਗੀ।
