ਪੰਜਾਬ ‘ਚ ਅੱਜ ਮੀਂਹ ਦਾ ਕੋਈ ਅਲਰਟ ਨਹੀਂ, 27 ਜੁਲਾਈ ਤੋਂ ਹੋਵੇਗਾ ਮੌਸਮ ‘ਚ ਬਦਲਾਅ
Punjab Weather Update: ਰ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਪੰਜਾਬ 'ਚ ਸਭ ਤੋਂ ਵੱਧ ਤਾਪਮਾਨ 37.3 ਡਿਗਰੀ ਸਮਰਾਲਾ 'ਚ ਰਿਕਾਰਡ ਕੀਤਾ ਗਿਆ। ਉੱਥੇ ਹੀ ਬਠਿੰਡਾ 'ਚ 36.5 ਡਿਗਰੀ, ਪਟਿਆਲਾ 'ਚ 36.2 ਡਿਗਰੀ, ਫਰੀਦਕੋਟ 'ਚ 34.5 ਡਿਗਰੀ, ਮੁਹਾਲੀ 'ਚ 34.8 ਡਿਗਰੀ, ਲੁਧਿਆਣਾ 'ਚ 34.2 ਡਿਗਰੀ ਤੇ ਹੁਸ਼ਿਆਰਪੁਰ 'ਚ 33.7 ਡਿਗਰੀ ਦਰਜ ਕੀਤਾ ਗਿਆ।
ਸੰਕੇਤਕ ਤਸਵੀਰ
ਪੰਜਾਬ ‘ਚ ਅੱਜ ਯਾਨੀ ਸ਼ੁੱਕਰਵਾਰ ਨੂੰ ਬਾਰਿਸ਼ ਨੂੰ ਲੈ ਕੇ ਕੋਈ ਵੀ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅਗਲੇ 48 ਘੰਟਿਆਂ ਤੱਕ ਸੂਬੇ ਦੇ ਹਾਲਾਤ ਅਜਿਹੇ ਹੀ ਰਹਿਣਗੇ। 27 ਜੁਲਾਈ ਤੋਂ ਮੌਸਮ ‘ਚ ਫਿਰ ਬਦਲਾਅ ਦੇਖਿਆ ਜਾ ਸਕਦਾ ਹੈ। ਉੱਥੇ ਹੀ, ਬੀਤੇ ਦਿਨ ਸ਼ਾਮ 5.30 ਵਡੇ ਤੱਕ ਕੁੱਝ ਜ਼ਿਲ੍ਹਿਆਂ ‘ਚ ਹਲਕੀ ਬਾਰਿਸ਼ ਦੇਖਣ ਨੂੰ ਮਿਲੀ। ਹਾਲਾਂਕਿ, ਇਸ ਦੇ ਬਾਵਜੂਦ ਸੂਬੇ ਦੇ ਤਾਪਮਾਨ ‘ਚ 1.5 ਡਿਗਰੀ ਦਾ ਵਾਧਾ ਦੇਖਣ ਨੂੰ ਮਿਲਿਆ ਹੈ।
ਮੌਸਮ ਵਿਗਿਆਨ ਕੇਂਦਰ ਅਨੁਸਾਰ ਸੂਬੇ ਦਾ ਤਾਪਮਾਨ ਆਮ ਦੇ ਕਰੀਬ ਬਣਿਆ ਹੋਇਆ ਹੈ। ਪੰਜਾਬ ‘ਚ ਸਭ ਤੋਂ ਵੱਧ ਤਾਪਮਾਨ 37.3 ਡਿਗਰੀ ਸਮਰਾਲਾ ‘ਚ ਰਿਕਾਰਡ ਕੀਤਾ ਗਿਆ। ਉੱਥੇ ਹੀ ਬਠਿੰਡਾ ‘ਚ 36.5 ਡਿਗਰੀ, ਪਟਿਆਲਾ ‘ਚ 36.2 ਡਿਗਰੀ, ਫਰੀਦਕੋਟ ‘ਚ 34.5 ਡਿਗਰੀ, ਮੁਹਾਲੀ ‘ਚ 34.8 ਡਿਗਰੀ, ਲੁਧਿਆਣਾ ‘ਚ 34.2 ਡਿਗਰੀ ਤੇ ਹੁਸ਼ਿਆਰਪੁਰ ‘ਚ 33.7 ਡਿਗਰੀ ਦਰਜ ਕੀਤਾ ਗਿਆ।
ਵੀਰਵਾਰ ਸ਼ਾਮ 5.30 ਵਜੇ ਤੱਕ ਲੁਧਿਆਣਾ ‘ਚ 10.6 ਮਿਮੀ, ਫਿਰੋਜ਼ਪੁਰ ‘ਚ 7.5 ਮਿਮੀ ਤੇ ਫਾਜ਼ਿਲਕਾ ‘ਚ 2 ਮਿਮੀ ਬਾਰਿਸ਼ ਦਰਜ ਕੀਤੀ ਗਈ।
ਸੂਬੇ ‘ਚ 10 ਫ਼ੀਸਦੀ ਘੱਟ ਬਾਰਿਸ਼, 27 ਜੁਲਾਈ ਨੂੰ ਯੈਲੋ ਅਲਰਟ
ਪੰਜਾਬ ‘ਚ ਜੁਲਾਈ ਮਹੀਨੇ ਮੌਨਸੂਨ ਸੁਸਤ ਰਿਹਾ ਹੈ। ਸੂਬੇ ‘ਚ 1 ਜੁਲਾਈ ਤੋਂ 24 ਜੁਲਾਈ ਤੱਕ ਆਮ ਤੌਰ ‘ਤੇ 125.8 ਮਿਮੀ ਬਾਰਿ ਦਰਜ ਕੀਤੀ ਜਾਂਦੀ ਹੈ, ਪਰ ਇਸ ਸਾਲ ਸਿਰਫ਼ 113.1 ਮਿਮੀ ਬਾਰਿਸ਼ ਦਰਜ ਕੀਤੀ ਗਈ। ਸੂਬੇ ‘ਚ 10 ਫ਼ੀਸਦੀ ਘੱਟ ਬਾਰਿਸ਼ ਦਰਜ ਕੀਤੀ ਗਈ।
ਸੂਬੇ ‘ਚ ਅੱਜ ਮੌਸਮ ਵਿਭਾਗ ਵੱਲੋਂ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ। ਅਗਲੇ ਦੋ ਦਿਨਾਂ ਤੱਕ ਸੂਬੇ ਦੇ ਹਾਲਾਤ ਆਮ ਵਾਂਗ ਰਹਿਣਗੇ। 27 ਜੁਲਾਈ ਤੋਂ ਮੌਸਮ ਬਦਲਣ ਦੀ ਸੰਭਾਵਨਾ ਹੈ। 27 ਤੇ 28 ਜੁਲਾਈ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ
27 ਜੁਲਾਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ‘ਚ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਉੱਥੇ ਹੀ 28 ਜੁਲਾਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।
