ਪੰਜਾਬ ਦੇ 4 ਜ਼ਿਲ੍ਹਿਆਂ ‘ਚ ਬਾਰਿਸ਼ ਦਾ ਅਲਰਟ, ਸੂਬੇ ਦੇ ਤਾਪਮਾਨ ‘ਚ ਵਾਧਾ, ਇਸ ਮਹੀਨੇ ਮੌਨਸੂਨ ਰਿਹਾ ਕਮਜ਼ੋਰ
Punjab Weather Update: ਪੰਜਾਬ 'ਚ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ 'ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ 'ਚ ਦਰਜ ਕੀਤਾ ਗਿਆ, ਜੋ 35.8 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 34.8 ਡਿਗਰੀ, ਪਟਿਆਲਾ ਦਾ 34.5 ਡਿਗਰੀ, ਪਠਾਨਕੋਟ ਦਾ 35.5 ਡਿਗਰੀ, ਬਠਿੰਡਾ ਦਾ 34.4 ਡਿਗਰੀ, ਗੁਰਦਾਸਪੁਰ ਦਾ 35 ਡਿਗਰੀ ਤੇ ਫਰੀਦਕੋਟ ਦਾ 34 ਡਿਗਰੀ ਦਰਜ ਕੀਤਾ ਗਿਆ। ਸ਼ਨੀਵਾਰ ਸਾਮ 5.30 ਵਜੇ ਤੱਕ ਫਿਰੋਜ਼ਪੁਰ 'ਚ 1 ਮਿਮੀ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਬਾਕੀ ਪੰਜਾਬ 'ਚ ਬਾਰਿਸ਼ ਨਹੀਂ ਦੇਖਣ ਨੂੰ ਮਿਲੀ।
ਸੰਕੇਤਕ ਤਸਵੀਰ (Photo Credit: AI)
ਪੰਜਾਬ ‘ਚ ਅੱਜ ਯਾਨੀ 20 ਜੁਲਾਈ ਨੂੰ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਹਿਮਾਚਲ ਪ੍ਰਦੇਸ਼ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਤੋਂ ਬਾਅਦ ਇਸ ਨਾਲ ਲੱਗਦੇ ਪੰਜਾਬ ਦੇ ਜ਼ਿਲ੍ਹਿਆਂ ‘ਚ ਵੀ ਬਾਰਿਸ਼ ਦਾ ਅਨੁਮਾਨ ਹੈ। ਜੁਲਾਈ ਦੀ ਸ਼ੁਰੂਆਤ ਤੋਂ ਹੀ ਸੂਬੇ ‘ਚ ਮੌਨਸੂਨ ਕਮਜ਼ੋਰ ਹੁੰਦਾ ਦਿਖਾਈ ਦਿੱਤਾ। ਬੀਤੇ 24 ਘੰਟਿਆਂ ‘ਚ ਸੂਬੇ ‘ਚ ਕਿੰਨ-ਮਿੰਨ ਬਾਰਿਸ਼ ਦੇਖੀ ਗਈ। ਸੂਬੇ ਦੇ ਵੱਧ ਤੋਂ ਵੱਧ ਔਸਤ ਤਾਪਮਾਨ ‘ਚ 2 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ।
ਪੰਜਾਬ ‘ਚ ਤਾਪਮਾਨ ਆਮ ਦੇ ਕਰੀਬ ਪਹੁੰਚ ਗਿਆ ਹੈ। ਸੂਬੇ ‘ਚ ਸਭ ਤੋਂ ਵੱਧ ਤਾਪਮਾਨ ਲੁਧਿਆਣਾ ‘ਚ ਦਰਜ ਕੀਤਾ ਗਿਆ, ਜੋ 35.8 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਤਾਪਮਾਨ 34.8 ਡਿਗਰੀ, ਪਟਿਆਲਾ ਦਾ 34.5 ਡਿਗਰੀ, ਪਠਾਨਕੋਟ ਦਾ 35.5 ਡਿਗਰੀ, ਬਠਿੰਡਾ ਦਾ 34.4 ਡਿਗਰੀ, ਗੁਰਦਾਸਪੁਰ ਦਾ 35 ਡਿਗਰੀ ਤੇ ਫਰੀਦਕੋਟ ਦਾ 34 ਡਿਗਰੀ ਦਰਜ ਕੀਤਾ ਗਿਆ। ਸ਼ਨੀਵਾਰ ਸਾਮ 5.30 ਵਜੇ ਤੱਕ ਫਿਰੋਜ਼ਪੁਰ ‘ਚ 1 ਮਿਮੀ ਬਾਰਿਸ਼ ਦੇਖਣ ਨੂੰ ਮਿਲੀ, ਜਦਕਿ ਬਾਕੀ ਪੰਜਾਬ ‘ਚ ਬਾਰਿਸ਼ ਨਹੀਂ ਦੇਖਣ ਨੂੰ ਮਿਲੀ।
ਮੌਸਮ ‘ਚ ਹੋਵੇਗਾ ਬਦਲਾਅ
ਵੈਸਟਰਨ ਡਿਸਟਰਬੈਂਸ ਦੇ ਐਕਟਿਵ ਹੋਣ ਤੋਂ ਬਾਅਦ ਪੰਜਾਬ ‘ਚ ਇੱਕ ਵਾਰ ਫਿਰ ਬਾਰਿਸ਼ ਦੇ ਹਾਲਾਤ ਬਣ ਰਹੇ ਹਨ। ਹਿਮਾਚਲ ਪ੍ਰਦੇਸ਼ ‘ਚ ਅੱਜ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਇਸ ਦਾ ਅਸਰ ਪੰਜਾਬ ‘ਚ ਵੀ ਦੇਖਣ ਨੂੰ ਮਿਲੇਗਾ। ਹਿਮਾਚਲ ਪ੍ਰਦੇਸ਼ ਨਾਲ ਲੱਗਦੇ ਜ਼ਿਲ੍ਹੇ ਪਠਾਨਕੋਟ, ਹੁਸ਼ਿਆਰਪੁਰ, ਨਵਾਂਸ਼ਹਿਰ ਤੇ ਰੂਪਨਗਰ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਬਾਕੀ ਜ਼ਿਲ੍ਹਿਆਂ ‘ਚ ਤਾਪਮਾਨ ਆਮ ਵਾਂਗ ਰਹਿਣ ਦਾ ਅਨੁਮਾਨ ਹੈ। ਉੱਥੇ ਹੀ 21 ਜੁਲਾਈ ਨੂੰ ਪੂਰੇ ਸੂਬੇ ‘ਚ ਬਾਰਿਸ਼ ਨੂੰ ਲੈ ਕੇ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਜੁਲਾਈ ‘ਚ ਮੌਨਸੂਨ ਰਿਹਾ ਕਮਜ਼ੋਰ
ਜੂਨ ਮਹੀਨੇ ‘ਚ ਮੌਨਸੂਨ ਜਿੱਥੇ ਆਮ ਨਾਲੋਂ ਵੱਧ ਵਰ੍ਹਿਆ, ਉੱਥ ਹੀ ਇਹ ਜੁਲਾਈ ‘ਚ ਕਮਜ਼ੋਰ ਹੋ ਗਿਆ। 1 ਜੁਲਾਈ ਤੋਂ 19 ਜੁਲਾਈ ਤੱਕ ਜਾਰੀ ਅੰਕੜਿਆਂ ਅਨੁਸਾਰ ਸੂਬੇ ‘ਚ 87.3 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਇਨ੍ਹਾਂ ਦਿਨਾਂ ‘ਚ 95.9 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ।
ਹਾਲਾਂਕਿ ਅਨੁਮਾਨ ਹੈ ਕਿ ਆਉਣ ਵਾਲੇ ਦਿਨਾਂ ‘ ਸੂਬੇ ‘ਚ ਚੰਗੀ ਬਾਰਿਸ਼ ਦੇਖਣ ਨੂੰ ਮਿਲੇਗੀ। ਇਸ ਤੋਂ ਇਲਾਵਾ 1 ਜੂਨ ਤੋਂ 19 ਜੁਲਾਈ ਤੱਕ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ 157 ਮਿਮੀ ਬਾਰਿਸ਼ ਦਰਜ ਕੀਤੀ ਗਈ। ਇਹ ਆਮ ਨਾਲੋਂ 4 ਫ਼ੀਸਦੀ ਘੱਟ ਹੈ।
