ਪੰਜਾਬ ‘ਚ ਅੱਜ ਮੀਂਹ ਦਾ ਯੈਲੋ ਅਲਰਟ, ਅਗਲੇ 3 ਦਿਨ ਆਮ ਰਹੇਗਾ ਮੌਸਮ
Punjab Weather Update: ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੂਬੇ ਸੂਬੇ ਦਾ ਤਾਪਮਾਨ ਆਮ ਨਾਲੋਂ 2.7 ਘੱਟ ਪਾਇਆ ਗਿਆ, ਜਦਕਿ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਪਠਾਨਕੋਟ 'ਚ 34.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 31.2 ਡਿਗਰੀ, ਲੁਧਿਆਣਾ ਦਾ 32 ਡਿਗਰੀ, ਪਟਿਆਲਾ ਦਾ 31 ਡਿਗਰੀ, ਬਠਿੰਡਾ ਦਾ 32.9 ਡਿਗਰੀ ਤੇ ਗੁਰਦਾਸਪੁਰ ਦਾ 34 ਡਿਗਰੀ ਦਰਜ ਕੀਤੀ ਗਿਆ।
ਸੰਕੇਤਕ ਤਸਵੀਰ
ਪੰਜਾਬ ‘ਚ ਅੱਜ ਫਿਰ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਬੀਤੇ ਦਿਨ ਹੋਈ ਬਾਰਿਸ਼ ਤੋਂ ਬਾਅਦ ਸੂਬੇ ਦे ਵੱਧ ਤੋਂ ਵੱਧ ਤਾਪਮਾਨ ‘ਚ 1.4 ਡਿਗਰੀ ਦੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਤੋਂ ਬਾਅਦ ਅਗਲੇ ਤਿੰਨ ਦਿਨ ਮੌਸਮ ਆਮ ਰਹੇਗਾ, ਪਰ 21 ਜੁਲਾਈ ਨੂੰ ਦੁਬਾਰਾ ਬਾਰਿਸ਼ ਦੇਖਣ ਨੂੰ ਮਿਲ ਸਕਦੀ ਹੈ।
ਮੌਸਮ ਵਿਗਿਆਨ ਕੇਂਦਰ ਦੇ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸੂਬੇ ਦਾ ਤਾਪਮਾਨ ਆਮ ਨਾਲੋਂ 2.7 ਡਿਗਰੀ ਘੱਟ ਪਾਇਆ ਗਿਆ। ਸੂਬੇ ਦਾ ਸਭ ਤੋਂ ਵੱਧ ਤਾਪਮਾਨ ਪਠਾਨਕੋਟ ‘ਚ 34.5 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਦਾ ਤਾਪਮਾਨ 31.2 ਡਿਗਰੀ, ਲੁਧਿਆਣਾ ਦਾ 32 ਡਿਗਰੀ, ਪਟਿਆਲਾ ਦਾ 31 ਡਿਗਰੀ, ਬਠਿੰਡਾ ਦਾ 32.9 ਡਿਗਰੀ ਤੇ ਗੁਰਦਾਸਪੁਰ ਦਾ 34 ਡਿਗਰੀ ਦਰਜ ਕੀਤਾ ਗਿਆ।
ਬੀਤੇ ਦਿਨ ਸ਼ਾਮ 5:30 ਵਜੇ ਤੱਕ ਪਠਾਨਕੋਟ ‘ਚ 7 ਮਿਮੀ, ਫਾਜ਼ਿਲਕਾ ਤੇ ਫਿਰੋਜ਼ਪੁਰ ‘ਚ 3.5 ਮਿਮੀ, ਬਠਿੰਡਾ ‘ਚ 1 ਮਿਮੀ ਤੇ ਲੁਧਿਆਣਾ ‘ਚ 0.8 ਮਿਮੀ ਬਾਰਿਸ਼ ਦਰਜ ਕੀਤੀ ਗਈ। ਅੰਮ੍ਰਿਤਸਰ ਦੇ ਨੇੜੇ ਦੇ ਇਲਾਕਿਆਂ ‘ਚ ਵੀ ਬਾਰਿਸ਼ ਦੇਖਣ ਨੂੰ ਮਿਲੀ।
21 ਜੁਲਾਈ ਨੂੰ ਬਦਲੇਗਾ ਮੌਸਮ
ਜੁਲਾਈ ਮਹੀਨਾ ਮੌਨਸੂਨ ਦੇ ਲਿਹਾਜ਼ ਨਾਲ ਜੂਨ ਤੋਂ ਥੋੜ੍ਹਾ ਕਮਜ਼ੋਰ ਦਿਖਾਈ ਦੇ ਰਿਹਾ ਹੈ। 1 ਜੂਨ ਤੋਂ 16 ਜੁਲਾਈ ਤੱਕ ਦੀ ਗੱਲ ਕਰੀਏ ਦਾ 13 ਫੀਸਦੀ ਵੱਧ ਬਾਰਿਸ਼ ਦਰਜ ਕੀਤੀ ਗਈ। ਸੂਬੇ ‘ਚ 150.77 ਮਿਮੀ ਬਾਰਿਸ਼ ਦਰਜ ਕੀਤੀ ਗਈ, ਜਦਕਿ ਆਮ ਤੌਰ ‘ਤੇ ਇਸ ਦੌਰਾਨ 133.9 ਮਿਮੀ ਬਾਰਿਸ਼ ਦਰਜ ਕੀਤੀ ਜਾਂਦੀ ਹੈ। ਉੱਥੇ ਹੀ 1 ਜੁਲਾਈ ਤੋਂ 16 ਜੁਲਾਈ ਤੱਕ ਦੀ ਗੱਲ ਕਰੀਏ ਤਾਂ ਸੂਬੇ ‘ਚ ਆਮ ਨਾਲੋਂ 2 ਫ਼ੀਸਦੀ ਹੀ ਵੱਧ ਬਾਰਿਸ਼ ਦਰਜ ਕੀਤੀ ਗਈ ਹੈ। ਸੂਬੇ ‘ਚ ਇਸ ਦੌਰਾਨ ਆਮ ਤੌਰ ‘ਤੇ 79.4 ਮਿਮੀ ਬਾਰਿਸ਼ ਹੁੰਦੀ ਹੈ ਤੇ ਇਸ ਦੌਰਾਨ ਹੁਣ ਤੱਕ 81 ਫ਼ੀਸਦੀ ਹੀ ਬਾਰਿਸ਼ ਹੋਈ ਹੈ।
ਮੌਸਮ ਵਿਭਾਗ ਕੇਂਦਰ ਦੇ ਅਨੁਸਾਰ 21 ਜੁਲਾਈ ਤੋਂ ਸੂਬੇ ‘ਚ ਦੁਬਾਰਾ ਬਾਰਿਸ਼ ਦਾ ਦੌਰ ਦੇਖਣ ਨੂੰ ਮਿਲੇਗਾ। 21 ਜਲੁਾਈ ਤੋਂ ਅਗਲੇ ਕੁੱਝ ਦਿਨਾਂ ਤੱਕ ਸੂਬੇ ‘ਚ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਹੈ। 18 ਤੋਂ 20 ਜੁਲਾਈ ਤੱਕ ਸੂਬੇ ਦਾ ਮੌਸਮ ਆਮ ਰਹੇਗਾ।
ਇਹ ਵੀ ਪੜ੍ਹੋ
ਪੰਜਾਬ ਦੇ ਕੁੱਝ ਸ਼ਹਿਰਾਂ ਦਾ ਮੌਮਸ
- ਅੰਮ੍ਰਿਤਸਰ- ਅੱਜ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 27 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਜਲੰਧਰ- ਅੱਜ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 27 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਲੁਧਿਆਣਾ- ਅੱਜ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 27 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਪਟਿਆਲਾ- ਅੱਜ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 26 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।
- ਮੁਹਾਲੀ- ਅੱਜ ਬੱਦਲ ਰਹਿਣਗੇ, ਬਾਰਿਸ਼ ਦਾ ਅਨੁਮਾਨ ਹੈ। ਤਾਪਮਾਨ 25 ਤੋਂ 30 ਡਿਗਰੀ ਵਿਚਕਾਰ ਰਹਿਣ ਦਾ ਅਨੁਮਾਨ ਹੈ।