9ਵੀਂ ਤੋਂ 12ਵੀਂ ਤੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਲੇਟ ਹੋਣ ‘ਤੇ 500 ਤੋਂ 1500 ਤੱਕ ਜੁਰਮਾਨਾ

Updated On: 

01 Jul 2024 13:56 PM IST

PBSC Online Registration: ਪੀਐਸਈਬੀ ਦੁਆਰਾ ਤੈਅ ਕੀਤੇ ਗਏ ਸ਼ਡਿਊਲ ਅਨੁਸਾਰ, ਇਹ ਪ੍ਰਕਿਰਿਆ 9ਵੀਂ ਅਤੇ 11ਵੀਂ ਜਮਾਤਾਂ ਲਈ ਬਿਨਾਂ ਕਿਸੇ ਲੇਟ ਫੀਸ ਦੇ 21 ਅਗਸਤ ਤੱਕ ਜਾਰੀ ਰਹੇਗੀ। 22 ਅਗਸਤ ਤੋਂ 17 ਸਤੰਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਫੀਸ ਰੱਖੀ ਗਈ ਹੈ।

9ਵੀਂ ਤੋਂ 12ਵੀਂ ਤੱਕ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਲੇਟ ਹੋਣ ਤੇ 500 ਤੋਂ 1500 ਤੱਕ ਜੁਰਮਾਨਾ

ਪੰਜਾਬ 'ਚ ਸਕੂਲ (ਸੰਕੇਤਕ ਤਸਵੀਰ)

Follow Us On

PBSC Online Registration: ਪੰਜਾਬ ਦੇ ਸਾਰੇ ਸਕੂਲਾਂ ‘ਚ 9ਵੀਂ ਤੋਂ 12ਵੀਂ ਜਮਾਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਨੂੰ ਪ੍ਰਕਿਰਿਆ ਸ਼ੁਰੂ ਕਰ ਦਿੱਤਾ ਗਿਆ ਹੈ। ਪ੍ਰਕਿਰਿਆ ਨੂੰ 2 ਭਾਗਾਂ ਵਿੱਚ ਵੰਡਿਆ ਗਿਆ ਹੈ। ਇਸ ਵਿੱਚ ਲੇਟ ਫੀਸ 500 ਤੋਂ 1500 ਰੁਪਏ ਰੱਖੀ ਹੈ। ਬੋਰਡ ਨੇ ਸਪੱਸ਼ਟ ਕੀਤਾ ਕਿ ਸਾਰੀ ਪ੍ਰਕਿਰਿਆ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਕਿਸੇ ਨੂੰ ਮੌਕਾ ਨਹੀਂ ਮਿਲੇਗਾ। ਇਸ ਦੇ ਨਾਲ ਹੀ ਬਾਅਦ ਵਿੱਚ ਆਉਣ ਵਾਲੀਆਂ ਅਰਜ਼ੀਆਂ ਵੀ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ।

ਪੀਐਸਈਬੀ ਦੇ ਸ਼ਡਿਊਲ ਅਨੁਸਾਰ ਇਹ ਪ੍ਰਕਿਰਿਆ 9ਵੀਂ ਅਤੇ 11ਵੀਂ ਜਮਾਤਾਂ ਲਈ ਬਿਨਾਂ ਕਿਸੇ ਲੇਟ ਫੀਸ ਦੇ 21 ਅਗਸਤ ਤੱਕ ਜਾਰੀ ਰਹੇਗੀ। ਇਸ ਤੋਂ 22 ਅਗਸਤ ਤੋਂ 17 ਸਤੰਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਲਗਾਇਆ ਜਾਵੇਗਾ। 18 ਸਤੰਬਰ ਤੋਂ 9 ਅਕਤੂਬਰ ਤੱਕ ਇਹ ਜੁਰਮਾਨਾ ਫੀਸ 1500 ਰੁਪਏ ਪ੍ਰਤੀ ਵਿਦਿਆਰਥੀ ਹੋਵੇਗੀ।

ਇਸੇ ਤਰ੍ਹਾਂ 10ਵੀਂ ਤੇ 12ਵੀਂ ਜਮਾਤ ਲਈ ਰਜਿਸਟ੍ਰੇਸ਼ਨ 4 ਜੁਲਾਈ ਤੋਂ ਸ਼ੁਰੂ ਹੋ ਕੇ 28 ਅਗਸਤ ਤੱਕ ਬਿਨਾਂ ਲੇਟ ਫੀਸ ਦੇ ਜਾਰੀ ਰਹੇਗਾ। ਇਸ ਦੇ ਨਾਲ ਹੀ 29 ਅਗਸਤ ਤੋਂ 17 ਸਤੰਬਰ ਤੱਕ 500 ਰੁਪਏ ਪ੍ਰਤੀ ਵਿਦਿਆਰਥੀ ਜੁਰਮਾਨਾ ਦੇਣਾ ਪਏਗਾ। ਇਸ ਤੋਂ ਬਾਅਦ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਪ੍ਰਤੀ ਵਿਦਿਆਰਥੀ ਲੇਟ ਲਗਾਇਆ ਜਾਵੇਗਾ। ਇਹ ਵੀ ਪੜ੍ਹੋ: ਸੁਖਬੀਰ ਬਾਦਲ ਖਿਲਾਫ ਵੱਡੀ ਬਗਾਵਤ, ਸ਼੍ਰੀ ਅਕਾਲ ਤਖ਼ਤ ਪਹੁੰਚਿਆ ਬਾਗੀ ਆਗੂਆਂ ਦਾ ਧੜਾ

ਅਧੂਰੇ ਰਜਿਸਟ੍ਰੇਸ਼ਨ ‘ਤੇ ਪ੍ਰਿੰਸੀਪਲ ਜ਼ਿੰਮੇਵਾਰ

ਪੀਐਸਈਬੀ ਅਨੁਸਾਰ ਜੇਕਰ ਕਿਸੇ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਅਧੂਰੀ ਰਹਿੰਦੀ ਹੈ ਇਸ ਦੀ ਜ਼ਿੰਮੇਵਾਰੀ ਪ੍ਰਿੰਸੀਪਲ ‘ਤੇ ਤੈਅ ਕੀਤੀ ਜਾਵੇਗੀ। ਸਾਰੇ ਸਕੂਲਾਂ ਨੂੰ ਹਿਦਾਇਤ ਹੈ ਕਿ ਇਹ ਪ੍ਰਕਿਰਿਆ ਨਿਰਧਾਰਤ ਸਮੇਂ ਅੰਦਰ ਪੂਰੀ ਕਰ ਲਈ ਜਾਵੇ। ਨਾਲ ਪੂਰੀ ਪ੍ਰਕਿਰਿਆ ‘ਤੇ ਬੋਰਡ ਦੀਆਂ ਟੀਮਾਂ ਵੱਲੋਂ ਇਸ ‘ਤੇ ਖਾਸ ਰੱਖੀ ਜਾਵੇਗੀ। ਇਸ ਕਾਰਨ ਇਸ ਪ੍ਰਕਿਰਿਆ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਕਿਉਂਕਿ ਇਸ ਦੇ ਆਧਾਰ ‘ਤੇ ਵਿਦਿਆਰਥੀਆਂ ਦੇ ਇਮਤਿਹਾਨ ਹੁੰਦੇ ਹਨ।