Amritpal Singh ਨੇ ਪਾਕਿਸਤਾਨ ਤੋਂ ਮੰਗਵਾਈਆਂ 6 AK 47 ਅਤੇ 2 AK 56, ਆਪਣੀ ਫੌਜ ਬਣਾਉਣ ਦੀ ਸੀ ਪਲਾਨਿੰਗ

Published: 

27 Mar 2023 13:30 PM

ਭਗੌੜੇ ਅੰਮ੍ਰਿਤਪਾਲ ਨੂੰ ਫੜਨ ਲਈ ਪੰਜਾਬ ਪੁਲਿਸ ਦੀ ਮੁਹਿੰਮ ਜਾਰੀ ਹੈ। ਭਗੌੜੇ ਅੰਮ੍ਰਿਤਪਾਲ ਸਿੰਘ ਦੇ ਗੁਆਂਢੀ ਦੇਸ਼ ਨੇਪਾਲ ਵਿੱਚ ਹੋਣ ਦਾ ਖਦਸ਼ਾ ਹੈ।

Amritpal Singh ਨੇ ਪਾਕਿਸਤਾਨ ਤੋਂ ਮੰਗਵਾਈਆਂ 6 AK 47 ਅਤੇ 2 AK 56, ਆਪਣੀ ਫੌਜ ਬਣਾਉਣ ਦੀ ਸੀ ਪਲਾਨਿੰਗ
Follow Us On

Amritpal Singh News: ਖਾਲਿਸਤਾਨੀ ਸਮਰਥਕ ਅਤੇ ਭਗੌੜੇ ਵਾਰਿਸ ਪੰਜਾਬ ਦੇ (Waris Punjab De) ਮੁਖੀ ਅੰਮ੍ਰਿਤਪਾਲ ਸਿੰਘ ਬਾਰੇ ਵੱਡਾ ਖੁਲਾਸਾ ਹੋਇਆ ਹੈ। ਅੰਮ੍ਰਿਤਪਾਲ ਸਿੰਘ ਦਾ ਜੰਮੂ-ਕਸ਼ਮੀਰ ਕੁਨੈਕਸ਼ਨ ਸਾਹਮਣੇ ਆਇਆ ਹੈ। ਪੰਜਾਬ ਪੁਲਿਸ (Punjab Police) ਦੇ ਸੂਤਰਾਂ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਨੂੰ ਪਾਕਿਸਤਾਨ ਤੋਂ ਜੰਮੂ-ਕਸ਼ਮੀਰ ਰਾਹੀਂ ਆਧੁਨਿਕ ਹਥਿਆਰਾਂ ਦੀ ਵੱਡੀ ਖੇਪ ਭੇਜੀ ਗਈ ਸੀ। ਉਸ ਨੇ ਪਾਕਿਸਤਾਨ ਤੋਂ 6 ਏਕੇ 47 ਅਤੇ 2 ਏਕੇ 56 ਮੰਗਵਾਏ ਸਨ।

ਸੂਤਰਾਂ ਨੇ ਦੱਸਿਆ ਹੈ ਕਿ ਅੰਮ੍ਰਿਤਪਾਲ ਸਿੰਘ ਆਪਣੀ ਅੰਮ੍ਰਿਤਪਾਲ ਟਾਈਗਰ ਫੋਰਸ ਅਤੇ ਆਨੰਦਪੁਰ ਖਾਲਸਾ ਫੋਰਸ ਦੇ ਮੈਂਬਰਾਂ ਨੂੰ AK 47 ਅਤੇ AK 56 ਦੀ ਸਿਖਲਾਈ ਦੇਣਾ ਚਾਹੁੰਦਾ ਸੀ। ਇੰਨਾ ਹੀ ਨਹੀਂ, ਭਗੌੜਾ ਅੰਮ੍ਰਿਤਪਾਲ ਪਾਕਿਸਤਾਨ ਦੇ ਸੇਵਾਮੁਕਤ ਮੇਜਰ ਦੀ ਮਦਦ ਨਾਲ ਆਪਣੇ ਸਾਥੀਆਂ ਲਈ ਆਧੁਨਿਕ ਹਥਿਆਰਾਂ ਨਾਲ ਲੈਸ ਫੌਜ ਬਣਾਉਣ ਦੀ ਵੀ ਯੋਜਨਾ ਬਣਾ ਰਿਹਾ ਸੀ। ਅੰਮ੍ਰਿਤਪਾਲ ਤੱਕ ਖ਼ਤਰਨਾਕ ਹਥਿਆਰਾਂ ਦੀ ਇਹ ਖੇਪ ਜੰਮੂ-ਕਸ਼ਮੀਰ ਤੋਂ ਇੱਕ ਸਮੱਗਲਰ ਰਾਹੀਂ ਪੁੱਜਣੀ ਸੀ।

ਪੰਜਾਬ ਪੁਲਿਸ ਨੇ NIA ਨੂੰ ਦਿੱਤੀ ਜਾਣਕਾਰੀ

ਵੱਡੀ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਹਥਿਆਰਾਂ ਦੀ ਡਿਲੀਵਰੀ ਮਿਲੀ ਸੀ ਜਾਂ ਨਹੀਂ, ਇਸ ਨੂੰ ਲੈ ਕੇ ਸਸਪੈਂਸ ਬਣਿਆ ਹੋਇਆ ਹੈ। ਸੂਤਰਾਂ ਅਨੁਸਾਰ ਪੁਲਿਸ ਨੂੰ ਸ਼ੱਕ ਹੈ ਕਿ ਪੰਜਾਬ ਪੁਲਿਸ ਦੀ ਕਾਰਵਾਈ ਹਥਿਆਰਾਂ ਦੀ ਖੇਪ ਮਿਲਣ ਤੋਂ ਪਹਿਲਾਂ ਜਾਂ ਉਸ ਦੌਰਾਨ ਸ਼ੁਰੂ ਹੋਈ ਸੀ। ਪੰਜਾਬ ਪੁਲਿਸ ਦੇ ਅਧਿਕਾਰੀਆਂ ਨੇ ਹੁਣ ਇਸ ਪੂਰੇ ਮਾਮਲੇ ਦੀ ਜਾਣਕਾਰੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੂੰ ਦੇ ਦਿੱਤੀ ਹੈ।

353 ਵਿੱਚੋਂ 197 ਲੋਕ ਰਿਹਾਅ

ਦੱਸ ਦੇਈਏ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿੱਚ ਅਮਨ-ਕਾਨੂੰਨ ਦੀ ਉਲੰਘਣਾ ਦੇ ਦੋਸ਼ ਵਿੱਚ ਹਿਰਾਸਤ ਵਿੱਚ ਲਏ ਗਏ 353 ਵਿਅਕਤੀਆਂ ਵਿੱਚੋਂ 197 ਨੂੰ ਪੰਜਾਬ ਪੁਲfਸ ਨੇ ਰਿਹਾਅ ਕਰ ਦਿੱਤਾ ਹੈ। ਪੁਲਿਸ ਨੇ ਇਨ੍ਹਾਂ ‘ਚੋਂ ਕਈ ਲੋਕਾਂ ‘ਤੇ NSA ਲਗਾਇਆ ਸੀ। ਪੁਲਿਸ ਨੇ ਅੰਮ੍ਰਿਤਪਾਲ ਅਤੇ ਉਸ ਦੀ ਸੰਸਥਾ ਵਾਰਿਸ ਪੰਜਾਬ ਦੇ ਦੇ ਮੈਂਬਰਾਂ ਖਿਲਾਫ 18 ਮਾਰਚ ਨੂੰ ਕਾਰਵਾਈ ਸ਼ੁਰੂ ਕੀਤੀ ਸੀ, ਉਦੋਂ ਤੋਂ ਉਹ ਫਰਾਰ ਹੈ। ਉਹ ਪੁਲਿਸ ਨੂੰ ਚਕਮਾ ਦੇ ਕੇ ਵਾਰ-ਵਾਰ ਫਰਾਰ ਹੋ ਰਿਹਾ ਹੈ। ਅੰਮ੍ਰਿਤਪਾਲ ਸਿੰਘ ਦੀ 9 ਰਾਜਾਂ ਵਿੱਚ ਭਾਲ ਜਾਰੀ ਹੈ ਪਰ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ