ਪੁਲਿਸ ਨੇ ਪਾਕਿਸਤਾਨੀ ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਤਿੰਨ ਦੀ ਗ੍ਰਿਫ਼ਤਾਰੀ, 2 ਹੈਂਡ ਗ੍ਰੇਨੇਡ ਤੇ ਇੱਕ ਪਿਸਟਲ ਬਰਾਮਦ

Updated On: 

27 Jun 2025 14:35 PM IST

Punjab Police: ਮੁਲਜ਼ਮ ਅੰਮ੍ਰਿਤਸਰ 'ਚ ਪੁਲਿਸ ਪ੍ਰਾਪਟੀ 'ਤੇ ਹਮਲੇ ਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰੱਚ ਰਹੇ ਸਨ, ਪਰ ਪੁਲਿਸ ਨੇ ਪਹਿਲਾਂ ਹੀ ਇਨ੍ਹਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਪਲਾਨ ਦੇ ਪਤਾ ਲੱਗਣ ਤੇ ਗ੍ਰਿਫ਼ਤਾਰੀ ਤੋਂ ਬਾਅਦ ਕਈ ਬੇਕਸੂਰਾਂ ਦੀ ਜਾਨ ਬਚੀ ਹੈ।

ਪੁਲਿਸ ਨੇ ਪਾਕਿਸਤਾਨੀ ਸਮਰਥਿਤ BKI ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼, ਤਿੰਨ ਦੀ ਗ੍ਰਿਫ਼ਤਾਰੀ, 2 ਹੈਂਡ ਗ੍ਰੇਨੇਡ ਤੇ ਇੱਕ ਪਿਸਟਲ ਬਰਾਮਦ
Follow Us On

ਪੰਜਾਬ ਪੁਲਿਸ ਦੀ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ, ਮੋਹਾਲੀ ਨੇ ਪਾਕਿਸਤਾਨ ਆਈਐਸਆਈ ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਲ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਡਿਊਲ ਨੂੰ ਯੂਕੇ ਬੈਠਾ ਨਿਸ਼ਾਨ ਸਿੰਘ ਤੇ ਪਾਕਿਸਤਾਨ ਬੈਠਾ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਸੰਚਾਲਿਤ ਕਰ ਰਿਹਾ ਸੀ। ਪੁਲਿਸ ਨੇ ਇੱਕ ਨਾਬਾਲਗ ਸਮੇਤ 3 ਨੂੰ ਗ੍ਰਿਫ਼ਤਾਰ ਕੀਤਾ ਹੈ।

ਇਨ੍ਹਾਂ ਮੁਲਜ਼ਮਾਂ ਤੋਂ ਇੱਕ ਗਲੋਕ ਪਿਸਟਲ, ਦੋ ਹੈਂਡ ਗ੍ਰੇਨੇਡ ਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਮੁਲਜ਼ਮਾਂ ਦੀ ਪਹਿਚਾਣ ਸਹਿਜਪਾਲ ਸਿੰਘ ਤੇ ਵਿਕਰਮਜੀਤ ਸਿੰਘ ਵਜੋਂ ਹੋਈ ਹੈ, ਦੋਹੇਂ ਹੀ ਅੰਮ੍ਰਿਤਸਰ ਦੇ ਰਹਿਣ ਵਾਲੇ ਹਨ। ਜਦਕਿ ਇੱਕ ਮੁਲਜ਼ਮ ਨਾਬਾਲਗ ਹੈ।

ਟਾਰਗੇਟ ਕਿਲਿੰਗ ਤੇ ਪੁਲਿਸ ਪ੍ਰਾਪਟੀ ਨੂੰ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ

ਮੁਲਜ਼ਮ ਅੰਮ੍ਰਿਤਸਰ ‘ਚ ਪੁਲਿਸ ਪ੍ਰਾਪਟੀ ‘ਤੇ ਹਮਲੇ ਤੇ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਦੀ ਸਾਜ਼ਿਸ਼ ਰੱਚ ਰਹੇ ਸਨ, ਪਰ ਪੁਲਿਸ ਨੇ ਪਹਿਲਾਂ ਹੀ ਇਨ੍ਹਾਂ ਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ ਹੈ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਦੀ ਪਲਾਨ ਦੇ ਪਤਾ ਲੱਗਣ ਤੇ ਗ੍ਰਿਫ਼ਤਾਰੀ ਤੋਂ ਬਾਅਦ ਕਈ ਬੇਕਸੂਰਾਂ ਦੀ ਜਾਨ ਬਚੀ ਹੈ।

ਪੁਲਿਸ ਨੇ ਇਸ ਮਾਮਲੇ ‘ਚ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਮੋਹਾਲੀ ਥਾਣੇ ‘ਚ ਬੀਐਨਐਸ ਤੇ ਵਿਸਫੋਟਕ ਐਕਟ ਨਾਲ ਸਬੰਧਤ ਧਾਰਾ ਤਹਿਤ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਜਲਦੀ ਹੀ ਇਸ ਮਾਮਲੇ ‘ਚ ਖੁਲਾਸੇ ਹੋਣਗੇ। ਪੁਲਿਸ ਦਾ ਕਹਿਣਾ ਹੈ ਕਿ ਉਹ ਅੱਤਵਾਦੀ ਸੰਗਠਨਾਂ ਨੂੰ ਖ਼ਤਮ ਕਰਨ ਲਈ ਲਗਾਤਾਰ ਕੰਮ ਕਰ ਰਹੀ ਹੈ।