ਪੰਜਾਬ ਨਹੀਂ ਆ ਸਕੇਗਾ ਅੰਮ੍ਰਿਤਪਾਲ ਸਿੰਘ, ਸਪੀਕਰ ਦੇ ਚੈਂਬਰ 'ਚ ਹੀ ਚੁੱਕੇਗਾ ਸਹੁੰ | punjab police not allow to entry of Amritpal singh in Punjab after oath know full detail in punjabi Punjabi news - TV9 Punjabi

ਪੰਜਾਬ ਨਹੀਂ ਆ ਸਕੇਗਾ ਅੰਮ੍ਰਿਤਪਾਲ ਸਿੰਘ, ਸਪੀਕਰ ਦੇ ਚੈਂਬਰ ‘ਚ ਹੀ ਚੁੱਕੇਗਾ ਸਹੁੰ

Updated On: 

04 Jul 2024 14:25 PM

Amritpal Singh: ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਆਧਾਰ 'ਤੇ ਦਿੱਤੀ ਗਈ ਹੈ। ਇਸ ਦੀ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਵੀ ਇਹ ਸੂਚਨਾ ਦੇ ਦਿੱਤੀ ਗਈ ਹੈ। ਸ਼ਰਤਾਂ ਮੁਤਾਬਕ ਉਹ ਪਰੋਲ ਦੌਰਾਨ ਦਿੱਲੀ ਹੀ ਰਹਿ ਸਕਣਗੇ। ਉਨ੍ਹਾਂ ਨੂੰ ਦਿੱਲੀ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਇਜਾਜ਼ਤ ਨਹੀਂ ਹੈ।

ਪੰਜਾਬ ਨਹੀਂ ਆ ਸਕੇਗਾ ਅੰਮ੍ਰਿਤਪਾਲ ਸਿੰਘ, ਸਪੀਕਰ ਦੇ ਚੈਂਬਰ ਚ ਹੀ ਚੁੱਕੇਗਾ ਸਹੁੰ

ਪੰਜਾਬ ਨਹੀਂ ਆ ਸਕੇਗਾ ਅੰਮ੍ਰਿਤਪਾਲ ਸਿੰਘ

Follow Us On

Amritpal Singh: ਖਡੂਰ ਸਾਹਿਬ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦੀ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕਣਗੇ। ਇਸ ਦੇ ਲਈ ਅੰਮ੍ਰਿਤਪਾਲ ਨੂੰ ਸ਼ੁੱਕਰਵਾਰ ਤੋਂ4 ਦਿਨ ਦੀ ਪੈਰੋਲ ਮਿਲੀ ਹੈ। ਇਨ੍ਹਾਂ 4 ਦਿਨਾਂ ਵਿੱਚ ਉਹ ਨਾ ਤਾਂ ਰਈਆ ਆਪਣੇ ਘਰ ਜਾ ਸਕਣਗੇ, ਨਾ ਹੀ ਆਪਣੇ ਲੋਕ ਸਭਾ ਹਲਕੇ ਜਾਣਗੇ। ਉਨ੍ਹਾਂ ਨੂੰ ਪੰਜਾਬ ਆਉਣਦੇ ਇਜਾਜ਼ਤ ਨਹੀਂ ਹੈ। ਉਸ ਨੂੰ ਪੈਰੋਲ ਕੁਝ ਸ਼ਰਤਾਂ ਦੇ ਤਹਿਤ ਦਿੱਤੀ ਗਈ ਹੈ।

ਅੰਮ੍ਰਿਤਪਾਲ ਸਿੰਘ ਨੂੰ ਜ਼ਮਾਨਤ ਕੁਝ ਸ਼ਰਤਾਂ ਆਧਾਰ ‘ਤੇ ਦਿੱਤੀ ਗਈ ਹੈ। ਇਸ ਦੀ ਸੂਚਨਾ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਸੁਪਰਡੈਂਟ ਨੂੰ ਭੇਜੀ ਗਈ ਹੈ। ਅੰਮ੍ਰਿਤਪਾਲ ਸਿੰਘ ਨੂੰ ਵੀ ਇਹ ਸੂਚਨਾ ਦੇ ਦਿੱਤੀ ਗਈ ਹੈ। ਸ਼ਰਤਾਂ ਮੁਤਾਬਕ ਉਹ ਪਰੋਲ ਦੌਰਾਨ ਦਿੱਲੀ ਹੀ ਰਹਿ ਸਕਣਗੇ। ਉਨ੍ਹਾਂ ਨੂੰ ਦਿੱਲੀ ਨੂੰ ਛੱਡ ਕੇ ਕਿਤੇ ਹੋਰ ਜਾਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂਦਾ ਰਾਤ ਦਾ ਠਹਿਰਨ ਵੀ ਦਿੱਲੀ ‘ਚ ਹੀ ਹੋਵੇਗਾ ਅਤੇ ਹਰ ਸਮੇਂ ਸੁਰੱਖਿਆ ਘੇਰੇ ‘ਚ ਰਹਿਣਾ ਹੋਵੇਗਾ।

ਪੰਜਾਬ ਪੁਲਿਸ ਦੇਵੇਗੀ ਸੁਰੱਖਿਆ

ਜਾਣਕਾਰੀ ਅਨੁਸਾਰ ਜਮਾਨਤ ਦੌਰਾਨ ਅੰਮ੍ਰਿਤਪਾਲ ਸਿੰਘ ਪੰਜਾਬ ਪੁਲਿਸ ਦੀ ਸੁਰੱਖਿਆ ਹੇਠ ਹੀ ਰਹਿਗਾ। ਇਸ ਨੂੰ ਲੈ ਕੇ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਲਿਆਉਣ ਲਈ ਪੰਜਾਬ ਪੁਲਿਸ ਦੀ ਇੱਕ ਟੁਕੜੀ ਆਸਾਮ ਰਵਾਨਾ ਹੋ ਗਈ ਹੈ। ਡਿਬਰੂਗੜ੍ਹ ਜੇਲ੍ਹ ਦੇ ਕੁਝ ਸੁਰੱਖਿਆ ਮੁਲਾਜ਼ਮ ਵੀ ਉਨ੍ਹਾਂ ਦੀ ਸੁਰੱਖਿਆ ਵਿੱਚ ਰਹਿਣਗੇ। ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਕਿਸ ਸਮੇਂ ਲਿਆਂਦਾ ਜਾਵੇਗਾ ਅਤੇ ਕਿਵੇਂ ਲਿਆਂਦਾ ਜਾਵੇਗਾ ਇਸ ਨੂੰ ਲੈ ਕੇ ਕੋਈ ਸੂਚਨਾ ਨਹੀਂ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ਬਾਰਡਰ ਤੇ ਪਾਕਿਸਤਾਨੀ ਨਾਗਰਿਕ ਗ੍ਰਿਫ਼ਤਾਰ, BSF ਅਧਿਕਾਰੀ ਕਰ ਰਹੇ ਪੁੱਛਗਿੱਛ

ਅੰਮ੍ਰਿਤਸਰ ਏਡੀਸੀ ਗੁਰਸਿਮਰਨਜੀਤ ਕੌਰ ਨੇ ਜਾਣਕਾਰੀ ਦਿੱਤੀ ਹੈ ਕਿ ਕਿ ਉਨ੍ਹਾਂ ਨੂੰ ਦਿੱਲੀ ‘ਚ ਸਹੁੰ ਚੁੱਕ ਸਮਾਗਮ ਲਈ ਹੀ ਪੈਰੋਲ ਦਿੱਤੀਗਈ ਹੈ। ਪੁਲਿਸ ਪ੍ਰਸ਼ਾਸਨ ਤੈਅ ਕਰੇਗਾ ਕਿ ਉਨ੍ਹਾਂ ਨੂੰ ਦਿੱਲੀ ਕਦੇ ਲਿਆਂਦਾ ਜਾਵੇ ਅਤੇ ਕਿਵੇਂ ਲਿਜਾਇਆ ਜਾਵੇਗਾ। ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਪੁਲਿਸ ਪ੍ਰਸ਼ਾਸਨ ਨੇ ਇਹ ਗੱਲ ਗੁਪਤ ਰੱਖੀ ਹੈ ਕਿ ਅੰਮ੍ਰਿਤਪਾਲ ਨੂੰ ਹਵਾਈ, ਰੇਲ ਜਾਂ ਸੜਕ ਰਾਹੀਂ ਦਿੱਲੀ ਲਿਆਂਦਾ ਜਾਵੇਗਾ।

ਸਪੀਕਰ ਦੇ ਕਮਰੇ ‘ਚ ਚੁੱਕੇਗਾ ਸਹੁੰ

ਅੰਮ੍ਰਿਤਪਾਲ ਸਿੰਘ ਅਤੇ ਅਬਦੁਲ ਰਾਸ਼ੀਦ ਦੋਵੇਂ ਸਪੀਕਰ ਦੇ ਕਮਰੇ ਤੋਂ ਹੀ ਸਹੁੰ ਚੁੱਕਣਗੇ।ਅਬਦੁਲ ਰਾਸ਼ੀਦ 2017 ਦੇ ਜੰਮੂ-ਕਸ਼ਮੀਰ ਅੱਤਵਾਦੀ ਫੰਡਿੰਗ ਮਾਮਲੇ ‘ਚ ਜੇਲ ‘ਚ ਬੰਦ ਹਨ। ਫਰੀਦਕੋਟ ਤੋਂ ਸੰਸਦ ਮੈਂਬਰ ਸਰਬਜੀਤ ਸਿੰਘ ਖਾਲਸਾ ਨੇ ਬੀਤੇ ਦਿਨ ਦਿੱਲੀ ‘ਚ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਸਰਬਜੀਤ ਸਿੰਘ ਖਾਲਸਾ ਨੇ ਜਾਣਕਾਰੀ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ 5 ਜੂਨ ਨੂੰ ਸਹੁੰ ਚੁੱਕਣਗੇ।

Exit mobile version