ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ ਕਰ ਰਹੀ ਪਾਕਿਸਤਾਨ ਦੀ ISI, ਡੀਜੀਪੀ ਬੋਲੇ- ਹੁਣ ਛੋਟੇ ਐਡਵਾਸ ਡਰੋਨ ਭੇਜ ਰਹੇ

Published: 

31 Dec 2025 18:30 PM IST

Punjab Police DGP Gaurav Yadav: ਮਾਰਚ 2026 ਵਿੱਚ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ। ਇਹ ਸਾਰੇ ਇੰਸਪੈਕਟਰ, ਸਬ- ਇੰਸਪੈਕਟਰ ਅਤੇ ਏਐਸਆਈ ਦੀ ਤੈਨਾਤੀ ਹੋਵੇਗੀ। ਇਹ ਨਿਯੁਕਤੀਆਂ ਤਰੱਕੀ ਦੇ ਆਧਾਰ 'ਤੇ ਕੀਤੀਆਂ ਜਾ ਰਹੀਆਂ ਹਨ। ਸਾਰੇ ਕਰਮਚਾਰੀ ਇਸ ਸਮੇਂ ਸਿਖਲਾਈ ਅਧੀਨ ਹਨ। 112 'ਤੇ ਕਾਲ ਕਰਨ ਤੋਂ ਬਾਅਦ, ਪੁਲਿਸ ਸਹਾਇਤਾ ਲਈ ਪੰਜ ਤੋਂ ਅੱਠ ਮਿੰਟਾਂ ਦੇ ਅੰਦਰ ਪਹੁੰਚ ਜਾਵੇਗੀ।

ਪੰਜਾਬ ਦੇ ਮਾਹੌਲ ਨੂੰ ਵਿਗਾੜਨ ਦੀ ਕੋਸ਼ਿਸ ਕਰ ਰਹੀ ਪਾਕਿਸਤਾਨ ਦੀ ISI, ਡੀਜੀਪੀ ਬੋਲੇ- ਹੁਣ ਛੋਟੇ ਐਡਵਾਸ ਡਰੋਨ ਭੇਜ ਰਹੇ

(Photo Credit: @DGPPunjabPolice)

Follow Us On

ਪੰਜਾਬ ਪੁਲਿਸ ਦੇ ਥਾਣਿਆਂ ‘ਤੇ ਹੋ ਰਹੇ ਹਮਲਿਆਂ ਦੇ ਪਿੱਛੇ ਪਾਕਿਸਤਾਨ ਦੀ ਖੁਫ਼ਿਆ ਏਜ਼ੰਸੀ ਆਈਸੀਐਸ ਹੈ। ਉਸ ਦੀ ਕੋਸ਼ਿਸ਼ ਇਹ ਰਹਿੰਦੀ ਹੈ ਕਿ ਕਿਸੇ ਤਰੀਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾਵੇ। ਜਿਸ ਨੂੰ ਲੈ ਕੇ ਸਾਡੇ ਕੋਲ ਪੁਖ਼ਤਾ ਪ੍ਰਮਾਣ ਹਨ। ਐਂਟੀ ਡਰੋਨ ਸਿਸਟਮ ਲਾਗਉਣ ਦਾ ਫਾਈਦਾ ਹੋਇਆ ਹੈ।

ਪਰ ਪਾਕਿਸਤਾਨ ਹੁਣ ਐਡਵਾਂਸ ਡਰੋਨ ਭੇਜ ਰਿਹਾ ਹੈ। ਜੋ ਕਿ ਅਕਸਰ ਸਾਡੇ ਸਿਸਟਮ ਤੋਂ ਬਚ ਜਾਂਦੇ ਹਨ। ਇਹ ਗੱਲ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਬੁੱਧਵਾਰ ਨੂੰ ਮੀਡੀਆ ਨਾਲ ਗੱਲਬਾਤ ਵਿੱਚ ਕਹਿ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਪੁਲਿਸ ਨੂੰ ਉੱਚ-ਤਕਨੀਕੀ ਸਹੂਲਤ ਨਾਲ ਅਪਗ੍ਰੇਡ ਕੀਤਾ ਜਾ ਰਿਹਾ ਹੈ।

ਡਾਇਲ 112 ਅੱਠ ਮਿੰਟਾਂ ਵਿੱਚ ਪਹੁੰਚੇਗੀ

ਮਾਰਚ 2026 ਵਿੱਚ ਪੰਜਾਬ ਪੁਲਿਸ ਨੂੰ ਕਰੀਬ 1600 ਮੁਲਾਜ਼ਮ ਮਿਲਣਗੇ। ਇਹ ਸਾਰੇ ਇੰਸਪੈਕਟਰ, ਸਬ- ਇੰਸਪੈਕਟਰ ਅਤੇ ਏਐਸਆਈ ਦੀ ਤੈਨਾਤੀ ਹੋਵੇਗੀ। ਇਹ ਨਿਯੁਕਤੀਆਂ ਤਰੱਕੀ ਦੇ ਆਧਾਰ ‘ਤੇ ਕੀਤੀਆਂ ਜਾ ਰਹੀਆਂ ਹਨ। ਸਾਰੇ ਕਰਮਚਾਰੀ ਇਸ ਸਮੇਂ ਸਿਖਲਾਈ ਅਧੀਨ ਹਨ। 112 ‘ਤੇ ਕਾਲ ਕਰਨ ਤੋਂ ਬਾਅਦ, ਪੁਲਿਸ ਸਹਾਇਤਾ ਲਈ ਪੰਜ ਤੋਂ ਅੱਠ ਮਿੰਟਾਂ ਦੇ ਅੰਦਰ ਪਹੁੰਚ ਜਾਵੇਗੀ।

ਇਸ ਉਦੇਸ਼ ਲਈ, ਪੁਲਿਸ ਨੇ ਆਪਣੇ ਡਾਇਲ ਰਿਸਪਾਂਸ ਟਾਈਮ ਨੂੰ ਬਿਹਤਰ ਬਣਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦਾ ਰਿਸਪਾਂਸ ਟਾਈਮ 10 ਤੋਂ 12 ਮਿੰਟ ਹੈ। ਉਹ 8,100 ਨਵੇਂ ਪੀਸੀਆਰ ਵਾਹਨ ਖਰੀਦਣ ਜਾ ਰਹੇ ਹਨ।

ਸਾਰੇ DSPs ਨੂੰ ਨਵੇਂ ਵਾਹਨ

ਇਸ ਸਾਲ ਪੁਲਿਸ ਵੈਲਫੇਅਰ ਤੇ 45 ਕਰੋੜ ਰੁਪਏ, ਕਾਊਂਟਰ-ਇੰਟੈਲੀਜੈਂਸ ਤੇ 80 ਕਰੋੜ ਰੁਪਏ, ਸਾਈਬਰ ਕ੍ਰਾਈਮ ਡਿਵੀਜ਼ਨ ਤੇ 40 ਕਰੋੜ ਰੁਪਏ, ਸਰਹੱਦੀ ਪੁਲਿਸ ਥਾਣਿਆਂ ਤੇ 60 ਕਰੋੜ ਰੁਪਏ, ਕੰਪਿਊਟਰੀਕਰਨ ਤੇ 106 ਕਰੋੜ ਰੁਪਏ, ਪੁਲਿਸ ਇਮਾਰਤਾਂ ਤੇ 142 ਕਰੋੜ ਰੁਪਏ, ਆਧੁਨਿਕੀਕਰਨ ਤੇ 80 ਕਰੋੜ ਰੁਪਏ ਤੇ ਪੁਲਿਸ ਵਾਹਨਾਂ ਤੇ 258 ਕਰੋੜ ਰੁਪਏ ਖਰਚ ਕੀਤੇ ਗਏ ਹਨ। ਰਾਜ ਦੇ ਸਾਰੇ 454 ਥਾਣਿਆਂ ਦੇ ਸਟੇਸ਼ਨ ਹਾਊਸ ਅਫਸਰਾਂ (ਐਸਐਚਓਜ਼) ਕੋਲ ਨਵੇਂ ਵਾਹਨ ਹਨ। ਇਸ ਸਾਲ, ਸਾਰੇ ਡੀਐਸਪੀਜ਼ ਨੂੰ ਨਵੇਂ ਵਾਹਨ ਮਿਲਣਗੇ।