15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਤੇ 1 ਜੂਨ ਤੋਂ ਕੱਦੂ ਕਰਕੇ ਲੁਆਈ ਹੋਵੇਗੀ ਸ਼ੁਰੂ, ਸੀਐਮ ਮਾਨ ਨੇ ਜਾਰੀ ਕੀਤਾ ਸ਼ੈਡਿਊਲ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਾਡੇ ਸਿੰਚਾਈ ਵਿਭਾਗ ਨੇ 6700 ਕਰੋੜ ਰੁਪਏ ਖ਼ਰਚੇ ਹਨ। ਇਸ ਦੌਰਾਨ ਲਗਭਗ 14000 ਕਿਲੋਮੀਟਰ ਤੱਕ ਪਾਈਪਾਂ, ਨਵੀਆਂ ਕੱਸੀਆਂ ਤੇ ਨਵੇਂ ਖਾਲੇ ਬਣਾਏ ਗਏ ਹਨ। ਉੱਥੇ ਹੀ, ਇਸ ਸੀਜ਼ਨ 'ਚ 4000 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰੀ ਖਾਲ ਤੇ 3000 ਕਿਲੋਮੀਟਰ ਤੋਂ ਵੱਧ ਪਾਈਪ ਲਾਈਨਾਂ ਬਿਛਾਈਆਂ ਗਈਆਂ ਹਨ। ਇਨ੍ਹਾਂ ਨਵੇਂ ਖਾਲਿਆਂ ਤੇ ਪਾਈਪ ਲਾਈਨਾਂ ਨੂੰ ਆਉਣ ਵਾਲੇ ਝੋਨੇ ਦੀ ਸੀਜ਼ਨ ਦੌਰਾਨ ਚਾਲੂ ਕੀਤਾ ਜਾਵੇਗਾ।
15 ਮਈ ਤੋਂ ਝੋਨੇ ਦੀ ਸਿੱਧੀ ਬਿਜਾਈ ਤੇ 1 ਜੂਨ ਤੋਂ ਕੱਦੂ ਕਰਕੇ ਲੁਆਈ ਹੋਵੇਗੀ ਸ਼ੁਰੂ
ਪੰਜਾਬ ਸਰਕਾਰ ਵੱਲੋਂ ਝੋਨੇ ਦੀ ਸੀਜ਼ਨ ਲਈ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ 15 ਮਈ, ਜਦਕਿ ਕੱਦੂ ਕਰਕੇ ਬਿਜਾਈ 1 ਜੂਨ ਤੋਂ ਸ਼ੁਰੂ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਅਜਿਹੇ ਪ੍ਰਬੰਧ ਕੀਤੇ ਗਏ ਹਨ ਕਿ ਝੋਨੇ ਦੀ ਬਿਜਾਈ ਲਈ ਘੱਟ ਤੋਂ ਘੱਟ ਟਿਊਬਵੈਲ ਰਾਹੀਂ ਪਾਣੀ ਵਰਤਿਆਂ ਜਾਵੇ ਤੇ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਜਾਵੇ।
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਚਾਰ ਸਾਲਾਂ ਦੌਰਾਨ ਸਾਡੇ ਸਿੰਚਾਈ ਵਿਭਾਗ ਨੇ 6700 ਕਰੋੜ ਰੁਪਏ ਖ਼ਰਚੇ ਹਨ। ਇਸ ਦੌਰਾਨ ਲਗਭਗ 14000 ਕਿਲੋਮੀਟਰ ਤੱਕ ਪਾਈਪਾਂ, ਨਵੀਆਂ ਕੱਸੀਆਂ ਤੇ ਨਵੇਂ ਖਾਲੇ ਬਣਾਏ ਗਏ ਹਨ। ਉੱਥੇ ਹੀ, ਇਸ ਸੀਜ਼ਨ ‘ਚ 4000 ਹਜ਼ਾਰ ਕਿਲੋਮੀਟਰ ਤੋਂ ਵੱਧ ਨਹਿਰੀ ਖਾਲ ਤੇ 3000 ਕਿਲੋਮੀਟਰ ਤੋਂ ਵੱਧ ਪਾਈਪ ਲਾਈਨਾਂ ਬਿਛਾਈਆਂ ਗਈਆਂ ਹਨ। ਇਨ੍ਹਾਂ ਨਵੇਂ ਖਾਲਿਆਂ ਤੇ ਪਾਈਪ ਲਾਈਨਾਂ ਨੂੰ ਆਉਣ ਵਾਲੇ ਝੋਨੇ ਦੀ ਸੀਜ਼ਨ ਦੌਰਾਨ ਚਾਲੂ ਕੀਤਾ ਜਾਵੇਗਾ।
1 ਮਈ ਨੂੰ ਛੱਡਿਆ ਜਾਵੇਗਾ ਨਹਿਰੀ ਪਾਣੀ
ਸੀਐਮ ਮਾਨ ਨੇ ਜਾਣਕਾਰੀ ਦਿੱਤੀ ਕਿ ਅਸੀਂ ਪਹਿਲੀ ਵਾਰ 1 ਮਈ ਤੋਂ ਨਹਿਰਾਂ ‘ਚ ਪਾਣੀ ਛੱਡ ਰਹੇ ਹਾਂ। ਹਾਲਾਂਕਿ, ਝੋਨੇ ਦਾ ਸੀਜ਼ਨ ਦਾ 1 ਜੂਨ ਤੋਂ ਸ਼ੁਰੂ ਹੋਣ ਜਾ ਰਿਹਾ ਹੈ। 1 ਮਈ ਨੂੰ ਪਾਣੀ ਛੱਡਣ ਦਾ ਮਕਸਦ ਇਹ ਹੈ ਕਿ ਇਸ ਰਾਹੀਂ ਚੈੱਕ ਕੀਤਾ ਜਾਵੇਗਾ ਕਿ ਪਾਣੀ ਸਪਲਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ। ਸਰਕਾਰ ਵੱਲੋਂ 21000 ਹਜ਼ਾਰ ਕਿਊਸਕ ਪਾਣੀ ਅੱਜ ਦੇ ਦਿਨ ਯਾਨੀ ਕਿ 29 ਅਪ੍ਰੈਲ ਨੂੰ ਛੱਡਿਆ ਜਾ ਰਿਹਾ ਹੈ, ਜੋ ਕਿ 1 ਮਈ ਤੱਕ ਪਹੁੰਚ ਹਰ ਇਲਾਕੇ ‘ਚ ਪਹੁੰਚ ਜਾਵੇਗਾ। ਸੀਐਮ ਮਾਨ ਨੇ ਕਿਹਾ ਕਿ ਇਹ ਪਾਣੀ ਬਾਗਵਾਨੀ, ਨਰਮਾ, ਕਪਾਹ ਤੇ ਮੱਕੀ ਵਰਗੀਆਂ ਹੋਰ ਫਸਲਾਂ ਲਈ ਕੰਮ ਆਵੇਗਾ। ਉਨ੍ਹਾਂ ਕਿਹਾ ਕਿ ਅਸੀਂ ਨਹੀਂ ਚਾਹੁੰਦੇ ਹਾਂ ਕਿ ਲੋਕਾਂ ਨੂੰ ਟਿਊਬਵੈਲ ‘ਤੇ ਨਿਰਭਰ ਰਹਿਣਾ ਪਵੇ।
ਸੀਐਮ ਮਾਨ ਨੇ ਕਿਹਾ ਕਿ ਜਿਨ੍ਹਾਂ ਨਹਿਰਾਂ ‘ਚ ਇਹ 21000 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ, ਉਸ ਵਿਚਕਾਰ ਰੀਚਾਰਜ ਪੁਆਇੰਟ ਵੀ ਬਣਾਏ ਗਏ ਹਨ, ਮਤਲਬ ਕੀ ਪਾਣੀ ਧਰਤੀ ਥੱਲੇ ਜਾਣ ਲਈ ਵੀ ਜਗ੍ਹਾ ਬਣਾਈ ਗਈ ਹੈ। ਇਸ ਨਾਲ ਜ਼ਮੀਨੀ ਪਾਣੀ ਦਾ ਪੱਧਰ ਵਧੇਗਾ। ਸੀਐਮ ਮਾਨ ਨੇ ਜ਼ੋਰ ਦੇ ਕੇ ਕਿਹਾ ਕਿ ਝੋਨੇ ਦੀ ਬਿਜਾਈ ਦੀ ਸੀਜ਼ਨ 1 ਜੂਨ ਨੂੰ ਹੀ ਸ਼ੁਰੂ ਹੋਵੇਗਾ, ਪਰ ਇਸ ਦੌਰਾਨ ਪਹਿਲਾਂ ਤੋਂ ਹੀ ਪਾਣੀ ਦਾ ਪੱਧਰ ਉੱਪਰ ਲਿਜਾਉਣ ਦੀ ਕੋਸ਼ਿਸ਼ਾਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਪਾਣੀ ਦਾ ਪੱਧਰ ਫ਼ਿਲਹਾਲ 2 ਤੋਂ 4 ਮੀਟਰ ਉੱਪਰ ਆ ਚੁੱਕਿਆ ਹੈ ਤੇ ਅਸੀਂ ਇਸ ਨੂੰ ਹੋਰ ਉੱਪਰ ਲੈ ਕੇ ਆਵਾਂਗੇ। ਸੀਐਮ ਨੇ ਲੋਕਾਂ ਨੂੰ ਨਸੀਹਤ ਦਿੱਤੀ ਕੀ ਪਾਣੀ ਦਾ ਪੱਧਰ ਉੱਪਰ ਆਉਣ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਹੋਰ ਪਾਣੀ ਵਰਤੀਏ। ਮੁੱਖ ਮੰਤਰੀ ਨੇ ਦੱਸਿਆ ਕਿ ਹੁਣ ਤੱਕ ਅਸੀਂ 21 ਲੱਖ ਕਿਊਬਕ ਮੀਟਰ ਪਾਣੀ ਧਰਤੀ ‘ਚ ਰੀਚਾਰਜ ਕਰ ਚੁੱਕੇ ਹਾਂ, ਜਿਸ ਨਾਲ 2 ਤੋਂ 4 ਮੀਟਰ ਜ਼ਮੀਨੀ ਪਾਣੀ ਦਾ ਪੱਧਰ ਉੱਪਰ ਆਇਆ ਹੈ।
4 ਜ਼ੋਨ ‘ਚ ਹੋਵੇਗੀ ਝੋਨੇ ਦੀ ਬਿਜਾਈ, 15 ਮਈ ਤੋਂ ਸਿੱਧੀ ਲੁਆਈ
ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਸ ਵਾਰ ਝੋਨੇ ਦੀ ਬਿਜਾਈ 4 ਜ਼ੋਨਾਂ ‘ਚ ਵੰਡ ਕੇ ਨਿਰਧਾਰਤ ਕੀਤੀ ਗਈ ਹੈ। ਪਹਿਲੇ ਜ਼ੋਨ ਤਹਿਤ, ਸਾਰੇ ਪੰਜਾਬ ‘ਚ ਝੋਨੇ ਦੀ ਸਿੱਧੀ ਬਿਜਾਈ ਉਹ 15 ਮਈ ਤੋਂ ਸ਼ੁਰੂ ਹੋ ਜਾਵੇਗੀ ਤੇ ਇਹ 31 ਮਈ ਤੱਕ ਚੱਲੇਗੀ। ਇਸ ਦੌਰਾਨ ਉਨ੍ਹਾਂ ਫੀਡਰਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇਗੀ, ਜਿੱਥੇ ਝੋਨੇ ਦੀ ਸਿੱਧੀ ਬਿਜਾਈ ਹੋਵੇਗੀ। ਸੀਐਮ ਮਾਨ ਨੇ ਕਿਹਾ ਕਿ ਹਾਲਾਂਕਿ, ਸਿੱਧੀ ਬਿਜਾਈ ਲਈ ਪਾਣੀ ਦੀ ਲੋੜ ਨਹੀਂ ਹੁੰਦੀ, ਪਰ ਅਸੀਂ ਨਹਿਰੀ ਪਾਣੀ ਦੇ ਨਾਲ 8 ਘੰਟੇ ਬਿਜਲੀ ਵੀ ਦੇਵਾਂਗੇ।
ਇਹ ਵੀ ਪੜ੍ਹੋ
ਦੂਜੇ ਜ਼ੋਨ ‘ਚ ਝੋਨੇ ਦੀ ਕੱਦੂ ਕਰਕੇ ਬਿਜਾਈ 1 ਜੂਨ ਤੋਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਐਸਏਐਸ ਨਗਰ (ਮੁਹਾਲੀ), ਫਤਿਹਗੜ੍ਹ ਸਾਹਿਬ ‘ਤੇ ਹੁਸ਼ਿਆਰਪੁਰ ‘ਚ ਹੋਵੇਗੀ। ਇਨ੍ਹਾਂ ਜ਼ਿਲ੍ਹਿਆਂ ਨੂੰ ਨਹਿਰੀ ਪਾਣੀ ਤੇ 8 ਘੰਟੇ ਬਿਜਲੀ ਦਿੱਤੀ ਜਾਵੇਗੀ। ਤੀਜ਼ੇ ਜ਼ੋਨ ‘ਚ 5 ਜੂਨ ਤੋਂ ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਮੁਕਤਸਰ ਸਾਹਿਬ ਤੇ ਫਾਜ਼ਿਲਕਾ ‘ਚ ਬਿਜਾਈ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਆਖਿਰੀ ਜ਼ੋਨ ‘ਚ ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਦੇ ਐਸਬੀਐਸ ਨਗਰ ‘ਚ 9 ਜੂਨ ਤੋਂ ਬਿਜਾਈ ਹੋਵੇਗੀ।
