ਦੁਪਹਿਰ ਨੂੰ ਹੋਵੇਗਾ ਧਮਾਕਾ… ਪੰਜਾਬ ਦੇ ਸਕੂਲਾਂ ਨੂੰ ਫ਼ਿਰ ਬੰਬ ਨਾਲ ਉਡਾਉਣ ਦੀ ਧਮਕੀ

Updated On: 

14 Jan 2026 14:31 PM IST

ਮੋਗਾ 'ਚ, ਇਹ ਈਮੇਲ ਸ਼ਹਿਰ ਦੇ ਮਸ਼ਹੂਰ ਡੀਐਨ ਮਾਡਲ ਪਬਲਿਕ ਸਕੂਲ ਤੇ ਧਰਮਕੋਟ ਦੇ ਇੱਕ ਸਬ-ਡਿਵੀਜ਼ਨ ਕੋਟ ਈਸੇ ਖਾਨ 'ਚ ਕੈਂਬਰਿਜ ਸਕੂਲ ਨੂੰ ਭੇਜੀ ਗਈ ਸੀ। ਜਿਵੇਂ ਹੀ ਡੀਐਨ ਮਾਡਲ ਸਕੂਲ ਦੀ ਪ੍ਰਿੰਸੀਪਲ ਮੈਡਮ ਸੋਨੀਆ ਨੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ, ਸਕੂਲ ਨੂੰ ਪੁਲਿਸ ਛਾਉਣੀ 'ਚ ਬਦਲ ਦਿੱਤਾ ਗਿਆ।

ਦੁਪਹਿਰ ਨੂੰ ਹੋਵੇਗਾ ਧਮਾਕਾ... ਪੰਜਾਬ ਦੇ ਸਕੂਲਾਂ ਨੂੰ ਫ਼ਿਰ ਬੰਬ ਨਾਲ ਉਡਾਉਣ ਦੀ ਧਮਕੀ

ਦੁਪਹਿਰ ਨੂੰ ਹੋਵੇਗਾ ਧਮਾਕਾ! ਪੰਜਾਬ ਦੇ ਸਕੂਲਾਂ ਨੂੰ ਫ਼ਿਰ ਬੰਬ ਨਾਲ ਉਡਾਉਣ ਦੀ ਧਮਕੀ

Follow Us On

ਪੰਜਾਬ ਦੇ ਸਕੂਲ ਜੋ ਕਿ 24 ਦਸੰਬਰ ਤੋਂ ਸਰਦੀਆਂ ਦੀਆਂ ਛੁੱਟੀਆਂ ਕਰਕੇ ਬੰਦ ਸਨ, ਅੱਜ ਜਿਵੇਂ ਹੀ ਖੁਲ੍ਹੇ ਤਾਂ ਇਸ ਦੌਰਾਨ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ। ਮੋਗਾ ਤੇ ਅੰਮ੍ਰਿਤਸਰ ਦੇ ਸਕੂਲਾਂ ਨੂੰ ਇਹ ਧਮਕੀ ਭਰੇ ਈਮੇਲ ਮਿਲੇ। ਮੋਗਾ ਜ਼ਿਲ੍ਹੇ ਦੇ ਦੋ ਸਕੂਲਾਂ ਦੇ ਅਧਿਕਾਰਤ ਈਮੇਲ ਪਤੇ ‘ਤੇ ਇੱਕ ਈਮੇਲ ਆਈ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਈਮੇਲ ਵਿੱਚ ਕਿਹਾ ਗਿਆ ਸੀ ਕਿ ਦੁਪਹਿਰ 2:11 ਵਜੇ ਇੱਕ ਧਮਾਕਾ ਹੋਵੇਗਾ। ਉੱਥੇ ਹੀ, ਅੰਮ੍ਰਿਤਸਰ ਦੇ ਵੀ ਕਈ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ। ਦੱਸ ਦੇਈਏ ਕਿ ਬੀਤੇ ਦਿਨਾਂ ਤੋਂ ਕਈ ਵਾਰ-ਵਾਰ ਸੂਬੇ ਦੇ ਵੱਖ ਜ਼ਿਲ੍ਹਿਆਂ ਦੇ ਸਕੂਲਾਂ ਨੂੰ ਧਮਕੀ ਭਰੇ ਈਮੇਲ ਮਿਲੇ ਚੁੱਕੇ ਹਨ।

ਮੋਗਾ ਚ, ਇਹ ਈਮੇਲ ਸ਼ਹਿਰ ਦੇ ਮਸ਼ਹੂਰ ਡੀਐਨ ਮਾਡਲ ਪਬਲਿਕ ਸਕੂਲ ਤੇ ਧਰਮਕੋਟ ਦੇ ਇੱਕ ਸਬ-ਡਿਵੀਜ਼ਨ ਕੋਟ ਈਸੇ ਖਾਨ ਚ ਕੈਂਬਰਿਜ ਸਕੂਲ ਨੂੰ ਭੇਜੀ ਗਈ ਸੀ। ਜਿਵੇਂ ਹੀ ਡੀਐਨ ਮਾਡਲ ਸਕੂਲ ਦੀ ਪ੍ਰਿੰਸੀਪਲ ਮੈਡਮ ਸੋਨੀਆ ਨੇ ਜ਼ਿਲ੍ਹਾ ਪੁਲਿਸ ਮੁਖੀ ਅਜੇ ਗਾਂਧੀ ਤੇ ਹੋਰ ਜ਼ਿਲ੍ਹਾ ਅਧਿਕਾਰੀਆਂ ਨੂੰ ਸੂਚਿਤ ਕੀਤਾ, ਸਕੂਲ ਨੂੰ ਪੁਲਿਸ ਛਾਉਣੀ ਚ ਬਦਲ ਦਿੱਤਾ ਗਿਆ।

ਡੀਐਸਪੀ ਸਿਟੀ ਗੁਰਪ੍ਰੀਤ ਸਿੰਘ ਦੀ ਅਗਵਾਈ ਚ ਇੱਕ ਵੱਡੀ ਪੁਲਿਸ ਫੋਰਸ ਰੈੱਡ ਅਲਰਟ ਦਾ ਹਵਾਲਾ ਦਿੰਦੇ ਹੋਏ ਸਕੂਲ ਪਹੁੰਚੀ, ਬੱਚਿਆਂ ਨੂੰ ਬਾਹਰ ਕੱਢਿਆ ਤੇ ਉਨ੍ਹਾਂ ਨੂੰ ਸੁਰੱਖਿਅਤ ਘਰ ਪਹੁੰਚਾਇਆ ਗਿਆ। ਇਸ ਦੌਰਾਨ, ਪੁਲਿਸ ਦਾ ਬੰਬ ਸਕੁਐਡ ਸਕੂਲ ਦੇ ਹਰ ਕੋਨੇ ਦੀ ਤੇ ਸਕੂਲ ਬਾਹਰ ਖੜ੍ਹੇ ਵਾਹਨ ਦੀ ਜਾਂਚ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਦੀ ਪ੍ਰਿੰਸੀਪਲ ਸੋਨੀਆ ਕਲਸੀ ਨੇ ਸੂਚਿਤ ਕੀਤਾ ਸੀ ਕਿ ਸਕੂਲ ਦੇ ਅਧਿਕਾਰਤ ਈਮੇਲ ਪਤੇ ‘ਤੇ ਇੱਕ ਧਮਕੀ ਭਰੀ ਈਮੇਲ ਪ੍ਰਾਪਤ ਹੋਈ ਹੈ, ਜਿਸ ਤੋਂ ਬਾਅਦ, ਸਾਵਧਾਨੀ ਵਜੋਂ, ਸਕੂਲ ਨੂੰ ਖਾਲੀ ਕਰਵਾ ਲਿਆ ਗਿਆ ਤੇ ਬੱਚਿਆਂ ਨੂੰ ਘਰ ਭੇਜ ਦਿੱਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਅੰਮ੍ਰਤਿਸਰ ਦੇ ਸਕੂਲਾਂ ਵੀ ਧਮਕੀ

ਉੱਥੇ ਹੀ, ਅੰਮ੍ਰਿਤਸਰ ਦੇ ਕਈ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਅੰਮ੍ਰਿਤਸਰ ਦੇ ਮਾਲ ਰੋਡ ‘ਤੇ ਸਥਿਤ ਇੱਕ ਸਰਕਾਰੀ ਸਕੂਲ ਦੇ ਈਮੇਲ ਪਤੇ ‘ਤੇ ਇੱਕ ਧਮਕੀ ਭਰਿਆ ਈਮੇਲ ਮਿਲਿਆ ਹੈ। ਧਮਕੀ ਤੋਂ ਬਾਅਦ ਇਲਾਕੇ ਚ ਦਹਿਸ਼ਤ ਦਾ ਮਾਹੌਲ ਹੈ। ਈਮੇਲ ਚ ਦੁਪਹਿਰ 2:11 ਵਜੇ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਈਮੇਲ ਵਿੱਚ ਕਿਹਾ ਗਿਆ ਸੀ ਕਿ ਸਕੂਲਾਂ ਚ ਰਾਸ਼ਟਰੀ ਗੀਤ ਗਾਉਣਾ ਬੰਦ ਕਰ ਦਿੱਤਾ ਜਾਵੇ। ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਅੱਜ ਪੰਜਾਬ ਦੇ ਸਰਕਾਰੀ ਸਕੂਲ ਪਹਿਲੀ ਵਾਰ ਖੁੱਲ੍ਹੇ ਹਨ, ਜਿਸ ਕਾਰਨ ਸਕੂਲਾਂ ਚ ਬੱਚਿਆਂ ਦੀ ਗਿਣਤੀ ਵੀ ਘੱਟ ਹੈ।