Good News: ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ‘ਚ ਅੱਜ ਤੋਂ ਕਾਊਂਸਲਿੰਗ, ਸ਼ਡਿਊਲ ਦੀ ਪੂਰੀ ਜਾਣਕਾਰੀ

Updated On: 

16 May 2024 14:58 PM

Meritorious School Counseling: ਸਿੱਖਿਆ ਵਿਭਾਗ ਦਾ ਕਹਿਣਾ ਹੈ ਕਿ ਜੇਕਰ ਕੋਈ ਵਿਦਿਆਰਥੀ ਕਾਊਂਸਲਿੰਗ ਵਿੱਚ ਹਿੱਸਾ ਲੈਂਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਉਸ ਦਾ ਦਾਖ਼ਲਾ ਪੱਕਾ ਹੋ ਗਿਆ ਹੈ। ਦਾਖਲਾ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ 'ਤੇ ਕੀਤਾ ਜਾਵੇਗਾ। 60 ਫੀਸਦੀ ਸੀਟਾਂ ਲੜਕਿਆਂ ਲਈ ਅਤੇ 40 ਫੀਸਦੀ ਸੀਟਾਂ ਲੜਕੀਆਂ ਲਈ ਰੱਖੀਆਂ ਗਈਆਂ ਹਨ।

Good News: ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਚ ਅੱਜ ਤੋਂ ਕਾਊਂਸਲਿੰਗ, ਸ਼ਡਿਊਲ ਦੀ ਪੂਰੀ ਜਾਣਕਾਰੀ
Follow Us On

Meritorious School Counseling:ਪੰਜਾਬ ਦੇ ਮੈਰੀਟੋਰੀਅਸ ਸਕੂਲਾਂ ਵਿੱਚ 11ਵੀਂ ਜਮਾਤ ਵਿੱਚ ਦਾਖ਼ਲੇ ਲਈ ਦੂਜੀ ਕਾਊਂਸਲਿੰਗ ਅੱਜ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਇਹ ਕਾਊਂਸਲਿੰਗ ਪ੍ਰਕਿਰਿਆ ਅੱਜ ਅਤੇ ਕੱਲ੍ਹ ਤੱਕ ਚੱਲੇਗੀ। ਇਸ ਦੇ ਲਈ ਪੂਰੇ ਸੂਬੇ ‘ਚ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਮੈਰਿਟ ਦੇ ਆਧਾਰ ‘ਤੇ 2400 ਦੇ ਕਰੀਬ ਵਿਦਿਆਰਥੀਆਂ ਨੂੰ ਸੱਦਾ ਦਿੱਤਾ ਗਿਆ ਹੈ। ਪੰਜਾਬ ਭਰ ਦੇ ਇਨ੍ਹਾਂ ਸਕੂਲਾਂ ‘ਚ 4600 ਸੀਟਾਂ ਖਾਲੀ ਹਨ। ਪੰਜਾਬ ਦੇ ਕਈ ਸ਼ਹਿਰ ਜਿਵੇਂ ਕੀ ਤਲਵਾੜਾ, ਅੰਮ੍ਰਿਤਸਰ, ਗੁਰਦਾਸਪੁਰ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ, ਪਟਿਆਲਾ, ਸੰਗਰੂਰ ਵਿੱਚ ਮੈਰੀਟੋਰੀਅਸ ਸਕੂਲ ਸਥਾਪਿਤ ਕੀਤੇ ਗਏ ਹਨ।

ਸਿੱਖਿਆ ਵਿਭਾਗ ਅਨੁਸਾਰ ਹੈ ਕਿ ਜੇਕਰ ਕੋਈ ਵਿਦਿਆਰਥੀ ਕਾਊਂਸਲਿੰਗ ਵਿੱਚ ਹਿੱਸਾ ਲੈਂਦਾ ਹੈ ਤਾਂ ਇਸ ਆਧਾਰ ਤੇ ਉਸ ਦਾ ਦਾਖਿਲ ਲਿਆ ਜਾਵੇਗਾ ਇਹ ਪੱਕਾ ਨਹੀਂ ਹੈ। ਇਨ੍ਹਾਂ ਸਕੂਲਾਂ ‘ਚ ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ‘ਤੇ ਹੋਵੇਗੀ। ਇਹ ਸਕੂਲਾਂ ‘ਚ 60 ਫੀਸਦੀ ਸੀਟਾਂ ਲੜਕਿਆਂ ਅਤੇ 40 ਫੀਸਦੀ ਸੀਟਾਂ ਲੜਕੀਆਂ ਲਈ ਰਾਖਵਿਆਂ ਹਨ।

ਇਹ ਵੀ ਪੜ੍ਹੋ: ਇਹ ਸਿਸਟਮ ਦੇ ਮੂੰਹ ਤੇ ਚਪੇੜ ਵਾਂਗ ਕੇਜਰੀਵਾਲ ਦੇ ਬਿਆਨ ਦਾ ਹਵਾਲਾ ਦੇ ਕੇ SC ਚ ਬੋਲੀ ED

ਦੋ ਦਿਨਾਂ ਵਿੱਚ ਰਿਪੋਰਟ ਦੇਣੀ ਪਵੇਗੀ

ਇਨ੍ਹਾਂ ਕਾਉਂਸਲਿੰਗ ਵਿੱਚ ਜੇਕਰ ਸੀਟ ਅਲਾਟ ਹੋ ਜਾਂਦੀ ਹੈ ਤਾਂ ਦੋ ਦਿਨਾਂ ਦੇ ਅੰਦਰ ਵਿਦਿਆਰਥੀ ਨੂੰ ਇਸ ਸਕੂਲ ਵਿੱਚ ਰਿਪੋਰਟ ਕਰਨੀ ਜਰੂਰੀ ਹੋਵੇਗੀ। ਇਸ ਸਬੰਧ ‘ਚ ਕੋਈ ਵਿਦਿਆਰਥੀ ਦੋ ਦਿਨਾਂ ਦੇ ਅੰਦਰ ਸਬੰਧਤ ਸਕੂਲ ਨੂੰ ਰਿਪੋਰਟ ਨਹੀਂ ਕਰਦਾ ਤਾਂ ਉਸ ਦਾ ਮਤਲਬ ਇਹ ਸਮਝਿਆ ਜਾਵੇਗਾ ਕਿ ਵਿਦਿਆਰਥੀ ਸਕੂਲ ‘ਚ ਦਾਖ਼ਲਾ ਨਹੀਂ ਲੈਣਾ ਚਾਹੁੰਦਾ ਹੈ ਅਤੇ ਇਸ ਸੀਟ ਨੂੰ ਖਾਲੀ ਮੰਨ ਲਿਆ ਜਾਵੇਗਾ। ਇਸ ਤਰ੍ਹਾਂ ਬਿਨੈਕਾਰ ਦਾ ਦਾਅਵਾ ਰੱਦ ਕੀਤਾ ਜਾ ਸਕਦਾ ਹੈ।

ਕਾਉਂਸਲਿੰਗ ਸ਼ਡਿਊਲ ਇਸ ਤਰ੍ਹਾਂ ਹੋਵੇਗਾ

ਕੁੜੀਆਂ

ਮਈ 16 – 1 ਤੋਂ 695 ਤੱਕ

17 ਮਈ – 696 ਤੋਂ 1390 ਤੱਕ

ਮੁੰਡੇ

ਮਈ 16 – 1 ਤੋਂ 483 ਤੱਕ

ਮਈ 17 – 484 ਤੋਂ 966 ਤੱਕ

Exit mobile version