ਪੰਜਾਬ ‘ਚ ਫਿਰ ਹੜ੍ਹ ਦਾ ਖ਼ਤਰਾ! ਮੌਸਮ ਵਿਭਾਗ ਨੇ ਤਿੰਨ ਦਿਨ ਭਾਰੀ ਬਾਰਿਸ਼ ਦਾ ਅਲਰਟ ਕੀਤਾ ਜਾਰੀ
Punjab Rain Alert: ਬਾਰਿਸ਼ ਦੇ ਅਲਰਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਰਣਜੀਤ ਸਾਗ ਡੈਮ ਤੋਂ ਰਾਵੀ ਨਦੀ 'ਚ ਪਾਣੀ ਦਾ ਨਿਕਾਸ ਵਧਾ ਦਿੱਤਾ ਹੈ। ਪਹਿਲੇ ਪਿਛਲੇ ਦੋ ਦਿਨਾਂ 'ਚ 10 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ। ਹੁਣ ਇਸ ਨੂੰ ਵੀਰਵਾਰ ਯਾਨੀ ਕੀ ਬੀਤੇ ਦਿਨ ਵਧਾ ਕੇ 37,686 ਕਿਊਸਕ ਕਰ ਦਿੱਤਾ ਗਿਆ। ਸਰਕਾਰ ਡੈਮ ਪਹਿਲਾਂ ਹੀ ਖਾਲੀ ਕਰ ਰਹੀ ਹੈ ਤਾਂ ਜੋ ਪਾਣੀ ਦਾ ਪੱਧਰ 'ਚ ਅਚਾਨਕ ਵਾਧਾ ਨਾ ਹੋਵੇ।
ਫਾਈਲ ਫੋਟੋ
ਪੰਜਾਬ ‘ਚ ਇੱਕ ਵਾਰ ਫਿਰ ਹੜ੍ਹ ਦਾ ਖ਼ਤਰਾ ਮੰਡਰਾ ਰਿਹਾ ਹੈ। ਮੌਸਮ ਵਿਭਾਗ ਨੇ ਹਿਮਾਚਲ ਪ੍ਰਦੇਸ਼ ‘ਚ 5 ਤੋਂ 7 ਅਕਤੂਬਰ ਨੂੰ ਭਾਰੀ ਬਾਰਿਸ਼ ਦੀ ਸੰਭਾਵਨਾ ਜਤਾਈ ਹੈ। ਇਹ ਬਾਰਿਸ਼ 5 ਅਕਤੂਬਰ ਤੋਂ ਸ਼ੁਰੂ ਹੋ ਸਕਦੀ ਹੈ ਤੇ 6 ਤੇ 7 ਅਕਤੂਬਰ ਨੂੰ ਤੇਜ਼ ਬਾਰਿਸ਼ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ‘ਚ ਕਰੀਬ ਲਗਭਗ 110 ਮਿਮੀ, ਜੰਮੂ ‘ਚ 120 ਮਿਮੀ ਤੇ ਹਿਮਾਚਲ ਪ੍ਰਦੇਸ਼ ‘ਚ 160 ਤੋਂ ਲੈ ਕੇ 180 ਮਿਮੀ ਤੱਕ ਬਾਰਿਸ਼ ਹੋ ਸਕਦੀ ਹੈ। ਹਿਮਾਚਲ ਪ੍ਰਦੇਸ਼ ਤੇ ਜੰਮੂ ‘ਚ ਬਾਰਿਸ਼ ਨਾਲ ਪਾਣੀ ਪੰਜਾਬ ‘ਚ ਆਵੇਗਾ। ਹਰਿਆਣਾ ਤੇ ਚੰਡੀਗੜ੍ਹ ‘ਚ ਵੀ ਇਸ ਦੌਰਾਨ ਬਾਰਿਸ਼ ਦੀ ਸੰਭਾਵਨਾ ਹੈ।
ਪੰਜਾਬ ਦੇ ਕਈ ਜ਼ਿਲ੍ਹਿਆਂ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਤਰਨਰਾਤਨ, ਜਲੰਧਰ, ਰੂਪਨਦਰ, ਮੁਗਾਲੀ, ਮੋਗਾ, ਪਟਿਆਲਾ, ਬਰਨਾਲਾ, ਬਠਿੰਡਾ ਸਮੇਤ ਹੋਰ ਵੀ ਜ਼ਿਲ੍ਹਿਆਂ ‘ਚ ਬਾਰਿਸ਼ ਦੀ ਸੰਭਾਵਨਾ ਹੈ।
ਰਣਜੀਤ ਸਾਗਰ ਡੈਮ ਤੋਂ ਨਿਕਾਸੀ ਵਧਾਈ ਗਈ
ਬਾਰਿਸ਼ ਦੇ ਅਲਰਟ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਰਣਜੀਤ ਸਾਗ ਡੈਮ ਤੋਂ ਰਾਵੀ ਨਦੀ ‘ਚ ਪਾਣੀ ਦਾ ਨਿਕਾਸ ਵਧਾ ਦਿੱਤਾ ਹੈ। ਪਹਿਲੇ ਪਿਛਲੇ ਦੋ ਦਿਨਾਂ ‘ਚ 10 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਸੀ। ਹੁਣ ਇਸ ਨੂੰ ਵੀਰਵਾਰ ਯਾਨੀ ਕੀ ਬੀਤੇ ਦਿਨ ਵਧਾ ਕੇ 37,686 ਕਿਊਸਕ ਕਰ ਦਿੱਤਾ ਗਿਆ। ਸਰਕਾਰ ਡੈਮ ਪਹਿਲਾਂ ਹੀ ਖਾਲੀ ਕਰ ਰਹੀ ਹੈ ਤਾਂ ਜੋ ਪਾਣੀ ਦਾ ਪੱਧਰ ‘ਚ ਅਚਾਨਕ ਵਾਧਾ ਨਾ ਹੋਵੇ।
ਪੂਰੀ ਸਮਰੱਥਾ ਨਾਲ ਹੋ ਰਿਹਾ ਬਿਜਲੀ ਉਤਪਾਦਨ
600 ਮੈਗਾਵਾਟ ਪਨ ਬਿਜਲੀ ਉਤਪਾਦਨ ਸਮਰੱਥਾ ਵਾਲੇ ਰਣਜੀਤ ਸਾਗਰ ਡੈਮ ਪ੍ਰੋਜੈਕਟ ਤੋਂ ਇਸ ਸਮੇਂ ਚਾਰ ਯੂਨੀਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਡੈਮ ਦੇ ਅਧਿਕਾਰੀਆਂ ਮੁਤਾਬਕ ਬੀਤ ਦਿਨ, ਵੀਰਵਾਰ ਨੂੰ ਪ੍ਰਜੈਕਟ ਦੇ ਤਿੰਨ ਗੇਟ ਖੋਲ੍ਹੇ ਗਏ ਸਨ। ਤਿੰਨ ਫਲੱਡ ਗੇਟਾਂ ਤੇ ਚਾਰੋਂ ਯੂਨੀਟਾਂ ਤੋਂ 600 ਮੈਗਾਵਾਟ ਪਨ ਬਿਜਲੀ ਉਤਪਾਦਨ ਤੋਂ ਬਾਅਦ ਛੱਡੇ ਜਾ ਰਹੇ ਪਾਣੀ ਨੂੰ ਮਿਲਾ ਕੇ ਇਸ ਸਮੇਂ ਝੀਲ ਤੋਂ 35,753 ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ।
ਮੌਸਮ ਵਿਭਾਗ ਵੱਲੋਂ ਪੰਜਾਬਚ 5 ਤੋਂ 7 ਅਕਤੂਬਰ ਤੱਕ ਬਾਰਿਸ਼ ਦਾ ਅਲਰਟ ਜਾਰੀ ਕੀਤਾ ਗਿਆ ਹੈ। ਜੇਕਰ ਭਾਰੀ ਬਾਰਿਸ਼ ਹੁੰਦੀ ਹੈ ਤਾਂ ਇੱਕ ਵਾਰ ਫਿਰ ਡੈਮਾਂਚ ਪਾਣੀ ਦਾ ਪੱਧਰ ਵੱਧ ਸਕਦਾ ਹੈ। ਇਸ਼ ਦੌਰਾਨ ਡੈਮਾਂ ਤੋਂ ਪਾਣੀ ਛੱਡਿਆ ਜਾਂਦਾ ਹੈ ਤੇ ਦਰਿਆਵਾਂ ਦੇ ਪਾਣੀ ਦਾ ਪੱਧਰ ਮੁੜ ਵੱਧ ਸਕਦਾ ਹੈ।