ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਹਾਈਕੋਰਟ ਨੂੰ ਕੀਤਾ ਗਿਆ ਬੰਦ, ਰਸਤੇ ਕੀਤੇ ਗਏ ਸੀਲ
Punjab Haryana Highcourt Closed: ਪੰਜਾਬ ਹਰਿਆਣਾ ਹਾਈਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਸ ਖਬਰ ਦੇ ਨਸ਼ਰ ਹੁੰਦਿਆਂ ਹੀ ਉੱਥੇ ਭਾਜੜਾਂ ਪੈ ਗਈਆਂ। ਮੌਕੇ ਤੇ ਪਹੁੰਚੀ ਪੁਲਿਸ ਨੇ ਫਟਾਫਟ ਕੋਰਟ ਕੰਪਲੈਕਸ ਨੂੰ ਖਾਲੀ ਕਰਵਾਇਆ ਅਤੇ ਡੁੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਲ ਹੀ ਕੋਰਟ ਨੂੰ ਦੁਪਿਹਰ 2 ਬੰਦ ਵਜੇ ਤੱਕ ਬੰਦ ਦਿੱਤਾ ਗਿਆ ਹੈ।
ਚੀਫ ਜਸਟਿਸ ਨੂੰ ਮੇਲ ਰਾਹੀ ਧਮਕੀ ਮਿਲਣ ਤੋਂ ਬਾਅਦ ਪੰਜਾਬ ਹਰਿਆਣਾ ਹਾਈਕੋਰਟ ਨੂੰ ਦੁਪਿਹਰ 2 ਬੰਦ ਵਜੇ ਤੱਕ ਬੰਦ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਕੋਰਟ ਨੂੰ ਜਾਣ ਵਾਲੇ ਸਾਰੇ ਰਸਤਿਆਂ ਨੂੰ ਸੀਲ ਕਰ ਦਿੱਤਾ ਗਿਆ ਹੈ। ਇਹ ਕੋਰਟ ਦਾ ਇਲਾਕਾ ਸੈਸਟਿਵ ਜ਼ੋਨ ਹੈ ਕਿਉਂਕਿ ਇਸ ਦੇ ਨੇੜੇ ਪੰਜਾਬ ਵਿਧਾਨ ਸਭਾ ਅਤੇ ਸਕੱਤਰਰੇਤ ਵੀ ਪੈਂਦਾ ਹੈ। ਜਿਸ ਕਾਰਨ ਸੁਰੱਖਿਆ ਏਜੰਸੀਆਂ ਅਲਰਟ ਤੇ ਹਨ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚ ਗਈਆਂ ਹਨ ਅਤੇ ਸਾਰੇ ਕੋਰਟ ਰੂਮਾਂ ਨੂੰ ਖਾਲੀ ਕਰਵਾ ਲਿਆ ਗਿਆ। ਇਸ ਤੋਂ ਇਲਾਵਾ ਪੁਲਿਸ ਨੇ ਚੰਡੀਗੜ੍ਹ ਦੇ ਇਲਾਂਟੇ ਮਾਲ ਵੀ ਖਾਲੀ ਕਰਵਾ ਦਿੱਤਾ।
ਬਾਰ ਦੇ ਵਕੀਲਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਇਸ ਸਬੰਧੀ, ਹਾਈ ਕੋਰਟ ਬਾਰ ਐਸੋਸੀਏਸ਼ਨ (HCBA) ਚੰਡੀਗੜ੍ਹ ਨੇ ਸਾਰੇ ਵਕੀਲਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਹਾਈ ਕੋਰਟ ਵਿੱਚ ਬੰਬ ਦੀ ਧਮਕੀ ਦੀ ਚੇਤਾਵਨੀ ਮਿਲੀ ਹੈ, ਜਿਸ ਕਾਰਨ ਇਹਤਿਆਤੀ ਉਪਾਅ ਕੀਤੇ ਜਾ ਰਹੇ ਹਨ।
ਬਾਰ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਜੇਕਰ ਉਨ੍ਹਾਂ ਨੂੰ ਚੈਂਬਰ ਜਾਂ ਇਸਦੇ ਨੇੜੇ-ਤੇੜੇ ਵਿੱਚ ਕੋਈ ਸ਼ੱਕੀ ਜਾਂ ਲਾਵਾਰਿਸ ਵਸਤੂ ਦਿਖਾਈ ਦਿੰਦੀ ਹੈ ਤਾਂ ਉਹ ਤੁਰੰਤ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਦਫ਼ਤਰ ਨੂੰ ਸੂਚਿਤ ਕਰਨ। ਅਦਾਲਤੀ ਕੰਪਲੈਕਸ ਵਿੱਚ ਮੌਜੂਦ ਸਾਰੇ ਵਿਅਕਤੀਆਂ ਦੀ ਸੁਰੱਖਿਆ ਬਹੁਤ ਮਹੱਤਵਪੂਰਨ ਹੈ।
ਇਹ ਵੀ ਪੜ੍ਹੋ
ਸਾਵਧਾਨੀ ਦੇ ਤੌਰ ‘ਤੇ, ਸਾਰੇ ਵਕੀਲਾਂ ਨੂੰ ਤੁਰੰਤ ਅਦਾਲਤ ਖਾਲੀ ਕਰਨ ਦੀ ਬੇਨਤੀ ਕੀਤੀ ਗਈ ਹੈ। ਅਦਾਲਤ ਦੀ ਕਾਰਵਾਈ ਅਸਥਾਈ ਤੌਰ ‘ਤੇ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਦੁਪਹਿਰ 2:00 ਵਜੇ ਦੁਪਹਿਰ ਦੇ ਖਾਣੇ ਦੀ ਬ੍ਰੇਕ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ।
ELANTE ਮਾਲ ਨੂੰ ਵੀ ਕਰਵਾਇਆ ਗਿਆ ਖਾਲੀ
ਉੱਧਰ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਚੰਡੀਗੜ੍ਹ ਦੇ ਸਭਤੋਂ ਵੱਡੇ ਮਾਲ ਇਲਾਂਟੇ ਮਾਲ ਨੂੰ ਵੀ ਖਾਲੀ ਕਰਵਾਇਆ ਗਿਆ ਹੈ। ਇਸਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਪਰ ਬਾਅਦ ਵਿੱਚ ਖਬਰ ਆਈ ਕਿ ਇੱਥੇ ਅਜਿਹੀ ਕੋਈ ਧਮਕੀ ਨਹੀਂ ਮਿਲੀ ਹੈ। ਇਸ ਨੂੰ ਮੌਕ ਡ੍ਰਿਲ ਲਈ ਖਾਲੀ ਕਰਵਾਇਆ ਗਿਆ ਸੀ।
ਮੁੜ ਖੁੱਲ੍ਹਿਆ ਕੋਰਟ
ਚੰਡੀਗੜ੍ਹ ਪੁਲਿਸ ਦੀਆਂ ਟੀਮਾਂ ਨੇ ਸਾਰੇ ਇਲਾਕੇ ਦੀ ਜਾਂਚ ਕੀਤੀ ਗਈ ਪਰ ਪੁਲਿਸ ਨੂੰ ਕੋਈ ਸ਼ੱਕੀ ਚੀਜ਼ ਬਰਾਮਦ ਨਹੀਂ ਹੋਈ। ਜਿਸ ਤੋਂ ਬਾਅਦ ਕੋਰਟ ਨੂੰ ਮੁੜ ਖੋਲ ਦਿੱਤਾ ਗਿਆ।