ਭੈਣ ਨੂੰ 29 ਸਾਲ ਮਿਲਿਆ ਕੋਰਟ ਤੋਂ ਇਨਸਾਫ਼, ਰਿਟਾਇਰਡ DSP ਸਮੇਤ 3 ਪੁਲਿਸ ਮੁਲਜ਼ਮਾਂ ਨੂੰ ਹੋਈ ਉਮਰ ਕੈਦ
Longowala Murder Case: ਮਾਮਲਾ ਪਿੰਡ ਭਾਈ ਕੇ ਪਸ਼ੌਰ ਦਾ ਸੀ । ਉਨਾਂ ਕਿਹਾ ਕਿ ਗਮਦੂਰ ਸਿੰਘ ਉਸ ਦਾ ਸਾਲਾ ਸੀ, ਜਿਸ ਨੂੰ 14 ਨਵੰਬਰ 1995 ਨੂੰ ਜੀਆਰਪੀ (ਰੇਲਵੇ ਪੁਲਿਸ) ਸੰਗਰੂਰ ਦੇ ਤਤਕਾਲੀ ਐਸਐਚਓ ਆਧਾਰਤ ਟੁਕੜੀ ਨੇ ਗੁਰਦੇਵ ਸਿੰਘ ਦੇ ਕਤਲ ਕੇਸ ਦੇ ਸ਼ੱਕ ਵਿੱਚ ਚੁੱਕ ਲਿਆ ਸੀ। ਇਸ ਉਪਰੰਤ ਉਸ ਨੂੰ ਰੇਲਵੇ ਥਾਣੇ ਲਿਜਾ ਕੇ ਉਸ 'ਤੇ ਅੰਨਾ ਤਸ਼ੱਦਦ ਕੀਤਾ ਗਿਆ।
Longowala Murder Case: ਲੌਂਗੋਵਾਲ ਕਸਬੇ ਕੁਲਦੀਪ ਕੌਰ ਨੂੰ ਆਪਣੇ ਭਰਾ ਦੀ ਮੌਤ ਦਾ ਇਨਸਾਫ਼ 29 ਸਾਲ ਕੇਸ ਲੜਨ ਤੋਂ ਬਾਅਦ ਹੋਇਆ ਹੈ। ਦੋਸ਼ੀਆਂ ਨੂੰ ਮਾਣਯੋਗ ਹਾਈਕੋਰਟ ਵਲੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਹਾਈ ਕੋਰਟ ਵੱਲੋਂ ਡੀਐਸਪੀ ਸਮੇਤ 3 ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਸੁਣਾਈ ਗਈ ਹੈ।
ਕੁਲਦੀਪ ਕੌਰ ਦੇ ਪਤੀ ਅਤੇ ਸਮਾਜ ਸੇਵੀ ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਇਹ ਮਾਮਲਾ ਪਿੰਡ ਭਾਈ ਕੇ ਪਸ਼ੌਰ ਦਾ ਸੀ । ਉਨਾਂ ਕਿਹਾ ਕਿ ਗਮਦੂਰ ਸਿੰਘ ਉਸ ਦਾ ਸਾਲਾ ਸੀ, ਜਿਸ ਨੂੰ 14 ਨਵੰਬਰ 1995 ਨੂੰ ਜੀਆਰਪੀ (ਰੇਲਵੇ ਪੁਲਿਸ) ਸੰਗਰੂਰ ਦੇ ਤਤਕਾਲੀ ਐਸਐਚਓ ਆਧਾਰਤ ਟੁਕੜੀ ਨੇ ਗੁਰਦੇਵ ਸਿੰਘ ਦੇ ਕਤਲ ਕੇਸ ਦੇ ਸ਼ੱਕ ਵਿੱਚ ਚੁੱਕ ਲਿਆ ਸੀ। ਇਸ ਉਪਰੰਤ ਉਸ ਨੂੰ ਰੇਲਵੇ ਥਾਣੇ ਲਿਜਾ ਕੇ ਉਸ ‘ਤੇ ਅੰਨਾ ਤਸ਼ੱਦਦ ਕੀਤਾ ਗਿਆ। ਉਨਾਂ ਦੋਸ਼ ਲਾਇਆ ਕਿ ਗਮਦੂਰ ਸਿੰਘ ਨੂੰ ਉੱਥੇ 10 ਦਿਨ ਪੁਲਿਸ ਵੱਲੋਂ ਲਗਾਤਾਰ ਅਣਮਨੁੱਖੀ ਤਸੀਹੇ ਦਿੱਤੇ ਗਏ ਸਨ। ਇਨ੍ਹਾਂ 10 ਦਿਨਾਂ ਦੌਰਾਨ ਕਰਮ ਸਿੰਘ ਬਰਾੜ ਨੂੰ ਪੁਲਿਸ ਵੱਲੋਂ ਇੱਕ ਦਿਨ ਮਿਲਣ ਦਾ ਮੌਕਾ ਦਿੱਤਾ ਗਿਆ। ਉਨ੍ਹਾਂ ਉਸ ਨੂੰ ਛੁਡਵਾਉਣ ਲਈ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਵੀ ਪੁਲਿਸ ਮੁਲਾਜ਼ਮ ਗਮਦੂਰ ਸਿੰਘ ਉੱਪਰ ਤਸ਼ੱਦਦ ਢਾਹੁਣ ਤੋਂ ਨਾ ਹਟੇ।
ਉਨ੍ਹਾਂ ਅੱਗੇ ਦੱਸਿਆ ਕਿ ਪੁਲਿਸ ਦੀ ਅੰਨੀ ਕੁੱਟ ਨੇ ਉਨ੍ਹਾਂ ਦੀ ਹਾਲਤ ਕਾਫੀ ਵਿਗਾੜ ਦਿੱਤੀ ਤਾਂ ਪੁਲਿਸ ਨੇ ਕੁਲਦੀਪ ਕੌਰ ਤੇ ਕਰਮ ਸਿੰਘ ਬਰਾੜ ਤੋਂ ਖਾਲੀ ਕਾਗਜਾਂ ਉਪਰ ਅੰਗੂਠੇ ,ਦਸਤਖ਼ਤ ਕਰਵਾਕੇ ਗਮਦੂਰ ਸਿੰਘ ਨੂੰ 23 ਨਵੰਬਰ 1995 ਦੀ ਰਾਤ ਨੂੰ 11 ਵਜੇ ਦੇ ਕਰੀਬ ਨਾਜੁਕ ਹਾਲਤ ਵਿੱਚ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਬਰਾੜ ਨੇ ਦੱਸਿਆ ਕਿ ਅਸੀਂ ਗਮਦੂਰ ਸਿੰਘ ਨੂੰ ਉਸੇ ਰਾਤ ਤੇ ਪੀ ਜੀ ਆਈ ਚੰਡੀਗੜ੍ਹ ਦਾਖਲ ਕਰਵਾ ਦਿੱਤਾ। ਉਸ ਸਮੇਂ ਗਮਦੂਰ ਸਿੰਘ ਦੇ ਜਿਸਮ ਤੇ 18 ਜਖਮ ਸਨ ਅਤੇ ਚਾਰ ਪਸਲੀਆਂ ਟੁੱਟੀਆਂ ਹੋਈਆਂ ਸਨ। ਪੀਜੀਆਈ ਵਿੱਚ ਕਰੀਬ 15 ਦਿਨ ਜਿੰਦਗੀ ਅਤੇ ਮੌਤ ਨਾਲ ਸੰਘਰਸ਼ ਕਰਦਾ ਹੋਇਆ ਗਮਦੂਰ ਸਿੰਘ 7 ਦਸੰਬਰ 1995 ਨੂੰ ਆਪਣੀ ਜਾਨ ਦੀ ਬਾਜ਼ੀ ਹਾਰ ਗਿਆ। ਉਨਾਂ ਕਿਹਾ ਮ੍ਰਿਤਕ ਕਿ ਗਮਦੂਰ ਸਿੰਘ ਦਾ ਪੋਸਟ ਮਾਰਟਮ ਵੀ ਪੁਲਿਸ ਵੱਲੋਂ ਤਕਰੀਬਨ ਚਾਰ ਦਿਨ ਲੇਟ ਕਰਵਾਇਆ ਗਿਆ।
ਇਥੇ ਹੀ ਬਸ ਨਹੀਂ ਬਰਾੜ ਦਾ ਕਹਿਣਾ ਹੈ ਕਿ ਪੁਲਿਸ ਕੋਲ 8 ਦਸੰਬਰ 1995 ਨੂੰ ਬਿਆਨ ਦਰਜ ਕਰਵਾਉਣ ਦੇ ਬਾਵਜੂਦ ਵੀ ਐਫਆਈਆਰ ਤਿੰਨ ਮਹੀਨੇ ਬਾਅਦ 12 ਮਾਰਚ 1996 ਨੂੰ ਦਰਜ ਕੀਤੀ ਗਈ ਸੀ। ਦਰਜ ਕਰਵਾਈ ਗਈ ਐਫਆਈਆਰ ਵਿੱਚ ਹਰਭਜਨ ਸਿੰਘ ਐਸਐਚਓ ਹੌਲਦਾਰ ਕਿਰਪਾਲ ਸਿੰਘ ਅਤੇ ਜਸਵੰਤ ਸਿੰਘ ਆਦਿ ਨੂੰ ਦੋਸ਼ੀ ਠਹਿਰਾਇਆ ਗਿਆ। ਚਲਦੇ ਕੇਸ ਦੌਰਾਨ ਕਰਮ ਸਿੰਘ ਬਰਾੜ ਤੇ ਗਵਾਹਾਂ ਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਅਨੇਕਾਂ ਤਰ੍ਹਾਂ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ।
ਕਰਮ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੇ ਰਿਸ਼ਤੇਦਾਰ ਦਾ ਇਹ ਕੇਸ ਪੂਰੇ 29 ਸਾਲ ਮਾਨਯੋਗ ਅਦਾਲਤ ਵਿੱਚ ਲੜਦੇ ਹੋਏ। ਕੇਸ ਦੌਰਾਨ ਤਤਕਾਲੀ ਡੀਐਸਪੀ ਰਿਟਾਇਰ ਐਸਪੀ ਗੁਰਸੇਵਕ ਸਿੰਘ ਦੀਪ, ਥਾਣੇਦਾਰ ਹਰਭਜਨ ਸਿੰਘ, ਕਿਰਪਾਲ ਸਿੰਘ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਨ੍ਹਾਂ ਤਿੰਨ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ।
ਇਹ ਵੀ ਪੜ੍ਹੋ
ਇਸ ਮਾਮਲੇ ਵਿੱਚ ਚੌਥਾ ਮੁਲਜ਼ਮ ਹੌਲਦਾਰ ਜਸਵੰਤ ਸਿੰਘ ਪਿੰਡ ਬੀਰੇਵਾਲਾ ਜ਼ਿਲ੍ਹਾ ਮਾਨਸਾ ਜੋ ਕਿ ਅੱਜ ਕੱਲ੍ਹ ਕੈਨੇਡਾ ਚਲਿਆ ਗਿਆ ਹੈ। ਉਸ ਨੂੰ ਮਾਨਯੋਗ ਜੱਜ ਸੁਰੇਸ਼ਵਰ ਠਾਕੁਰ ਤੇ ਸੁਦੀਪਤੀ ਸ਼ਰਮਾ ਵੱਲੋਂ 20 ਨਵੰਬਰ ਨੂੰ ਅਦਾਲਤ ਵਿੱਚ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।