ਪੰਜਾਬ ਦਾ ਪਾਣੀ ਹੁੰਦਾ ਜਾ ਰਿਹਾ ਜ਼ਹਿਰੀਲਾ, 16 ਜ਼ਿਲ੍ਹਿਆਂ ਦਾ ਪਾਣੀ ਪੀਣ ਲਾਇਕ ਨਹੀਂ: ਰਿਪੋਰਟ

Published: 

02 Jan 2026 12:55 PM IST

Punjab Water: CGWB ਦੇ ਅਨੁਸਾਰ ਯੁਰੇਨੀਅਮ ਦੀ ਮਾਤਰਾ 30 ਪਾਰਟਸ ਪ੍ਰਤੀ ਬਿਲਿਅਨ (ਪੀਪੀਬੀ) ਹੋਵੇ ਤਾਂ ਅਜਿਹਾ ਪਾਣੀ ਪੀਣ ਲਾਇਕ ਹੁੰਦਾ ਹੈ, ਪਰ ਇਸ ਤੋਂ ਜ਼ਿਆਦਾ ਯੁਰੇਨੀਅਮ ਪਾਏ ਜਾਣ 'ਤੇ ਪਾਣੀ ਪੀਣ ਲਾਇਕ ਨਹੀਂ ਰਹਿੰਦਾ ਹੈ। ਪੰਜਾਬ ਦੇ ਕੁੱਝ ਜ਼ਿਲ੍ਹਿਆਂ 'ਚ 200 ਪੀਪੀਬੀ ਤੱਕ ਯੁਰੇਨੀਅਮ ਪਾਇਆ ਗਿਆ ਹੈ।

ਪੰਜਾਬ ਦਾ ਪਾਣੀ ਹੁੰਦਾ ਜਾ ਰਿਹਾ ਜ਼ਹਿਰੀਲਾ, 16 ਜ਼ਿਲ੍ਹਿਆਂ ਦਾ ਪਾਣੀ ਪੀਣ ਲਾਇਕ ਨਹੀਂ: ਰਿਪੋਰਟ

ਫਾਈਲ ਫੋਟੋ

Follow Us On

ਪੰਜਾਬ ਦਾ ਗ੍ਰਾਊਂਡ ਵਾਟਰ (ਜ਼ਮੀਨ ਦਾ ਪਾਣੀ) ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਸੈਂਟ੍ਰਲ ਗ੍ਰਾਊਂਡ ਵਾਟਰ ਬੋਰਡ (CGWB) ਦੇ ਤਾਜ਼ਾ ਅੰਕੜਿਆਂ ਤੇ ਨਜ਼ਰ ਮਾਰੀਏ ਤਾਂ ਪੰਜਾਬ ਦੇ 16 ਜ਼ਿਲ੍ਹਿਆਂ ਚ ਯੁਰੇਨੀਅਮ ਦੀ ਮਾਤਰਾ ਮਾਪਦੰਡਾਂ ਤੋਂ ਜ਼ਿਆਦਾ ਪਾਈ ਗਈ, ਜਿਸ ਨਾਲ ਇਹ ਸਾਫ਼ ਹੈ ਕਿ 16 ਜ਼ਿਲ੍ਹਿਆ ਦਾ ਪਾਣੀ ਜ਼ਹਿਰੀਲਾ ਹੋ ਚੁੱਕਿਆ ਹੈ। ਬੋਰਡ ਨੇ ਪੰਜਾਬ ਚ 62.50 ਫ਼ੀਸਦੀ ਸੈਂਪਲਾਂ ਚ ਮਾਪਦੰਡਾਂ ਤੋਂ ਜ਼ਿਆਦਾ ਯੁਰੇਨੀਅਮ ਪਾਇਆ ਹੈ।

CGWB ਦੇ ਅਨੁਸਾਰ ਯੁਰੇਨੀਅਮ ਦੀ ਮਾਤਰਾ 30 ਪਾਰਟਸ ਪ੍ਰਤੀ ਬਿਲਿਅਨ (ਪੀਪੀਬੀ) ਹੋਵੇ ਤਾਂ ਅਜਿਹਾ ਪਾਣੀ ਪੀਣ ਲਾਇਕ ਹੁੰਦਾ ਹੈ, ਪਰ ਇਸ ਤੋਂ ਜ਼ਿਆਦਾ ਯੁਰੇਨੀਅਮ ਪਾਏ ਜਾਣ ਤੇ ਪਾਣੀ ਪੀਣ ਲਾਇਕ ਨਹੀਂ ਰਹਿੰਦਾ ਹੈ। ਪੰਜਾਬ ਦੇ ਕੁੱਝ ਜ਼ਿਲ੍ਹਿਆਂ ਚ 200 ਪੀਪੀਬੀ ਤੱਕ ਯੁਰੇਨੀਅਮ ਪਾਇਆ ਗਿਆ ਹੈ। ਉੱਥੇ ਹੀ, ਪੰਜਾਬ ਦੇ 4.8 ਫ਼ੀਸਦੀ ਸੈਂਪਲਾਂ ਚ ਆਰਸਨਿਕ ਦੀ ਮਾਤਰਾ 10 ਪੀਪੀਬੀ ਤੋਂ ਜ਼ਿਆਦਾ ਨਿਕਲੀ ਹੈ, ਜਦਿਕ ਡਬਲਯੂਐਚਓ ਦੇ ਹਿਸਾਬ ਨਾਲ 10 ਪੀਪੀਬੀ ਤੋਂ ਜ਼ਿਅਦਾ ਜੇਕਰ ਆਰਸਨਿਕ ਦੀ ਮਾਤਰਾ ਹੋਵੇ ਤਾਂ ਸਿਹਤ ਲਈ ਹਾਨੀਕਾਰਕ ਸਮਝਿਆ ਜਾਂਦਾ ਹੈ। ਯੁਰੇਨੀਅਮ ਤੋਂ ਬਾਅਦ ਆਰਸਨਿਕ ਵੀ ਪਾਣੀ ਚ ਪਾਇਆ ਜਾਣਾ, ਮਾਹਿਰ ਇਸ ਨੂੰ ਵੱਡੀ ਚੁਣੌਤੀ ਮੰਨ ਰਹੇ ਹਨ।

ਇਨ੍ਹਾਂ ਜ਼ਿਲ੍ਹਿਆਂ ਦੇ ਪਾਣੀ ਦੇ ਸੈਂਪਲ ਨਿਕਲੇ ਜ਼ਹਿਰੀਲੇ

ਰਿਪੋਰਟ ਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਤਰਨਤਾਰਨ, ਪਟਿਆਲਾ, ਸੰਗਰੂਰ, ਮੋਗਾ, ਮਾਨਸਾ, ਬਰਨਾਲਾ, ਲੁਧਿਆਣਾ, ਜਲੰਧਰ, ਕਪੂਰਥਲਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਅੰਮ੍ਰਿਤਸਰ ਤੇ ਫਤਿਹਗੜ੍ਹ ਸਾਹਿਬ ਜ਼ਿਲ੍ਹਿਆਂ ਚ ਯੁਰੇਨੀਅਮ ਦਾ ਪੱਧਰ ਬਹੁਤ ਵੱਧ ਦਰਜ ਕੀਤਾ ਗਿਆ ਹੈ। ਸੰਗਰੂਰ ਤੇ ਬਠਿੰਡਾ ਚ ਯੁਰੇਨੀਅਮ ਦੀ ਮਾਤਰਾ 200 ਪੀਪੀਬੀ ਤੋਂ ਉੱਪਰ ਪਾਈ ਗਈ ਹੈ।

ਗ੍ਰਾਊਂਡ ਵਾਟਰ ਦੀ ਕਵਾਲਿਟੀ ਚੈੱਕ ਕਰਨ ਦੇ ਲਈ CGWB ਨੇ ਪ੍ਰੀ-ਮੌਨਸੂਨ (ਮੌਨਸੂਨ ਤੋਂ ਪਹਿਲਾਂ) ਤੇ ਪੋਸਟ-ਮੌਨਸੂਨ (ਮੌਨਸੂਨ ਤੋਂ ਬਾਅਦ), ਦੋਵਾਂ ਵਾਰ 296-296 ਸੈਂਪਲ ਲਏ ਸਨ। ਪ੍ਰੀ-ਮੌਨਸੂਨ ਦੇ 157 ਸੈਂਪਲਾਂ ਚ ਯੁਰੇਨੀਅਮ ਦੀ ਮਾਤਰਾ 30 ਪੀਪੀਬੀ ਤੋਂ ਜ਼ਿਆਦਾ ਨਿਕਲੀ ਹੈ, ਜੋ ਕਿ ਕੁੱਲ ਸੈਂਪਲਾਂ ਦਾ 53.04 ਫ਼ੀਸਦੀ ਹੈ ਤੇ ਪੋਸਟ ਮੌਨਸੂਨ ਚ 185 ਸੈਂਪਲਾਂ ਚ ਯੁਰੇਨੀਅਮ ਦੀ ਮਾਤਰਾ 30 ਪੀਪੀਬੀ ਤੋਂ ਉੱਪਰ ਪਾਈ ਗਈ ਹੈ, ਜੋ ਕਿ ਕੁੱਲ ਸੈਂਪਲਾਂ ਦਾ 62.50 ਫ਼ੀਸਦੀ ਹੈ।