ਹੁਣ ਪੰਜਾਬ ਸਰਕਾਰ ਕੱਟੇਗੀ ਕਾਲੋਨੀਆਂ, ਕਿਸਾਨਾਂ ਦੀ ਸਹਿਮਤੀ ਨਾਲ ਲਵਾਂਗੇ ਜ਼ਮੀਨ- ਹਰਪਾਲ ਚੀਮਾ
ਚੀਮਾ ਨੇ ਦਾਅਵਾ ਕਿ ਜੇਕਰ ਕਿਸਾਨ ਸਰਕਾਰ ਦੀ ਇਸ ਪਾਲਿਸੀ ਰਾਹੀਂ ਜ਼ਮੀਨ ਦੇਵੇਗਾ ਉਸ ਦਾ ਕਈ ਗੁਣਾਂ ਫਾਇਦਾ ਮਿਲੇਗਾ। ਹਰਪਾਲ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਸ ਥਾਂ ਨੂੰ ਡਿਵਲਪ ਕਰੇਗੀ, ਉੱਥੇ ਸੀਵਰੇਜ ਤੋਂ ਲੈਕੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏਗੀ। ਜਿਸ ਤੋਂ ਬਾਅਦ ਚਾਹੇ ਕੋਈ ਵਿਅਕਤੀ ਰਿਹਾਇਸ਼ੀ ਥਾਂ ਲਈ ਜਾਂ ਫਿਰ ਕਮਾਰਸੀਅਲ ਵਰਤੋ ਲਈ ਵੀ ਥਾਂ ਖਰੀਦ ਸਕਦਾ ਹੈ।
ਪੰਜਾਬ ਸਰਕਾਰ ਲੁਧਿਆਣਾ ਦੇ ਆਸ ਪਾਸ ਦੇ ਇਲਾਕੇ ਦਾ ਵਿਕਾਸ ਕਰਨ ਲਈ ਹੁਣ ਲੈਂਡ ਇਕੁਜੇਸ਼ਨ ਪਾਲਿਸੀ ਲੈਕੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖ਼ਜਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਹੁਣ ਕਿਸਾਨਾਂ ਦੇ ਨਾਲ ਠੱਗੀ ਨਹੀਂ ਹੋਣ ਦੇਵੇਗੀ। ਜੇਕਰ ਕੋਈ ਕਿਸਾਨ ਆਪਣੀ ਜ਼ਮੀਨ ਵਿਕਾਸ ਦੇ ਲਈ ਦੇਣਾ ਚਾਹੁੰਦਾ ਹੈ ਤਾਂ ਉਹ ਸਰਕਾਰ ਕੋਲ ਜ਼ਮੀਨ ਜਮ੍ਹਾਂ ਕਰਵਾ ਸਕਦਾ ਹੈ। ਜਿਸ ਦੇ ਬਦਲੇ ਵਿੱਚ ਕਿਸਾਨਾ ਨੂੰ ਬਜ਼ਾਰ ਰੇਟ ਤੋਂ ਜ਼ਿਆਦਾ ਭਾਅ ਮਿਲੇਗਾ।
ਇਸ ਤੋਂ ਇਲਾਵਾ ਜਦੋਂ ਉਹ ਜ਼ਮੀਨ ਡਿਵਲਪ ਹੋ ਜਾਵੇਗੀ ਤਾਂ ਉਸ ਵਿੱਚੋਂ ਕੁੱਝ ਹਿੱਸਾ ਕਿਸਾਨ ਨੂੰ ਵੀ ਮਿਲੇਗਾ। ਜਿਸ ਵਿੱਚ ਘਰ ਬਣਾਉਣ ਲਈ 1 ਹਜ਼ਾਰ ਸੁਕਾਇਰ ਫੁੱਟ ਥਾਂ ਮਿਲੇਗੀ ਅਤੇ 200 ਗਜ ਜ਼ਮੀਨ ਕਮਰਸੀਅਲ ਵਰਤੋਂ ਲਈ ਹੋਵੇਗੀ।
ਚੀਮਾ ਨੇ ਦਾਅਵਾ ਕਿ ਜੇਕਰ ਕਿਸਾਨ ਸਰਕਾਰ ਦੀ ਇਸ ਪਾਲਿਸੀ ਰਾਹੀਂ ਜ਼ਮੀਨ ਦੇਵੇਗਾ ਉਸ ਦਾ ਕਈ ਗੁਣਾਂ ਫਾਇਦਾ ਮਿਲੇਗਾ। ਹਰਪਾਲ ਚੀਮਾ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਉਸ ਥਾਂ ਨੂੰ ਡਿਵਲਪ ਕਰੇਗੀ, ਉੱਥੇ ਸੀਵਰੇਜ ਤੋਂ ਲੈਕੇ ਸਾਰੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਏਗੀ। ਜਿਸ ਤੋਂ ਬਾਅਦ ਚਾਹੇ ਕੋਈ ਵਿਅਕਤੀ ਰਿਹਾਇਸ਼ੀ ਥਾਂ ਲਈ ਜਾਂ ਫਿਰ ਕਮਾਰਸੀਅਲ ਵਰਤੋ ਲਈ ਵੀ ਥਾਂ ਖਰੀਦ ਸਕਦਾ ਹੈ।
ਕੋਈ ਵੀ ਬੰਦਾ ਸਰਕਾਰ ਤੋਂ ਖਰੀਦ ਸਕੇਗਾ ਜ਼ਮੀਨ
ਚੀਮਾ ਨੇ ਕਿਹਾ ਕਿ ਸਰਕਾਰ ਦੀ ਪਾਲਿਸੀ ਅਨੁਸਾਰ ਜਦੋਂ ਜ਼ਮੀਨ ਨੂੰ ਡਿਵਲਪ ਕਰ ਲਿਆ ਗਿਆ ਤਾਂ ਉਸ ਤੋਂ ਬਾਅਦ ਕੋਈ ਵੀ ਚਾਹਵਾਨ ਉਸ ਇਲਾਕੇ ਵਿੱਚ ਆਕੇ ਉਹ ਥਾਂ ਖਰੀਦ ਸਕਦਾ ਹੈ। ਕਿਸਾਨ ਜਾਂ ਸਰਕਾਰ ਨੂੰ ਉਹ ਜ਼ਮੀਨ ਵੇਚਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਵੇਗੀ ਅਤੇ ਨਾ ਹੀ ਖਰੀਦਦਾਰ ਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਚੀਮਾ ਨੇ ਕਿਹਾ ਕਿ ਪੰਜਾਬ ਦੇ ਲੋਕ ਪਹਿਲਾਂ ਹੀ ਗੈਰ ਕਾਨੂੰਨੀ ਕਾਲੋਨੀਆਂ ਦੀ ਮਾਰ ਝੱਲ ਰਹੇ ਹਨ।
ਇਹ ਵੀ ਪੜ੍ਹੋ
ਚੀਮਾ ਨੇ ਵਿਰੋਧੀ ਪਾਰਟੀਆਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਾਰੀਆਂ ਪਾਰਟੀਆਂ ਨੂੰ ਲੈਂਡ ਮਾਫੀਆ ਚਲਾ ਰਿਹਾ ਹੈ। ਜਦੋਂ ਕੋਈ ਸਰਕਾਰ ਉਹਨਾਂ ਖਿਲਾਫ਼ ਕਾਰਵਾਈ ਕਰਦੀ ਹੈ ਤਾਂ ਇਹ ਸਾਰੀਆਂ ਪਾਰਟੀਆਂ ਇਲਜ਼ਾਮ ਲਗਾਉਣਾ ਸ਼ੁਰੂ ਕਰ ਦਿੰਦੀਆਂ ਹਨ।