ਜਲੰਧਰ: ਹਾਈਵੇਅ ‘ਤੇ ਪਲਟਿਆ ਗੈਸ ਟੈਂਕਰ, ਪੂਰੀ ਰਾਤ ਲੀਕ ਹੁੰਦੀ ਰਹੀ ਗੈਸ, ਸੜਕ-ਸਕੂਲ ਤੇ ਬਿਜਲੀ ਕੀਤੀ ਬੰਦ
Jalandhar HP Gas Tanker: ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿਚਕਾਰ ਹੋਇਆ ਤੇ ਉਸ ਸਮੇਂ ਤੋਂ ਸਵੇਰੇ 7 ਵਜੇ ਤੱਕ ਟੈਂਕਰ 'ਚੋਂ ਗੈਸ ਲੀਕ ਹੁੰਦੀ ਰਹੀ। ਉਸੇ ਸਮੇਂ, ਅਧਿਕਾਰੀ ਦੁਆਰਾ ਫਾਇਰ ਵਿਭਾਗ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਫਾਇਰ ਵਿਭਾਗ ਦੀ ਟੀਮ ਤੇ ਸਥਾਨਕ ਲੋਕਾਂ ਨੇ ਗੈਸ ਲੀਕ ਹੋਣ ਵਾਲੀ ਜਗ੍ਹਾ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ।
ਆਦਮਪੁਰ ਤੋਂ ਜਲੰਧਰ ਜਾਣ ਵਾਲੀ ਸੜਕ ‘ਤੇ ਦੇਰ ਰਾਤ HP ਗੈਸ ਟੈਂਕਰ ਬੇਕਾਬੂ ਹੋ ਕੇ ਪਲਟ ਗਿਆ। ਇਹ ਹਾਦਸਾ ਆਦਮਪੁਰ ਏਅਰਬੇਸ ਦੇ ਬਹੁਤ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ, ਟੈਂਕਰ ਦਾ ਡਰਾਈਵਰ ਹਾਦਸੇ ਤੋਂ ਬਾਅਦ ਮੌਕੇ ਤੋਂ ਭੱਜ ਗਿਆ। ਦੂਜੇ ਪਾਸੇ, ਘਟਨਾ ਦੀ ਸੂਚਨਾ ਮਿਲਦੇ ਹੀ SSF ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਅਧਿਕਾਰੀ ਨੇ ਦੱਸਿਆ ਕਿ ਟੈਂਕਰ ‘ਚ ਗੈਸ ਲੀਕ ਹੋ ਰਹੀ ਸੀ। ਜਿਸ ਤੋਂ ਬਾਅਦ ਨੇੜਲੇ ਕੈਂਬਰਿਜ ਸਕੂਲ ਨੂੰ ਗੈਸ ਲੀਕ ਹੋਣ ਕਾਰਨ ਬੰਦ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਥਾਨਕ ਖੇਤਰ ਦੀ ਬਿਜਲੀ ਤੇ ਰੇਲਵੇ ਰਸਤਾ ਵੀ ਬੰਦ ਕਰ ਦਿੱਤਾ ਗਿਆ ਹੈ।
ਰਾਤ ਪਲਟਿਆ ਟੈਂਕਰ, ਸਵੇਰ ਤੱਕ ਲੀਕ ਹੁੰਦੀ ਰਹੀ ਗੈਸ
ਜਿਸ ਸੜਕ ‘ਤੇ ਟੈਂਕਰ ਪਲਟਿਆ ਹੈ, ਉਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਅਧਿਕਾਰੀ ਦਾ ਕਹਿਣਾ ਹੈ ਕਿ ਇਹ ਹਾਦਸਾ ਰਾਤ 12 ਤੋਂ 1 ਵਜੇ ਦੇ ਵਿਚਕਾਰ ਹੋਇਆ ਤੇ ਉਸ ਸਮੇਂ ਤੋਂ ਸਵੇਰੇ 7 ਵਜੇ ਤੱਕ ਟੈਂਕਰ ‘ਚੋਂ ਗੈਸ ਲੀਕ ਹੁੰਦੀ ਰਹੀ। ਉਸੇ ਸਮੇਂ, ਅਧਿਕਾਰੀ ਦੁਆਰਾ ਫਾਇਰ ਵਿਭਾਗ ਨੂੰ ਘਟਨਾ ਬਾਰੇ ਸੂਚਿਤ ਕੀਤਾ ਗਿਆ। ਫਾਇਰ ਵਿਭਾਗ ਦੀ ਟੀਮ ਤੇ ਸਥਾਨਕ ਲੋਕਾਂ ਨੇ ਗੈਸ ਲੀਕ ਹੋਣ ਵਾਲੀ ਜਗ੍ਹਾ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ।
ਇਸ ਹਾਦਸੇ ਬਾਰੇ ਐਚਪੀ ਗੈਸ ਦੇ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਉਨ੍ਹਾਂ ਮੀਡੀਆ ਤੋਂ ਦੂਰੀ ਬਣਾਈ ਰੱਖੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਇੱਖ ਵਿਅਕਤੀ ਨੇ ਕਿਹਾ ਕਿ ਉਸ ਨੂੰ ਸੂਚਨਾ ਮਿਲੀ ਕਿ ਗੈਸ ਟੈਂਕਰ ਸੜਕ ‘ਤੇ ਪਲਟ ਗਿਆ ਹੈ। ਜਿਸ ਤੋਂ ਬਾਅਦ, ਜਦੋਂ ਉਹ ਮੌਕੇ ‘ਤੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਟੈਂਕਰ ਤੋਂ ਗੈਸ ਲੀਕ ਹੋ ਰਹੀ ਹੈ। ਗੁਰਦੁਆਰਾ ਸਾਹਿਬ ਦੇ ਸਿੰਘ ਸਾਹਿਬਾਨ ਦੀ ਮਦਦ ਨਾਲ, ਗੈਸ ਲੀਕ ਨੂੰ ਰੋਕ ਦਿੱਤਾ ਗਿਆ ਹੈ।
ਰੈਸਕਿਊ ਦਾ ਕੰਮ ਸ਼ੁਰੂ
ਪੁਲਿਸ ਅਧਿਕਾਰੀ ਨੇ ਕਿਹਾ ਕਿ ਐਚਪੀ ਗੈਸ ਕੰਪਨੀ ਨੂੰ ਸੂਚਿਤ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੈਸ ਪਲਾਂਟ ਤੋਂ ਕਰਮਚਾਰੀ ਆ ਗਏ ਹਨ ਅਤੇ ਗੈਸ ਨੂੰ ਦੂਜੇ ਟੈਂਕਰ ‘ਚ ਸ਼ਿਫਟ ਕੀਤਾ ਜਾਵੇਗਾ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਸ ਟੈਂਕਰ ਆਦਮਪੁਰ ਤੋਂ ਬਠਿੰਡਾ ਜਾ ਰਿਹਾ ਸੀ, ਇਸ ਦੌਰਾਨ ਇਹ ਹਾਦਸਾਗ੍ਰਸਤ ਹੋ ਗਿਆ। ਅਧਿਕਾਰੀ ਦੇ ਅਨੁਸਾਰ, ਗੈਸ ਨੂੰ ਕਿਸੇ ਹੋਰ ਗੈਸ ਵਾਹਨ ਰਾਹੀਂ ਦੂਜੇ ਟੈਂਕਰ ‘ਚ ਸ਼ਿਫਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਟੈਂਕਰ ਨੂੰ ਸਿੱਧਾ ਕੀਤਾ ਜਾਵੇਗਾ। ਮੌਕੇ ‘ਤੇ ਸਥਿਤੀ ਕਾਬੂ ਹੇਠ ਹੈ। ਅਧਿਕਾਰੀ ਨੇ ਕਿਹਾ ਕਿ ਡਰਾਈਵਰ ਟੈਂਕਰ ਨੂੰ ਗੈਸ ਨਾਲ ਭਰ ਕੇ ਗੈਸ ਪਲਾਂਟ ਛੱਡ ਗਿਆ ਸੀ, ਪਰ ਗੈਸ ਕੰਪਨੀ ਦੇ ਕਰਮਚਾਰੀ ਵੀ ਹੈਰਾਨ ਹਨ ਕਿ ਉਹ ਇੱਥੇ ਕਿਵੇਂ ਪਹੁੰਚ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਗੈਸ ਨੂੰ ਦੂਜੇ ਟੈਂਕਰ ‘ਚ ਸ਼ਿਫਟ ਕਰਨ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾਵੇਗੀ।
