ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ, ਕੇਂਦਰ ਵੱਲੋਂ ਸਕਿਓਰਟੀ ਲਈ CRPF ਤੈਨਾਤ

Updated On: 

26 Apr 2026 11:30 AM IST

Punjab government withdraws Harbhajan Singh security: ਪੰਜਾਬ ਸਰਕਾਰ ਨੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਹੈ। ਇਹ ਫੈਸਲਾ ਆਮ ਆਦਮੀ ਪਾਰਟੀ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਰਾਘਵ ਚੱਢਾ ਦੇ ਦਾਅਵੇ ਤੋਂ ਬਾਅਦ ਆਇਆ ਹੈ ਕਿ ਹਰਭਜਨ ਸਿੰਘ ਉਨ੍ਹਾਂ ਸੱਤ ਸੰਸਦ ਮੈਂਬਰਾਂ ਵਿੱਚੋਂ ਇੱਕ ਸੀ ਜਿਨ੍ਹਾਂ ਨੇ 'ਆਪ' ਛੱਡ ਦਿੱਤੀ ਸੀ।

ਪੰਜਾਬ ਸਰਕਾਰ ਨੇ ਹਰਭਜਨ ਸਿੰਘ ਦੀ ਸੁਰੱਖਿਆ ਲਈ ਵਾਪਸ, ਕੇਂਦਰ ਵੱਲੋਂ ਸਕਿਓਰਟੀ ਲਈ CRPF ਤੈਨਾਤ

Photo Credit: (Tv9hindi.com/PTI)

ਪੰਜਾਬ ਸਰਕਾਰ ਨੇ ਸਾਬਕਾ ਕ੍ਰਿਕਟਰ ਅਤੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਦੀ ਸੁਰੱਖਿਆ ਵਾਪਸ ਲੈ ਲਈ ਹੈ। ਪੰਜਾਬ ਸਰਕਾਰ ਵੱਲੋਂ ਸਰੁੱਖਿਆ ਵਾਪਸ ਲਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ ਭੱਜੀ ਦੀ ਜਲੰਧਰ ਸਥਿਤ ਰਿਹਾਇਸ਼ ਬਾਹਰ ਸੀਐਰਪੀਐਫ ਤਾਇਨਾਤ ਕਰ ਦਿੱਤੀ ਹੈ। ਯਾਨੀ ਕਿ ਹੁਣ ਸਾਂਸਦ ਹਰਭਜਨ ਸਿੰਘ ਨੂੰ ਕੇਂਦਰ ਵੱਲੋਂ ਸਕਿਉਰਟੀ ਦਿੱਤੀ ਗਈ ਹੈ।

ਹਰਭਜਨ ਸਿੰਘ ਨੂੰ ਪੰਜਾਬ ਸਰਕਾਰ ਵੱਲੋਂ Z-ਪਲੱਸ ਸੁਰੱਖਿਆ ਦਿੱਤੀ ਗਈ ਸੀ। ਅੱਜ ਸਵੇਰੇ ਉਨ੍ਹਾਂ ਦੇ ਜਲੰਧਰ ਸਥਿਤ ਘਰ ਤੋਂ ਸੁਰੱਖਿਆ ਕਰਮਚਾਰੀਆਂ ਨੂੰ ਹਟਾ ਦਿੱਤਾ ਗਿਆ। ਇਸ ਤੋਂ ਪਹਿਲਾਂ ਰਾਘਵ ਚੱਢਾ ਦੀ ਸੁਰੱਖਿਆ ਵੀ ਵਾਪਸ ਲੈ ਲਈ ਗਈ ਸੀ। ਦਿੱਲੀ ਪੁਲਿਸ ਨੇ ਤੁਰੰਤ ਸੁਰੱਖਿਆ ਪ੍ਰਦਾਨ ਕੀਤੀ, ਅਤੇ ਫਿਰ ਕੇਂਦਰ ਸਰਕਾਰ ਨੇ Z-ਪਲੱਸ ਸੁਰੱਖਿਆ ਵਧਾ ਦਿੱਤੀ।

CM ਮਾਨ ਦਾ ਬਾਗ਼ੀਆਂ ‘ਤੇ ਤੰਜ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਗ਼ੀਆਂ ‘ਤੇ ਪੋਸਟ ਕਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਬਾਗੀ ਸਾਂਸਦਾਂ ਦੀ ਤੁਲਨਾ ਅਦਰ ਲਸਣ ਤੇ ਮਾਸਾਲਿਆਂ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਇਹ ਸਾਰੇ ਸਬਜ਼ੀ ਵਧੀਆ ਬਣਾ ਸਕਦੇ ਹਨ ਪਰ ਇਹ ਸਾਰੇ ਮਿਲਕੇ ਆਪਣੀ ਸਬਜ਼ੀ ਨਹੀਂ ਬਣਾ ਸਕਦੇ।

ਬੀਜੇਪੀ ਤੇ ਆਪ੍ਰੇਸ਼ਨ ਲੋਟਸ ਦਾ ਇਲਜ਼ਾਮ- ਸੰਜੇ ਸਿੰਘ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸੰਸਦ ਮੈਂਬਰ ਸੰਜੇ ਸਿੰਘ ਨੇ ਕਿਹਾ ਕਿ ਭਾਜਪਾ ਨੇ ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਦੇ ਚੰਗੇ ਕੰਮ ਨੂੰ ਰੋਕਣ ਲਈ ਆਪ੍ਰੇਸ਼ਨ ਲੋਟਸ ਸ਼ੁਰੂ ਕੀਤਾ ਹੈ। ਇਹ ਪੰਜਾਬ ਨਾਲ ਧੋਖਾ ਹੈ। ਪੰਜਾਬ ਦੇ ਲੋਕ ਇਨ੍ਹਾਂ ਸੱਤ ਸੰਸਦ ਮੈਂਬਰਾਂ ਨੂੰ ਪੰਜਾਬ ਨਾਲ ਧੋਖਾ ਕਰਨ ਲਈ ਕਦੇ ਮੁਆਫ ਨਹੀਂ ਕਰਨਗੇ।

Follow Us