ਪੰਜਾਬ ਸਰਕਾਰ ਦੇ ਪ੍ਰਸੋਨਲ ਵਿਭਾਗ ਨੇ ਸਾਲ 2026 ਲਈ ਸਰਕਾਰੀ ਛੁੱਟੀਆਂ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ। ਇਸ ਕੈਲੰਡਰ ਵਿੱਚ ਉਹ ਸਾਰੇ ਦਿਨ ਦਰਜ ਹਨ ਜਿਨ੍ਹਾਂ ਦੌਰਾਨ ਪੰਜਾਬ ਦੇ ਸਰਕਾਰੀ ਦਫ਼ਤਰ, ਨਗਰ ਨਿਗਮ, ਸਕੂਲ, ਕਾਲਜ ਅਤੇ ਹੋਰ ਸਰਕਾਰੀ ਅਦਾਰੇ ਪੂਰੀ ਤਰ੍ਹਾਂ ਬੰਦ ਰਹਿਣਗੇ। ਛੁੱਟੀਆਂ ਦੀ ਘੋਸ਼ਣਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵੱਖ- ਵੱਖ ਤਿਉਹਾਰਾਂ ਅਤੇ ਰਾਸ਼ਟਰੀ ਦਿਵਸਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ।
26 ਜਨਵਰੀ ਦੀ ਛੁੱਟੀ ‘ਤੇ Long ਵੀਕਐਂਡ
ਜਨਵਰੀ ਮਹੀਨੇ ਵਿੱਚ ਇੱਕ ਵੱਡੀ ਜਨਤਕ ਛੁੱਟੀ ਰੱਖੀ ਗਈ ਹੈ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਪੰਜਾਬ ਭਰ ਦੇ ਸਰਕਾਰੀ ਅਦਾਰੇ ਬੰਦ ਰਹਿਣਗੇ। ਇਹ ਛੁੱਟੀ ਆਉਣ ਵਾਲੇ ਸਾਲ ਵਿੱਚ ਸੋਮਵਾਰ ਨੂੰ ਪਵੇਗੀ। ਜਿਸ ਕਾਰਨ ਕਰਮਚਾਰੀਆਂ ਨੂੰ Long ਵੀਕਐਂਡ ਵੀ ਮਿਲੇਗਾ।

ਫਰਵਰੀ ਮਹੀਨੇ ਵਿੱਚ ਦੋ ਧਾਰਮਿਕ ਛੁੱਟੀਆਂ ਦਰਜ ਕੀਤੀਆਂ ਗਈਆਂ ਹਨ। ਸ਼੍ਰੀ ਗੁਰੂ ਰਵਿਦਾਸ ਜੀ ਦੀ ਜਯੰਤੀ 1 ਫਰਵਰੀ ਨੂੰ ਹੋਵੇਗੀ, ਜਦਕਿ ਮਹਾਸ਼ਿਵਰਾਤਰੀ 15 ਫਰਵਰੀ ਨੂੰ ਮਨਾਈ ਜਾਵੇਗੀ। ਹਾਲਾਂਕਿ ਦੋਵੇਂ ਤਿਉਹਾਰ ਐਤਵਾਰ ਨੂੰ ਪੈਣ ਕਰਕੇ ਰੁਟੀਨ ਕੰਮਕਾਜ ਤੇ ਇਸ ਦਾ ਖਾਸ ਅਸਰ ਨਹੀਂ ਪਵੇਗਾ, ਪਰ ਫਿਰ ਵੀ ਇਹਨਾਂ ਨੂੰ ਕੈਲੰਡਰ ਵਿੱਚ ਅਧਿਕਾਰਕ ਤੌਰ ਤੇ ਸ਼ਾਮਲ ਕੀਤਾ ਗਿਆ ਹੈ।
ਮਾਰਚ-ਅਪ੍ਰੈਲ ‘ਚ ਹੋਣਗੀਆਂ 5-5 ਛੁੱਟੀਆਂ
ਮਾਰਚ ਅਤੇ ਅਪ੍ਰੈਲ 2026 ਪੰਜਾਬ ਲਈ ਤਿਉਹਾਰਾਂ ਦੇ ਰੂਪ ਵਿੱਚ ਖਾਸ ਮਹੀਨੇ ਰਹਿਣਗੇ। ਦੋਵੇਂ ਮਹੀਨਿਆਂ ਵਿੱਚ ਪੰਜ-ਪੰਜ ਸਰਕਾਰੀ ਛੁੱਟੀਆਂ ਦਰਜ ਕੀਤੀਆਂ ਗਈਆਂ ਹਨ। ਇਸ ਦੌਰਾਨ ਕਈ ਮਹੱਤਵਪੂਰਨ ਧਾਰਮਿਕ ਅਤੇ ਇਤਿਹਾਸਕ ਦਿਵਸ ਆਉਣ ਕਰਕੇ ਸਕੂਲਾਂ ਤੋਂ ਲੈ ਕੇ ਦਫ਼ਤਰਾਂ ਤੱਕ ਬਹੁਤ ਸਾਰੇ ਅਦਾਰੇ ਵੱਖ-ਵੱਖ ਦਿਨਾਂ ਬੰਦ ਰਹਿਣਗੇ।
ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਕੈਲੰਡਰ ਕਰਮਚਾਰੀਆਂ ਅਤੇ ਵਿਦਿਆਰਥੀਆਂ ਲਈ ਸਾਲ ਭਰ ਦੀ ਯੋਜਨਾ ਬਣਾਉਣ ਵਿੱਚ ਸਹਾਇਕ ਸਾਬਤ ਹੋਵੇਗਾ। ਕੈਲੰਡਰ ਜਲਦ ਹੀ ਸਾਰੇ ਵਿਭਾਗਾਂ ਅਤੇ ਸਿੱਖਿਆ ਸੰਸਥਾਵਾਂ ਨੂੰ ਭੇਜਿਆ ਜਾਵੇਗਾ ਤਾਂ ਜੋ ਉਸ ਅਨੁਸਾਰ ਸਮਾਂ-ਸਾਰਣੀਆਂ ਤਿਆਰ ਕੀਤੀਆਂ ਜਾ ਸਕਣ।