Majithia Drugs Case: ਪੰਜਾਬ ਸਰਕਾਰ ਨੇ ਮਜੀਠਿਆ ਡਰੱਗ ਕੇਸ ‘ਚ ਬਦਲਿਆ SIT ਦਾ ਚੀਫ, ਹੁਣ ਕਿਸ ਨੂੰ ਮਿਲੀ ਜ਼ਿੰਮੇਵਾਰੀ ?

Updated On: 

21 May 2023 14:12 PM

ਮਜੀਠਿਆ ਡਰੱਗ ਕੇਸ ਵਿੱਚ IG ਮੁਖਵਿੰਦਰ ਸਿੰਘ ਛੀਨਾ ਨੂੰ SIT ਦਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਡੀਆਈਜੀ ਰਾਹੁਲ ਐਸਆਈਟੀ ਦੇ ਮੁੱਖੀ ਸਨ।

Majithia Drugs Case: ਪੰਜਾਬ ਸਰਕਾਰ ਨੇ ਮਜੀਠਿਆ ਡਰੱਗ ਕੇਸ ਚ ਬਦਲਿਆ SIT ਦਾ ਚੀਫ, ਹੁਣ ਕਿਸ ਨੂੰ ਮਿਲੀ ਜ਼ਿੰਮੇਵਾਰੀ ?
Follow Us On

Majithia Drugs Case: ਪੰਜਾਬ ਸਰਕਾਰ ਨੇ ਮਜੀਠਿਆ ਡਰੱਗ ਕੇਸ ਵਿੱਚ SIT ਦੇ ਚੀਫ ਨੂੰ ਬਦਲ ਦਿੱਤਾ ਹੈ। ਹੁਣ ਮਜੀਠਿਆ ਡਰੱਗ ਕੇਸ ਵਿੱਚ IG ਮੁਖਵਿੰਦਰ ਸਿੰਘ ਛੀਨਾ ਨੂੰ SIT ਦਾ ਮੁਖੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਡੀਆਈਜੀ ਰਾਹੁਲ SIT ਦੇ ਮੁੱਖੀ ਸਨ। ਮਜੀਠਿਆ ਡਰੱਗ ਕੇਸ ਵਿੱਚ SIT (Special Investigation Team) ਦੇ ਚੀਫ ਨੂੰ ਹੀ ਬਦਲਿਆ ਗਿਆ ਹੈ। ਜਦਕਿ ਬਾਕੀ ਸਾਰੇ ਮੈਂਬਰਾਂ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਬਦਲਾਅ ਨਹੀਂ ਹੋਇਆ ਹੈ।

ਮਜੀਠਿਆ ਨੇ ਕੱਟੀ 6 ਮਹੀਨੇ ਦੀ ਸਜ਼ਾ

ਬਿਕਰਮ ਸਿੰਘ ਮਜੀਠਿਆ ਨੂੰ ਡਰੱਗ ਮਾਮਲੇ ਵਿੱਚ ਹਾਈਕੋਰਟ ਤੋਂ ਜਮਾਨਤ ਮਿਲੀ ਹੋਈ ਹੈ। ਪੰਜਾਬ ਦੀ ਕਾਂਗਰਸ ਸਰਕਾਰ ਵੇਲੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ‘ਤੇ ਡਰੱਗ ਕੇਸ ਦਰਜ ਕੀਤਾ ਗਿਆ ਸੀ। ਡਰੱਗ ਕੇਸ ਵਿੱਚ ਬਿਕਰਮ ਸਿੰਘ ਮਜੀਠਿਆ ਨੇ ਕਰੀਬ 6 ਮਹੀਨੇ ਦੀ ਸਜ਼ਾ ਵੀ ਕੱਟੀ ਹੈ। ਜਿਸ ਤੋਂ ਬਾਅਦ ਮਜੀਠੀਆ ਨੂੰ ਹਾਈਕੋਰਟ (High Court) ਵੱਲੋਂ ਜ਼ਮਾਨਤ ਮਿਲ ਗਈ। ਡਰੱਗ ਕੇਸ ਵਿੱਚ ਮਜੀਠੀਆ ਦੀ ਜਮਾਨਤ ਖਿਲਾਫ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਈਰ ਕੀਤੀ ਹੋਈ ਹੈ।

‘ਮਜੀਠੀਆ ਨੂੰ ਕੀਤਾ ਜਾ ਰਿਹਾ ਬਦਨਾਮ’

ਸ਼੍ਰੋਮਣੀ ਅਕਾਲੀ ਦਲ ਪਾਰਟੀ ਡਰੱਗ ਕੇਸ ਨੂੰ ਲੈ ਕੇ ਕਹਿੰਦੀ ਹੈ ਕਿ ਉਨ੍ਹਾਂ ਨੂੰ ਬਦਨਾਮ ਕਰਨ ਕੀ ਕੋਸ਼ਿਸ਼ ਕੀਤੀ ਜਾਂਦੀ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਮਾਮਲੇ ਨੂੰ ਲੈ ਕੇ ਸਿਆਸੀ ਬਦਲਾ ਖੌਹਰੀ ਤਹਿਤ ਵੱਖ- ਵੱਖ ਸਿਆਸੀ ਪਾਰਟੀਆਂ ਵੱਲੋਂ ਮਜੀਠੀਆ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਅਕਾਲੀ ਦਲ ਮੁਤਾਬਕ ਪਹਿਲਾਂ ਕਾਂਗਰਸ ਪਾਰਟੀ ਤੇ ਹੁਣ ਆਮ ਆਦਮੀ ਪਾਰਟੀ ਬਦਨਾਮ ਕਰ ਰਹੀ ਹੈ।

ਕਿਊਂ ਬਦਲਿਆ ਗਿਆ SIT ਦਾ ਮੁਖੀ?

ਮਜੀਠੀਆ ਡਰੱਗ ਮਾਮਲੇ ਵਿੱਚ SIT ਦੇ ਮੁਖੀ ਨੂੰ ਇਸ ਲਈ ਬਦਲਿਆ ਗਿਆ ਕਿਉਂਕਿ ਡੀਆਈਜੀ ਰਾਹੁਲ ਕੋਲ ਵਿਜੀਲੈਂਸ ਵਿਭਾਗ ਦੀ ਜ਼ਿੰਮੇਵਾਰੀ ਵੀ ਹੈ। ਉਨ੍ਹਾਂ ਕੋਲ ਵਿਜੀਲੈਂਸ ਦੇ ਕਈ ਸਾਰੇ ਕੇਸ ਪਹਿਲਾਂ ਤੋਂ ਹੀ ਚੱਲ ਰਹੇ ਹਨ। ਪਟਿਆਲਾ ਰੇਂਜ ਦੇ IG ਮੁਖਵਿੰਦਰ ਸਿੰਘ ਛੀਨਾ ਹੁਣ ਕੇਸ ਨੂੰ ਦੇਖਣ ਗਏ। ਹੁਣ ਵੇਖਣ ਵਾਲੀ ਗੱਲ ਇਹ ਹੈ ਕਿ ਮਜੀਠੀਆ ਡਰੱਗ ਮਾਮਲੇ ਵਿੱਚ SIT ਦੇ ਨਵੇਂ ਮੁਖੀ ਬਣੇ IG ਮੁਖਵਿੰਦਰ ਸਿੰਘ ਛੀਨਾ ਕਿਸ ਤਰਿਕੇ ਨਾਲ ਆਪਣੀ ਜਾਂਚ ਨੂੰ ਸ਼ੁਰੂ ਕਰਨਗੇ ਅਤੇ ਇਸ ਪੂਰੀ ਜਾਂਚ ਨੂੰ ਕਿਵੇਂ ਪੂਰਾ ਕਰਨਗੇ।

ਅਗਸਤ 2022 ‘ਚ ਮਿਲੀ ਜ਼ਮਾਨਤ

ਬਿਕਰਮ ਸਿੰਘ ਮਜੀਠੀਆ (Bikram Singh Majithia) ਡਰੱਗ ਮਾਮਲੇ ਵਿੱਚ ਕਰੀਬ 6 ਮਹੀਨੇ ਜੇਲ੍ਹ ਵੀ ਕੱਟ ਚੁੱਕੇ ਹਨ। 2022 ਦੀਆਂ ਚੋਣਾਂ ਤੋਂ ਪਹਿਲਾਂ ਕੇਸ ਦਰਜ ਹੋਣ ਤੋਂ ਬਾਅਦ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਹਾਈਕੋਰਟ ਵੱਲੋਂ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਤੋਂ ਬਾਅਦ ਚੋਣ ਲੜਦਿਆਂ ਸੁਪਰੀਮ ਕੋਰਟ ਵੱਲੋਂ ਮਜੀਠੀ ਨੂੰ ਜ਼ਮਾਨਤ ਦੇ ਦਿੱਤੀ ਗਈ ਸੀ। ਵੋਟ ਪਾਉਣ ਤੋਂ ਬਾਅਦ ਮਜੀਠੀਆ ਨੂੰ ਮੁੜ ਆਤਮ ਸਮਰਪਣ ਕਰਨਾ ਪਿਆ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਵੀ ਉਹ ਲਗਭਗ 6 ਮਹੀਨੇ ਜੇਲ ‘ਚ ਰਿਹੇ ਅਤੇ ਅਗਸਤ 2022 ‘ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ