ਮੁਹਾਲੀ ‘ਚ ਪੰਜਾਬ ਦਾ ਪਹਿਲਾ ਮਦਰ ਮਿਲਕ ਬੈਂਕ: ਮਾਂ ਦਾ ਸਹਾਰਾ ਬਣਿਆ ਨਵਜੰਮੇ ਬੱਚਿਆਂ ਲਈ ਜੀਵਨਦਾਨ, ਮਹਿਲਾਵਾਂ ਦੁੱਧ ਦਾਨ ਕਰਨ ਆ ਰਹੀਆਂ

Published: 

05 Sep 2024 14:13 PM

ਪ੍ਰਿੰਸੀਪਲ ਡਾਇਰੈਕਟਰ ਭਾਰਤੀ ਮੁਤਾਬਕ ਮਦਰ ਮਿਲਕ ਬੈਂਕ ਨੂੰ ਫ੍ਰੈਂਡਲੀ ਬਣਾਉਣ ਲਈ ਹਰ ਉਪਰਾਲਾ ਕੀਤਾ ਗਿਆ ਹੈ। ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿੱਚ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਬੈਂਕ ਦੀ ਸ਼ੁਰੂਆਤ ਦੇ ਕੁਝ ਮਹੀਨਿਆਂ ਵਿੱਚ ਹੀ ਚੰਗਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਮਹੀਨੇ 50 ਤੋਂ 60 ਔਰਤਾਂ ਇੱਥੇ ਦੁੱਧ ਦਾਨ ਕਰਨ ਲਈ ਆ ਰਹੀਆਂ ਹਨ।

ਮੁਹਾਲੀ ਚ ਪੰਜਾਬ ਦਾ ਪਹਿਲਾ ਮਦਰ ਮਿਲਕ ਬੈਂਕ: ਮਾਂ ਦਾ ਸਹਾਰਾ ਬਣਿਆ ਨਵਜੰਮੇ ਬੱਚਿਆਂ ਲਈ ਜੀਵਨਦਾਨ, ਮਹਿਲਾਵਾਂ ਦੁੱਧ ਦਾਨ ਕਰਨ ਆ ਰਹੀਆਂ
Follow Us On

ਡਾ. ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਏਮਜ਼), ਮੁਹਾਲੀ ਵਿਖੇ ਸਥਾਪਿਤ ਮਦਰ ਮਿਲਕ ਬੈਂਕ ਨੇ ਹਾਲ ਹੀ ਦੇ ਮਹੀਨਿਆਂ ਵਿੱਚ ਸ਼ਾਨਦਾਰ ਸਫਲਤਾ ਹਾਸਲ ਕੀਤੀ ਹੈ। ਇਸ ਬੈਂਕ ਦਾ ਉਦੇਸ਼ ਨਵਜੰਮੇ ਬੱਚਿਆਂ ਨੂੰ ਮਾਵਾਂ ਦਾ ਦੁੱਧ ਪ੍ਰਦਾਨ ਕਰਨਾ ਹੈ। ਖਾਸ ਤੌਰ ‘ਤੇ ਉਨ੍ਹਾਂ ਬੱਚਿਆਂ ਲਈ ਜਿਨ੍ਹਾਂ ਦੀਆਂ ਮਾਵਾਂ ਕਿਸੇ ਕਾਰਨ ਛਾਤੀ ਦਾ ਦੁੱਧ ਚੁੰਘਾਉਣ ਤੋਂ ਅਸਮਰੱਥ ਹਨ।

ਪ੍ਰਿੰਸੀਪਲ ਡਾਇਰੈਕਟਰ ਭਾਰਤੀ ਮੁਤਾਬਕ ਮਦਰ ਮਿਲਕ ਬੈਂਕ ਨੂੰ ਫ੍ਰੈਂਡਲੀ ਬਣਾਉਣ ਲਈ ਹਰ ਉਪਰਾਲਾ ਕੀਤਾ ਗਿਆ ਹੈ। ਮਦਰ ਐਂਡ ਚਾਈਲਡ ਕੇਅਰ ਯੂਨਿਟ ਵਿੱਚ ਬੱਚਿਆਂ ਦੇ ਇਲਾਜ ਲਈ ਹਰ ਸੰਭਵ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਇਸ ਬੈਂਕ ਦੀ ਸ਼ੁਰੂਆਤ ਦੇ ਕੁਝ ਮਹੀਨਿਆਂ ਵਿੱਚ ਹੀ ਚੰਗਾ ਹੁੰਗਾਰਾ ਦੇਖਣ ਨੂੰ ਮਿਲ ਰਿਹਾ ਹੈ ਅਤੇ ਹਰ ਮਹੀਨੇ 50 ਤੋਂ 60 ਔਰਤਾਂ ਇੱਥੇ ਦੁੱਧ ਦਾਨ ਕਰਨ ਲਈ ਆ ਰਹੀਆਂ ਹਨ।

ਰੋਜ਼ਾਨਾ 3 ਤੋਂ 4 ਬੱਚਿਆਂ ਨੂੰ ਦੁੱਧ ਦੀ ਲੋੜ

ਹਸਪਤਾਲ ਵਿੱਚ ਰੋਜ਼ਾਨਾ ਔਸਤਨ 500 ਮਿਲੀ ਲੀਟਰ ਦੁੱਧ ਇਕੱਠਾ ਹੋ ਰਿਹਾ ਹੈ, ਜੋ ਨਵਜੰਮੇ ਬੱਚਿਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ। ਅਧਿਕਾਰੀਆਂ ਮੁਤਾਬਕ ਰੋਜ਼ਾਨਾ 3 ਤੋਂ 4 ਬੱਚਿਆਂ ਨੂੰ ਦੁੱਧ ਦੀ ਲੋੜ ਹੁੰਦੀ ਹੈ ਅਤੇ ਇਹ ਬੈਂਕ ਉਨ੍ਹਾਂ ਬੱਚਿਆਂ ਲਈ ਜੀਵਨ ਰੇਖਾ ਬਣ ਰਿਹਾ ਹੈ, ਜਿਨ੍ਹਾਂ ਦੀਆਂ ਮਾਵਾਂ ਦੁੱਧ ਪਿਲਾਉਣ ਤੋਂ ਅਸਮਰੱਥ ਹਨ।

ਪਿਛਲੇ ਮਹੀਨੇ ਮੁਹਾਲੀ ਪ੍ਰਸ਼ਾਸਨ ਦੀ ਏਡੀਸੀ ਸੋਨਮ ਚੌਧਰੀ ਵੱਲੋਂ ਵਿਲੱਖਣ ਯੋਗਦਾਨ ਲਈ ਕੁਝ ਔਰਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ। ਅਧਿਕਾਰੀਆਂ ਨੇ ਆਸ ਪ੍ਰਗਟਾਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਔਰਤਾਂ ਦਾਨ ਲਈ ਅੱਗੇ ਆਉਣਗੀਆਂ, ਜਿਸ ਨਾਲ ਬੈਂਕ ਦੀਆਂ ਸੇਵਾਵਾਂ ਦਾ ਵਿਸਥਾਰ ਹੋਵੇਗਾ।

ਇਹ ਵੀ ਪੜ੍ਹੋ: 10 ਸਾਲ ਪਹਿਲਾਂ ਭਾਰਤ ਹੋ ਗਿਆ ਸੀ ਪੋਲੀਓ ਮੁਕਤ, ਫਿਰ ਮੇਘਾਲਿਆ ਚ ਕਿਵੇਂ ਆਇਆ ਕੇਸ? ਮਾਹਿਰਾਂ ਤੋਂ ਜਾਣੋ