‘ਬਿੱਟੂ ਗੱਦਾਰ ਹੈ…’, ਪੰਜਾਬ ਕਾਂਗਰਸ ਦਾ ਮੰਤਰੀ ‘ਤੇ ‘ਸੁਰੀਲਾ ਹਮਲਾ’, ਗਾਣਾ ਕੀਤਾ ਰੀਲੀਜ਼
ਪੰਜਾਬ ਕਾਂਗਰਸ ਨੇ ਰਵਨੀਤ ਸਿੰਘ ਬਿੱਟੂ 'ਤੇ 'ਸੁਰੀਲਾ ਹਮਲਾ' ਬੋਲਿਆ ਹੈ। ਦਰਅਸਲ, ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪੇਜ 'ਤੇ ਇੱਕ ਏਆਈ ਵੀਡੀਓ ਵਾਲਾ ਗਾਣਾ ਸ਼ੇਅਰ ਕੀਤਾ ਹੈ, ਇਸ ਗਾਣਾ ਦੇ ਮੁੱਖ ਬੋਲ - 'ਬਿੱਟੂ ਗੱਦਾਰ ਹੈ' ਹਨ। ਇਸ ਗਾਣੇ ਨੂੰ 'ਬੱਬਲੀ ਬਦਮਾਸ਼ ਹੈ' ਦੀ ਤਰਜ਼ 'ਤੇ ਬਣਾਇਆ ਗਿਆ ਹੈ। ਗਾਣੇ ਦੀ ਵੀਡੀਓ ਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ, ਜਿਸ 'ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਵਨੀਤ ਸਿੰਘ ਬਿੱਟੂ ਨੂੰ ਦਿਖਾਇਆ ਗਿਆ ਹੈ।
'ਬਿੱਟੂ ਗੱਦਾਰ ਹੈ...', ਪੰਜਾਬ ਕਾਂਗਰਸ ਦਾ ਮੰਤਰੀ 'ਤੇ 'ਸੁਰੀਲਾ ਹਮਲਾ' Photo: @INCPunjab
ਕਾਂਗਰਸੀ ਆਗੂ ਤੇ ਸੰਸਦ ‘ਚ ਵਿਰੇਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਬਹਿਸ ਦਾ ਮੁੱਦਾ ਭੱਖਦਾ ਹੀ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦਰੀ ਵੀ ਸੰਸਦ ‘ਚ ਇਸ ਮੁੱਦੇ ‘ਤੇ ਬੋਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਬਿੱਟੂ ਸਿੱਖ ਹਨ, ਇਸ ਲਈ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ, ਜਦਕਿ ਕਾਂਗਰਸ ਛੱਡ ਕੇ ਜਾਣ ਵਾਲੇ ਹੋਰ ਆਗੂਆਂ ਨੂੰ ਕਦੇ ਵੀ ਗੱਦਾਰ ਨਹੀਂ ਕਿਹਾ ਗਿਆ ਹੈ। ਹਾਲਾਂਕਿ, ਇਸ ਮੁੱਦੇ ‘ਤੇ ਕਾਂਗਰਸ ਰਵਨੀਤ ਬਿੱਟੂ ਨੂੰ ਘੇਰਣ ਲਈ ਕੋਈ ਕਸਰ ਨਹੀਂ ਛੱਡ ਰਹੀ। ਪਾਰਟੀ ਦੇ ਲਗਭਗ ਸਾਰੇ ਹੀ ਸੀਨੀਅਰ ਆਗੂ ਬਿੱਟੂ ਨੂੰ ਘੇਰ ਇਸ ਮੁੱਦੇ ‘ਤੇ ਘੇਰ ਚੁੱਕੇ ਹਨ।
ਇਸੇ ਸਿਲਸਿਲੇ ‘ਚ ਪੰਜਾਬ ਕਾਂਗਰਸ ਨੇ ਰਵਨੀਤ ਸਿੰਘ ਬਿੱਟੂ ‘ਤੇ ‘ਸੁਰੀਲਾ ਹਮਲਾ’ ਬੋਲਿਆ ਹੈ। ਦਰਅਸਲ, ਪੰਜਾਬ ਕਾਂਗਰਸ ਨੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਇੱਕ ਏਆਈ ਵੀਡੀਓ ਵਾਲਾ ਗਾਣਾ ਸ਼ੇਅਰ ਕੀਤਾ ਹੈ, ਇਸ ਗਾਣਾ ਦੇ ਮੁੱਖ ਬੋਲ – ‘ਬਿੱਟੂ ਗੱਦਾਰ ਹੈ’ ਹਨ। ਇਸ ਗਾਣੇ ਨੂੰ ‘ਬੱਬਲੀ ਬਦਮਾਸ਼ ਹੈ’ ਦੀ ਤਰਜ਼ ‘ਤੇ ਬਣਾਇਆ ਗਿਆ ਹੈ। ਗਾਣੇ ਦੀ ਵੀਡੀਓ ਨੂੰ ਏਆਈ ਦੀ ਮਦਦ ਨਾਲ ਬਣਾਇਆ ਗਿਆ ਹੈ, ਜਿਸ ‘ਚ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਰਵਨੀਤ ਸਿੰਘ ਬਿੱਟੂ ਨੂੰ ਦਿਖਾਇਆ ਗਿਆ ਹੈ।
.@RavneetBittu ਗੱਦਾਰ ਹੈ! #TraitorBittu pic.twitter.com/f885gw2Vor
— Punjab Congress (@INCPunjab) February 5, 2026
ਕੀ ਹੈ ਪੂਰਾ ਮਾਮਲਾ?
ਦਰਅਸਲ, ਬੁੱਧਵਾਰ ਨੂੰ ਲੋਕ ਸਭਾ ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵਿਚਕਾਰ ਉਸ ਸਮੇਂ ਗਰਮਾ-ਗਰਮ ਬਹਿਸ ਹੋਈ, ਜਦੋਂ ਕਾਂਗਰਸ ਨੇਤਾ ਨੇ ਸੰਸਦ ਕੰਪਲੈਕਸ ਚ ਉਨ੍ਹਾਂ ਨੂੰ ਗੱਦਾਰ ਕਿਹਾ, ਤੇ ਬਿੱਟੂ ਨੇ ਜਵਾਬ ਚ ਕਾਂਗਰਸੀ ਨੇਤਾ ਨੂੰ ਦੇਸ਼ ਦਾ ਦੁਸ਼ਮਣ ਕਿਹਾ। ਇਹ ਘਟਨਾ ਸੰਸਦ ਦੇ ਗੇਟ ਨੇੜੇ ਵਾਪਰੀ।
