ਰਾਜਾ ਵੜਿੰਗ ਨੇ ਲਿਖਿਤ ਮਾਫੀ ਮੰਗੀ, ਬੋਲੇ- ਜਥੇਦਾਰ ਰਘਬੀਰ ਸਿੰਘ ਆਦਰਯੋਗ

Updated On: 

28 Oct 2024 14:51 PM IST

Amarinder Singh Raja Waring: ਇਸ ਪੁਰੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਸੀ। ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦੇਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਰਾਜਾ ਵੜਿੰਗ ਦੀ ਸਫਾਈ ਆਈ ਸੀ।

ਰਾਜਾ ਵੜਿੰਗ ਨੇ ਲਿਖਿਤ ਮਾਫੀ ਮੰਗੀ, ਬੋਲੇ- ਜਥੇਦਾਰ ਰਘਬੀਰ ਸਿੰਘ ਆਦਰਯੋਗ

ਜਥੇਦਾਰ ਰਘਬੀਰ ਸਿੰਘ ਤੇ ਰਾਜਾ ਵੜਿੰਗ

Follow Us On

Amarinder Singh Raja Waring: ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬੀਤੇ ਕੁਝ ਦਿਨ ਪਹਿਲਾਂ ਜਥੇਦਾਰ ਖਿਲਾਫ਼ ਬਿਆਨਬਾਜ਼ੀ ਕੀਤੀ ਸੀ। ਰਾਜਾ ਵੜਿੰਗ ਨੇ ਇਸ ਮੁੱਦੇ ਤੇ ਹੁਣ ਲਿਖਤ ਮਾਫ਼ੀ ਮੰਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਗਿਆਨੀ ਰਘਬੀਰ ਸਿੰਘ ਆਦਰਯੋਗ ਹਨ। ਉਨ੍ਹਾਂ ਦੇ ਫੈਸਲੇ ‘ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾਂ।

ਇਸ ਪੁਰੇ ਮਾਮਲੇ ਨੂੰ ਲੈ ਕੇ ਐਸਜੀਪੀਸੀ ਨੇ ਇਤਰਾਜ਼ ਜਤਾਇਆ ਸੀ। ਇਸੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਸਖਤ ਕਾਰਵਾਈ ਦੇ ਆਦੇਸ਼ ਦੇਣ ਦੀ ਗੱਲ ਕਹੀ ਸੀ। ਜਿਸ ਤੋਂ ਬਾਅਦ ਰਾਜਾ ਵੜਿੰਗ ਦੀ ਸਫਾਈ ਆਈ ਸੀ।

ਪਹਿਲਾਂ ਸੋਸ਼ਲ ਮੀਡੀਆ ਰਾਹੀਂ ਮੰਗੀ ਸੀ ਸਾਫ਼ੀ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੋਸ਼ਲ ਮੀਡੀਆ ਅਕਾਊਂਟ ਜਰੀਏ ਜਾਣਕਾਰੀ ਸਾਂਝੀ ਕੀਤੀ ਸੀ। ਰਾਜਾ ਵੜਿੰਗ ਨੇ ਕਿਹਾ ਕਿ ਐਸਜੀਪੀਸੀ ਮਾਮਲੇ ਵਿੱਚ ਉਹਨਾਂ ਅਕਾਲ ਤਖਤ ਦੇ ਜਥੇਦਾਰ ਨੂੰ ਲੈ ਕੇ ਬਿਆਨਬਾਜੀ ਕੀਤੀ ਸੀ। ਉਹਨਾਂ ਕਿਹਾ ਕਿ ਇਸ ਵਿੱਚ ਉਹਨਾਂ ਕੋਈ ਵੀ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਨਹੀਂ ਕੀਤਾ। ਪਰ ਜੇਕਰ ਉਹਨਾਂ ਵੱਲੋਂ ਕੋਈ ਬਿਆਨਬਾਜ਼ੀ ਦਾ ਅਕਾਲ ਤਖਤ ਦੇ ਜਥੇਦਾਰ ਨੂੰ ਇਤਰਾਜ ਹੈ ਤਾਂ ਉਹ ਮਾਫੀ ਮੰਗਦੇ ਹਨ। ਉਹਨਾਂ ਕਿਹਾ ਕਿ ਅਕਾਲ ਤਖਤ ਸਰਬ ਉੱਚ ਨੇ ਅਤੇ ਉਹਨਾਂ ਦਾ ਸਨਮਾਨ ਸਾਰੇ ਸਿੱਖ ਜਗਤ ਦਾ ਹੈ ਉਹਨਾਂ ਕਿਹਾ ਕਿ ਸੱਚਾ ਸਿੱਖ ਹੋਣ ਦੇ ਨਾਤੇ ਉਹ ਅਕਾਲ ਤਖਤ ਦੇ ਜਥੇਦਾਰ ਤੋਂ ਮਾਫੀ ਮੰਗਦੇ ਹਨ। ਇਹ ਵੀ ਪੜ੍ਹੋ: 36 ਲੱਖ ਦੀ ਤਨਖਾਹ ਚ ਕੀਤਾ ਘੁਟਾਲਾ, ਪੰਜਾਬ ਵਿਜੀਲੈਂਸ ਨੇ ਇਕ ਅਧਿਆਪਕ ਤੇ ਕਲਰਕ ਨੂੰ ਕੀਤਾ ਗ੍ਰਿਫ਼ਤਾਰ

ਐਜੀਪੀਸੀ ਵੱਲੋਂ ਜਤਾਇਆ ਗਿਆ ਸੀ ਇਤਰਾਜ਼

ਇੱਥੇ ਇਹ ਵੀ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਐਸਜੀਪੀਸੀ ਦੇ ਮੀਡੀਆ ਇੰਚਾਰਜ ਨੇ ਜਿੱਥੇ ਅਕਾਲ ਤਖਤ ਦੇ ਜਥੇਦਾਰ ਖਿਲਾਫ ਬਿਆਨਬਾਜੀ ਕਰਨ ਦੇ ਮਾਮਲੇ ਵਿੱਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਸਖਤ ਨੋਟਿਸ ਲੈਣ ਦੀ ਗੱਲ ਕਹੀ ਸੀ। ਅਤੇ ਇਸ ਤੋਂ ਬਾਅਦ ਹੀ ਮੀਡੀਆ ਜਗਤ ਵੱਲੋਂ ਇਹਨਾਂ ਖਬਰਾਂ ਨੂੰ ਨਸ਼ਰ ਕੀਤਾ ਗਿਆ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਸ ਮਾਮਲੇ ਵਿੱਚ ਮਾਫੀ ਮੰਗੀ ਸੀ।