ਪੰਜਾਬ ਕਾਂਗਰਸ ਪਿੰਡ-ਪਿੰਡ ਜਾ ਕੇ ਕਰੇਗੀ ਮਨਰੇਗਾ ਮਜ਼ਦੂਰਾਂ ਨਾਲ ਮੁਲਾਕਾਤ, ਕੀ ਹੈ ਪੂਰੀ ਰਣਨੀਤੀ?
ਮਨਰੇਗਾ ਮਜ਼ਦੂਰਾਂ ਨੂੰ ਮਿਲਣ ਦੀਆਂ ਤਸਵੀਰਾਂ ਵੀਡੀਓ ਤੇ ਮੀਡੀਆ ਰਿਪੋਰਟ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਭੇਜਣੀਆਂ ਹੋਣਗੀਆਂ। ਪ੍ਰਧਾਨ ਪੂਰੇ ਸੂਬੇ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਦੇਣਗੇ ਤੇ ਇਸ ਰਿਪੋਰਟ ਨੂੰ ਹਾਈਕਮਾਂਡ ਅੱਗੇ ਪੇਸ਼ ਕਰਨਗੇ। ਕਾਂਗਰਸ ਆਗੂਆਂ ਨੇ 16 ਜਨਵਰੀ ਤੋਂ 25 ਜਨਵਰੀ ਤੱਕ ਪਿੰਡਾਂ 'ਚ ਜਾ ਕੇ ਇਹ ਪ੍ਰੋਗਰਾਮ ਕਰਨਾ ਹੈ।
ਕਾਂਗਰਸ ਦੀ ਰੈਲੀ (PIC: X/@RajaBrar_INC)
ਪੰਜਾਬ ਸੂਬਾ ਕਾਂਗਰਸ ਕਮੇਟੀ ਨੇ ਮਨਰੇਗਾ ਸੰਗਰਾਮ ਤਹਿਤ ਹੁਣ ਪਿੰਡ-ਪਿੰਡ ਜਾ ਕੇ ਮਨਰੇਗਾ ਮਜ਼ਦੂਰਾਂ ਦੇ ਨਾਲ ਬੈਠਕਾਂ ਕਰਨ ਦਾ ਫੈਸਲਾ ਕੀਤਾ ਹੈ। ਪਾਰਟੀ ਹਾਈਕਮਾਂਡ ਨੇ ਪੰਜਾਬ ਸੂਬਾ ਕਾਂਗਰਸ ਕਮੇਟੀ ਨੂੰ ਹਿਦਾਇਤਾਂ ਜਾਰੀ ਕੀਤੀਆਂ ਹਨ ਤੇ ਉਨ੍ਹਾਂ ਨੂੰ ਕਿਹਾ ਹੈ ਕਿ ਹਰ ਆਗੂ ਆਪਣੇ-ਆਪਣੇ ਹਲਕੇ ਦੇ 10-10 ਪਿੰਡਾਂ ‘ਚ ਜਾ ਕੇ ਮਨਰੇਗਾ ਮਜ਼ਦੂਰਾਂ ਨੂੰ ਮਿਲਣਾ ਹੋਵੇਗਾ।
ਮਨਰੇਗਾ ਮਜ਼ਦੂਰਾਂ ਨੂੰ ਮਿਲਣ ਦੀਆਂ ਤਸਵੀਰਾਂ ਵੀਡੀਓ ਤੇ ਮੀਡੀਆ ਰਿਪੋਰਟ ਜ਼ਿਲ੍ਹਾ ਪ੍ਰਧਾਨ ਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਭੇਜਣੀਆਂ ਹੋਣਗੀਆਂ। ਪ੍ਰਧਾਨ ਪੂਰੇ ਸੂਬੇ ਦੀ ਰਿਪੋਰਟ ਤਿਆਰ ਕਰਕੇ ਪੰਜਾਬ ਕਾਂਗਰਸ ਇੰਚਾਰਜ ਭੁਪੇਸ਼ ਬਘੇਲ ਨੂੰ ਦੇਣਗੇ ਤੇ ਇਸ ਰਿਪੋਰਟ ਨੂੰ ਹਾਈਕਮਾਂਡ ਅੱਗੇ ਪੇਸ਼ ਕਰਨਗੇ। ਕਾਂਗਰਸ ਆਗੂਆਂ ਨੇ 16 ਜਨਵਰੀ ਤੋਂ 25 ਜਨਵਰੀ ਤੱਕ ਪਿੰਡਾਂ ‘ਚ ਜਾ ਕੇ ਇਹ ਪ੍ਰੋਗਰਾਮ ਕਰਨਾ ਹੈ।
ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ ਜੋ ਵੀ ਪ੍ਰੋਗਰਾਮ ਹਾਈਕਮਾਂਡ ਵੱਲੋਂ ਆਇਆ ਹੈ, ਉਸ ਨੂੰ ਸਿਰਫ਼ ਫੋਟੋ ਖਿਚਵਾਉਣ ਤੇ ਵੀਡੀਓ ਬਣਾਉਣ ਤੱਕ ਸੀਮਤ ਨਾ ਰੱਖਿਆ ਜਾਵੇ। ਇਸ ਨੂੰ ਗੰਭੀਰਤਾ ਨਾਲ ਲੈਣਾ ਹੈ ਤਾਂ ਜੋ ਹਾਈਕਮਾਂਡ ਦਾ ਸੰਦੇਸ਼ ਲੋਕਾਂ ਤੱਕ ਪਹੁੰਚ ਸਕੇ।
ਰਾਜਾ ਵੜਿੰਗ ਨੇ ਇਹ ਸਰਕੂਲਰ ਆਗੂਆਂ ਨੂੰ ਜਾਰੀ ਕਰਦੇ ਹੋਏ ਕਿਹਾ ਹੈ ਕਿ ਇਸ ਪ੍ਰੋਗਰਾਮ ਨਾਲ ਹਾਈਕਮਾਂਡ ਆਗੂਆਂ ਦੀ ਪਰਫੋਰਮੈਂਸ ਦਾ ਮੁਲਾਂਕਣ ਕਰੇਗੀ। ਉਨ੍ਹਾਂ ਨੇ ਕਿਹਾ ਕਿ ਹਲਕਾ ਇੰਚਾਰਜ, ਬਲਾਕ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਤੇ ਹੋਰ ਆਗੂਆਂ ਨੂੰ ਤਾਂ ਪ੍ਰੋਗਰਾਮ ਕਰਨੇ ਹੀ ਹਨ, ਪਰ ਜੋ ਭਵਿੱਖ ‘ਚ ਚੋਣ ਲੜਨਾ ਚਾਹੁੰਦੇ ਹਨ ਉਹ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਤਾਂ ਜੋ ਉਸ ਦੀ ਰਿਪੋਰਟ ਹਾਈਕਮਾਂਡ ਤੱਕ ਪਹੁਚਾਈ ਜਾ ਸਕੇ।
ਪ੍ਰਧਾਨ ਵੜਿੰਗ ਨੇ ਕਿਹਾ ਕਿ ਇਸ ਮੁਹਿੰਮ ਦੀ ਮਾਨੇਟਰਿੰਗ ਪੰਜਾਬ ਕਾਂਗਰਸ ਸੂਬਾ ਇੰਚਾਰਜ ਭੁਪੇਸ਼ ਬਘੇਲ ਕਰਨਗੇ। ਉਨ੍ਹਾਂ ਨੇ ਕਿਹਾ ਕਿ ਇਸ ਮੁਹਿੰਮ ਨਾਲ ਮਨਰੇਗਾ ਮਜ਼ਦੂਰਾਂ ਨੂੰ ਫਾਇਦਾ ਮਿਲੇਗਾ ਤੇ ਇਸ ਨਾਲ ਪਾਰਟੀ ਦੀ ਗ੍ਰਾਊਂਡ ‘ਤੇ ਪਕੜ ਵੀ ਮਜ਼ਬੂਤ ਹੋਵੇਗੀ।
