ਸਾਬਕਾ ਵਿਧਾਇਕ ਦਾ ਕੁਲਬੀਰ ਜੀਰਾ ਦਾ ਵਟਸਐਪ ਨੰਬਰ ਹੈਕ, ਕਿਹਾ- ਮੈਸੇਜ ਮਿਲੇ ਤਾਂ ਮੇਰੇ ਨਾਲ ਸੰਪਰਕ ਕਰੋ

Updated On: 

16 Nov 2025 14:22 PM IST

Kulbir Singh Zira WhatsApp Number Hacked: ਕੁਲਬੀਰ ਜੀਰਾ ਵੱਲੋਂ ਆਪਣੇ ਫੇਸਬੁੱਕ ਪੇਜ 'ਤੇ ਇੱਕ ਪੋਸਟ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, "ਮੈਂ ਤੁਹਾਨੂੰ ਸਾਰਿਆਂ ਨੂੰ ਫੇਸਬੁੱਕ ਰਾਹੀਂ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਦੋਵੇਂ ਵਟਸਐਪ ਨੰਬਰ ਸ਼ਾਮ 5 ਵਜੇ ਦੇ ਕਰੀਬ ਹੈਕ ਹੋ ਗਏ ਸਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕਿਸੇ ਨੂੰ ਕੋਈ ਮੈਸੇਜ ਮਿਲਦਾ ਹੈ, ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ।"

ਸਾਬਕਾ ਵਿਧਾਇਕ ਦਾ ਕੁਲਬੀਰ ਜੀਰਾ ਦਾ ਵਟਸਐਪ ਨੰਬਰ ਹੈਕ, ਕਿਹਾ- ਮੈਸੇਜ ਮਿਲੇ ਤਾਂ ਮੇਰੇ ਨਾਲ ਸੰਪਰਕ ਕਰੋ
Follow Us On

ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਜ਼ੀਰਾ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦਾ ਵਟਸਐਪ ਨੰਬਰ ਹੈਕ ਕਰ ਲਿਆ ਗਿਆ ਹੈ। ਜ਼ੀਰਾ ਨੇ ਖੁਦ ਇਹ ਜਾਣਕਾਰੀ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ‘ਤੇ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਹੈਕਿੰਗ 15 ਤਰੀਕ ਨੂੰ ਸ਼ਾਮ 5 ਵਜੇ ਤੋਂ ਬਾਅਦ ਹੋਈ। ਜਿਸ ਕਿਸੇ ਨੂੰ ਵੀ ਇਹ ਸੁਨੇਹਾ ਮਿਲਿਆ ਹੈ, ਉਹ ਉਨ੍ਹਾਂ ਨਾਲ ਸੰਪਰਕ ਕਰੇ।

FB ਪੋਸਟ ਕਰ ਕਿਹਾ- ਮੈਸੇਜ ਮਿਲੇ ਤਾਂ ਸੰਪਰਕ ਕਰੋ

ਜੀਰਾ ਵੱਲੋਂ ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਕੀਤੀ ਗਈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ, “ਮੈਂ ਤੁਹਾਨੂੰ ਸਾਰਿਆਂ ਨੂੰ ਫੇਸਬੁੱਕ ਰਾਹੀਂ ਬੇਨਤੀ ਕਰ ਰਿਹਾ ਹਾਂ ਕਿ ਮੇਰੇ ਦੋਵੇਂ ਵਟਸਐਪ ਨੰਬਰ ਸ਼ਾਮ 5 ਵਜੇ ਦੇ ਕਰੀਬ ਹੈਕ ਹੋ ਗਏ ਸਨ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਜੇਕਰ ਕਿਸੇ ਨੂੰ ਕੋਈ ਮੈਸੇਜ ਮਿਲਦਾ ਹੈ, ਤਾਂ ਕਿਰਪਾ ਕਰਕੇ ਮੇਰੇ ਨਾਲ ਸੰਪਰਕ ਕਰੋ।”

ਫਿਰੋਜ਼ਪੁਰ ਕਾਂਗਰਸ ਦੇ ਪ੍ਰਧਾਨ ਨਿਯੁਕਤ

ਕੁਲਬੀਰ ਸਿੰਘ ਜ਼ੀਰਾ ਨੇ ਸਾਲ 2024 ਦੀ ਕਾਂਗਰਸ ਦੀ ਟਿਕਟ ‘ਤੇ ਖਡੂਰ ਸਾਹਿਬ ਤੋਂ ਵਾਰਿਸ ਪੰਜਾਬ ਦੇ ਮੁੱਖੀ ਅੰਮ੍ਰਿਤਪਾਲ ਦੇ ਖਿਲਾਫ ਚੋਣ ਲੜੀ ਸੀ। ਹਾਲਾਂਕਿ, ਉਹ ਚੋਣ ਹਾਰ ਗਏ। ਕੁਝ ਦਿਨ ਪਹਿਲਾਂ ਹੀ, ਕਾਂਗਰਸ ਨੇ ਜ਼ਿਲ੍ਹਾ ਮੁਖੀਆਂ ਦੀ ਸੂਚੀ ਜਾਰੀ ਕੀਤੀ ਸੀ। ਉਨ੍ਹਾਂ ਨੂੰ ਫਿਰੋਜ਼ਪੁਰ ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।