ਨਵਜੋਤ ਕੌਰ ਨੂੰ ਨੋਟਿਸ ‘ਤੇ ਨੋਟਿਸ… ਅਨਿਲ ਜੋਸ਼ੀ ਨੇ ਬਿਆਨਾਂ ਨੂੰ ਕਿਹਾ ਬੇਬੁਨਿਆਦ, ਬੋਲੇ- ਕੋਰਟ ‘ਚ ਲੈ ਕੇ ਜਾਵਾਂਗਾ

Updated On: 

10 Dec 2025 10:53 AM IST

ਨਵਜੋਤ ਕੌਰ ਸਿੱਧੂ ਨੇ ਅਨਿਲ ਜੋਸ਼ੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਅਨਿਲ ਜੋਸ਼ੀ ਵੇਚਾਰੇ ਨੇ ਇੰਨੇ ਪੈਸੇ ਦੇ ਕੇ ਜੁਆਨਿੰਗ ਕੀਤੀ। ਹੁਣ ਪਤਾ ਚੱਲਿਆ ਹੈ ਕਿ ਉਹ ਫ੍ਰਸਟ੍ਰੇਟ ਹੋ ਕੇ ਅਕਾਲੀ ਦਲ 'ਚ ਜਾ ਰਿਹਾ ਹੈ। 6 ਵਾਰ ਦਾ ਹਾਰਿਆ ਹੋਇਆ। ਇਹ ਇੱਕ ਸੀਟ 'ਤੇ 3-3 ਲੋਕਾਂ ਨੂੰ ਪ੍ਰਮੋਟ ਕਰ ਰਹੇ ਹਨ। ਉਸ ਨਾਲ ਤੁਸੀਂ ਵੈਸੇ ਹੀ ਸੀਟ ਹਾਰ ਜਾਓਗੇ।

ਨਵਜੋਤ ਕੌਰ ਨੂੰ ਨੋਟਿਸ ਤੇ ਨੋਟਿਸ... ਅਨਿਲ ਜੋਸ਼ੀ ਨੇ ਬਿਆਨਾਂ ਨੂੰ ਕਿਹਾ ਬੇਬੁਨਿਆਦ, ਬੋਲੇ- ਕੋਰਟ ਚ ਲੈ ਕੇ ਜਾਵਾਂਗਾ

ਨਵਜੋਤ ਕੌਰ ਸਿੱਧੂ

Follow Us On

ਪੰਜਾਬ ਕਾਂਗਰਸ ਦੀ ਸੀਨੀਅਰ ਆਗੂ ਡਾ. ਨਵਜੋਤ ਕੌਰ ਸਿੱਧੂ ਦੀ ਬਿਆਨਬਾਜ਼ੀ ਰੁਕਣ ਦਾ ਨਾਮ ਨਹੀਂ ਲੈ ਰਹੀ। ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਕਾਂਗਰਸ ਚ ਆਏ ਸਾਬਕਾ ਮੰਤਰੀ ਅਨਿਲ ਜੋਸ਼ੀ ਤੇ ਕਈ ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਹੁਣ ਅਨਿਲ ਜੋਸ਼ੀ ਨੇ ਵੀ ਕਿਹਾ ਹੈ ਕਿ ਉਹ ਨਵਜੋਤ ਕੌਰ ਨੂੰ ਲੀਗਲ ਨੋਟਿਸ ਭੇਜਣਗੇ। ਉਨ੍ਹਾਂ ਨੇ ਕਿਹਾ ਹੈ ਨਵਜੋਤ ਕੌਰ ਉਨ੍ਹਾਂ ਤੋਂ ਮੁਆਫ਼ੀ ਮੰਗਣ ਨਹੀਂ ਤਾਂ ਉਹ ਉਨ੍ਹਾਂ ਨੂੰ ਕੋਰਟ ਚ ਲੈ ਕੇ ਜਾਣਗੇ।

ਇਹ ਨਵਜੋਤ ਕੌਰ ਸਿੱਧੂ ਨੂੰ ਚੌਥਾ ਕਾਨੂੰਨੀ ਨੋਟਿਸ ਹੈ। ਇਸ ਤੋਂ ਪਹਿਲਾਂ, ਗੁਰਦਾਸਪੁਰ ਦੇ ਸੰਸਦ ਮੈਂਬਰ ਸੁਖਜਿੰਦਰ ਰੰਧਾਵਾ, ਤਰਨਤਾਰਨ ਉਪ ਚੋਣ ਉਮੀਦਵਾਰ ਕਰਨਬੀਰ ਬੁਰਜ ਤੇ ਤਰਨਤਾਰਨ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ ਵੱਲੋਂ ਉਨ੍ਹਾਂ ਨੂੰ ਨੋਟਿਸ ਭੇਜੇ ਜਾ ਚੁੱਕੇ ਹਨ।

ਨਵਜੋਤ ਕੌਰ ਸਿੱਧੂ ਨੇ ਅਨਿਲ ਜੋਸ਼ੀ ਨੂੰ ਲੈ ਕੇ ਬਿਆਨ ਦਿੱਤਾ ਸੀ ਕਿ ਅਨਿਲ ਜੋਸ਼ੀ ਵੇਚਾਰੇ ਨੇ ਇੰਨੇ ਪੈਸੇ ਦੇ ਕੇ ਜੁਆਨਿੰਗ ਕੀਤੀ। ਹੁਣ ਪਤਾ ਚੱਲਿਆ ਹੈ ਕਿ ਉਹ ਫ੍ਰਸਟ੍ਰੇਟ ਹੋ ਕੇ ਅਕਾਲੀ ਦਲ ਚ ਜਾ ਰਿਹਾ ਹੈ। 6 ਵਾਰ ਦਾ ਹਾਰਿਆ ਹੋਇਆ। ਇਹ ਇੱਕ ਸੀਟ ਤੇ 3-3 ਲੋਕਾਂ ਨੂੰ ਪ੍ਰਮੋਟ ਕਰ ਰਹੇ ਹਨ। ਉਸ ਨਾਲ ਤੁਸੀਂ ਵੈਸੇ ਹੀ ਸੀਟ ਹਾਰ ਜਾਓਗੇ।

ਅਨਿਲ ਜੋਸ਼ੀ ਨੇ ਕੀ ਕਿਹਾ?

ਦੂਜੇ ਪਾਸੇ, ਅਨਿਲ ਜੋਸ਼ੀ ਨੇ ਕਿਹਾ ਨਵਜੋਤ ਕੌਰ ਸਿੱਧੂ ਦੇ ਬਿਆਨਾਂ ਦਾ ਕੋਈ ਆਧਾਰ ਨਹੀਂ ਹੈ। ਉਨ੍ਹਾਂ ਦੇ ਬਿਆਨ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਹਨ। ਕਦੇ ਉਹ 500 ਕਰੋੜ ਦੀ ਗੱਲ ਕਰਦੇ ਹਨ ਤੇ ਕਦੇ ਕੋਈ ਇਲਜ਼ਾਮ ਲਗਾਉਂਦੇ ਹਨ, ਜਿਸ ਦੇ ਪਿੱਛੇ ਕੋਈ ਤੱਥ ਨਹੀਂ ਹੁੰਦਾ।

ਉਨ੍ਹਾਂ ਨੇ ਅੱਗੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਲੋਕਾਂ ਨੇ ਇਸ ਤਰ੍ਹਾਂ ਦੀ ਰਾਜਨੀਤੀ ਨਹੀਂ ਕੀਤੀ। ਪਰ ਨਵਜੋਤ ਕੌਰ ਸਿੱਧੂ ਹਰ ਸਵਾਲ ਤੇ ਕਿਸੇ ਨਾ ਕਿਸੇ ਖਿਲਾਫ਼ ਕੁੱਝ ਵੀ ਕਹਿਣ ਲੱਗਦੇ ਹਨ।

ਉਨ੍ਹਾਂ ਨੇ ਕਿਹਾ ਮੇਰੇ ਬਾਰੇ ਚ ਕੀਤੀ ਗਈ ਟਿੱਪਣੀ ਦੇ ਆਧਾਰ ਤੇ ਮੈਂ ਉਨ੍ਹਾਂ ਤੇ ਮਾਣਹਾਨੀ ਦਾ ਕੇਸ ਦਰਜ ਕਰਵਾ ਰਿਹਾ ਹਾਂ। ਮੈਂ ਉਨ੍ਹਾਂ ਨੂੰ ਨੋਟਿਸ ਭੇਜ ਰਿਹਾ ਹੈ ਤੇ ਇਸ ਮਾਮਲੇ ਨੂੰ ਅਦਾਲਤ ਚ ਲੈ ਕੇ ਜਾਵਾਂਗਾ। ਕੋਰਟ ਚ ਉਨ੍ਹਾਂ ਤੋਂ ਪੱਛਿਆ ਜਾਵੇਗਾ ਕਦੋਂ ਮੇਰੀ ਉਨ੍ਹਾਂ ਨਾਲ ਗੱਲ ਹੋਈ, ਕਿਸ ਬੈਠਕ ਚ ਅਸੀਂ ਇਕੱਠੇ ਬੈਠੇ, ਕਦੋਂ ਫ਼ੋਨ ਤੇ ਗੱਲਬਾਤ ਹੋਈ। ਉਨ੍ਹਾਂ ਨੇ ਕਿਸ ਆਧਾਰ ਤੇ ਮੇਰੇ ਨਾਮ ਦਾ ਦੁਰਉਪਯੋਗ ਕੀਤਾ। ਸੱਚ ਇਹ ਹੈ ਕਿ ਮੇਰੀ ਨਵਜੋਤ ਕੌਰ ਸਿੱਧੂ ਨਾਲ ਕਦੇ ਕੋਈ ਮੁਲਾਕਾਤ ਨਹੀਂ ਹੋਈ।