ਪੰਜਾਬ ਜ਼ਿਮਨੀ ਚੋਣ: AAP ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਸੀਐਮ ਮਾਨ ਸਮੇਤ ਦਿੱਲੀ ਦੇ ਕਈ ਵੱਡੇ ਨਾਂ ਸ਼ਾਮਲ – Punjabi News

ਪੰਜਾਬ ਜ਼ਿਮਨੀ ਚੋਣ: AAP ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਸੀਐਮ ਮਾਨ ਸਮੇਤ ਦਿੱਲੀ ਦੇ ਕਈ ਵੱਡੇ ਨਾਂ ਸ਼ਾਮਲ

Updated On: 

23 Oct 2024 20:55 PM

ਪੰਜਾਬ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ 'ਚ ਕੁੱਲ 40 ਨਾਂ ਸ਼ਾਮਲ ਹਨ। ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਦਿੱਲੀ ਦੀ ਸੀਐਮ ਆਤਿਸ਼ੀ ਸਮੇਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਪੰਜਾਬ ਤੇ ਦਿੱਲੀ ਦੇ ਵਿਧਾਇਕਾਂ ਸਮੇਤ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੇ ਨਾਂ ਵੀ ਲਿਸਟ ਵਿੱਚ ਸ਼ਾਮਲ ਕੀਤੇ ਗਏ ਹਨ।

ਪੰਜਾਬ ਜ਼ਿਮਨੀ ਚੋਣ: AAP ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਸੀਐਮ ਮਾਨ ਸਮੇਤ ਦਿੱਲੀ ਦੇ ਕਈ ਵੱਡੇ ਨਾਂ ਸ਼ਾਮਲ

ਪੰਜਾਬ ਜ਼ਿਮਨੀ ਚੋਣ: AAP ਨੇ ਸਟਾਰ ਪ੍ਰਚਾਰਕਾਂ ਦੀ ਲਿਸਟ ਕੀਤੀ ਜਾਰੀ, ਸੀਐਮ ਮਾਨ ਸਮੇਤ ਕਈ ਕੈਬੀਨੇਟ ਮੰਤਰੀ ਸ਼ਾਮਲ

Follow Us On

ਪੰਜਾਬ ਦੀ ਵਿਧਾਨ ਸਭਾ ਦੀਆਂ 4 ਸੀਟਾਂ ਤੇ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ ਵਿੱਚ ਪੰਜਾਬ ਦੀ ਸੀਐਮ ਭਗਵੰਤ ਮਾਨ ਸਮੇਤ ਦਿੱਲੀ ਦੀ ਸੀਐਮ ਆਤਿਸ਼ੀ ਦਾ ਨਾਂ ਵੀ ਸ਼ਾਮਲ ਹੈ।

ਸਟਾਰ ਪ੍ਰਚਾਰਕਾਂ ‘ਚ ਕੁੱਲ 40 ਨਾਂ ਸ਼ਾਮਲ

ਪੰਜਾਬ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ ‘ਚ ਕੁੱਲ 40 ਨਾਂ ਸ਼ਾਮਲ ਹਨ। ਪੰਜਾਬ ਦੇ ਸੀਐਮ ਭਗਵੰਤ ਮਾਨ ਤੇ ਦਿੱਲੀ ਦੀ ਸੀਐਮ ਆਤਿਸ਼ੀ ਸਮੇਤ ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਦਾ ਨਾਂ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਪੰਜਾਬ ਤੇ ਦਿੱਲੀ ਦੇ ਵਿਧਾਇਕਾਂ ਸਮੇਤ ਲੋਕ ਸਭਾ ਤੇ ਰਾਜ ਸਭਾ ਮੈਂਬਰਾਂ ਦੇ ਨਾਂ ਵੀ ਲਿਸਟ ਵਿੱਚ ਸ਼ਾਮਲ ਕੀਤੇ ਗਏ ਹਨ।

ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੰਜੇ ਸਿੰਘ, ਪੰਕਜ ਗੁਪਤਾ, ਐਨਡੀ ਗੁਪਤਾ, ਰਾਘਵ ਚੱਡਾ ਵਰਗੇ ਆਗੂ ਜੋ ਦਿੱਲੀ ਦੀ ਰਾਜਨੀਤੀ ਤੇ ਕੇਂਦਰ ਦੀ ਰਾਜਨੀਤੀ ‘ਚ ਚੰਗੀ ਪਕੜ ਰੱਖਦੇ ਹਨ, ਉਹ ਵੀ ਪੰਜਾਬ ਦੀਆਂ 4 ਸੀਟਾਂ ‘ਤੇ ਹੋਣ ਵਾਲੀਆਂ ਚੋਣਾਂ ਵਿੱਚ ਉਮੀਦਵਾਰਾਂ ਦੀ ਜਿੱਤ ਲਈ ਪੂਰੀ ਵਾਹ ਲਗਾਉਂਦੇ ਦਿਖਣਗੇ।

ਦੇਖੋ ਪੂਰੀ ਲਿਸਟ

ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਐਕਟਿਵ

ਪੰਜਾਬ ਵਿੱਚ ਹੋਣ ਵਾਲੀਆਂ ਜ਼ਿਮਨੀ ਚੋਣਾਂ ਲਈ ਆਮ ਆਦਮੀ ਪਾਰਟੀ ਪੂਰੀ ਤਰ੍ਹਾਂ ਐਕਟਿਵ ਦਿਖਾਈ ਦੇ ਰਹੀ ਹੈ। ਜ਼ਿਮਨੀ ਚੋਣਾਂ ਦੀ ਐਲਾਨ ਹੋਣ ਤੋਂ ਬਾਅਦ ਆਪ ਪਹਿਲੀ ਪਾਰਟੀ ਸੀ, ਜਿਸਨੇ ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਸੀ। ਉੱਥੇ ਹੀ ਪਾਰਟੀ ਨੇ ਚੋਣਾਂ ਲਈ ਬੁੱਧਵਾਰ, 23 ਅਕਤੂਬਰ ਨੂੰ ਅਹਿਮ ਮੀਟਿੰਗ ਵੀ ਕੀਤੀ। ਦੋ ਘੰਟੇ ਚੱਲੀ ਇਸ ਮੀਟਿੰਗ ਵਿੱਚ ਚਾਰੋਂ ਸੀਟਾਂ ਦੇ ਉਮੀਦਵਾਰਾਂ ਦਾ ਫੀਡਬੈਕ ਲਿਆ ਗਿਆ।

ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਵਰਕਰ ਹਰ ਪਿੰਡ ਵਿੱਚ ਜਾ ਕੇ ਪ੍ਰਚਾਰ ਕਰਨਗੇ। ਇਸ ਦੌਰਾਨ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਵਿੱਚ ਕੀਤੇ ਗਏ ਕੰਮਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਸੰਦੀਪ ਪਾਠਕ ਨੇ ਕਿਹਾ ਕਿ ਜਨਤਾ ਜੋ ਵੀ ਚਾਹੁੰਦੀ ਹੈ, ਉਹ ਉਨ੍ਹਾਂ ਦੀਆਂ ਮੰਗਾਂ ਹਨ ਅਤੇ ਮੁੱਦੇ ਹਨ, ਅਸੀਂ ਉਨ੍ਹਾਂ ਨੂੰ ਲੈ ਕੇ ਹੀ ਜਾਵਾਂਗੇ।

Related Stories
Exit mobile version