ਪੰਜਾਬ ਬੋਰਡ 5ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲ਼ਾਨ,ਦੇਖੋ ਪੂਰੀ ਡੇਟਸ਼ੀਟ

Updated On: 

02 Jan 2024 23:27 PM

ਪੰਜਾਬ ਬੋਰਡ ਨੇ 5ਵੀਂ ਤੋਂ 8ਵੀਂ ਦੀ ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। 5ਵੀਂ ਅਤੇ ਪ੍ਰੀਖਿਆਵਾਂ 07 ਮਾਰਚ ਤੋਂ 14 ਮਾਰਚ 2024 ਤੱਕ ਅਤੇ 8ਵੀਂ ਦੀਆਂ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਤ ਤੱਕ ਚੱਲਣਗੀਆਂ। 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਨੂੰ ਲੈ ਕੇ ਵੀ ਸੂਚਨਾ ਜਾਰੀ ਕੀਤੀ ਗਈ ਹੈ। ਬੋਰਡ ਪ੍ਰੀਖਿਆ 2024 ਦੀ ਸਮਾਂ ਸਾਰਣੀ ਅਧਿਕਾਰਤ ਵੈੱਬਸਾਈਟ pseb.ac.in 'ਤੇ ਜਾਰੀ ਕੀਤੀ ਗਈ ਹੈ, ਜਿੱਥੋਂ ਵਿਦਿਆਰਥੀ ਇਸਨੂੰ ਡਾਊਨਲੋਡ ਕਰ ਸਕਦੇ ਹਨ।

ਪੰਜਾਬ ਬੋਰਡ 5ਵੀਂ ਤੋਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਐਲ਼ਾਨ,ਦੇਖੋ ਪੂਰੀ ਡੇਟਸ਼ੀਟ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

ਪੰਜਾਬ ਸਕੂਲ ਸਿੱਖਿਆ ਬੋਰਡ ਨੇ 5ਵੀਂ ਤੋਂ 12ਵੀਂ ਦੀ ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਇਸ ਨੂੰ ਲੈ ਕੇ ਇਸ ਸੂਚਨਾ ਜਾਰੀ ਕੀਤੀ ਹੈ। ਇਸ ਦੀ ਪੂਰੀ ਜਾਣਕਾਰੀ ਉਨ੍ਹਾਂ ਦੀ ਅਧਿਕਾਰਿਕ ਵੈੱਬਸਾਈਟ ਤੇ ਪਾਈ ਗਈ ਹੈ ਜਿਸ ਨੂੰ ਤੁਸੀਂ ਉਸ ਤੋਂ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦਈਏ ਕੀ 5ਵੀਂ ਅਤੇ 8ਵੀਂ ਜਮਾਤ ਲਈ ਸਵੈ-ਪ੍ਰੀਖਿਆ ਕੇਂਦਰ ਬਣਾਏ ਗਏ ਅਤੇ ਉੱਚੇਰੀਆਂ ਜਮਾਤਾਂ ਲਈ ਬੋਰਡ ਵੱਲੋਂ ਕੇਂਦਰ ਬਣਾਏ ਗਏ ਹਨ।

5ਵੀਂ ਅਤੇ ਪ੍ਰੀਖਿਆਵਾਂ 07 ਮਾਰਚ ਤੋਂ 14 ਮਾਰਚ 2024 ਤੱਕ ਅਤੇ 8ਵੀਂ ਦੀਆਂ ਦੀਆਂ ਪ੍ਰੀਖਿਆਵਾਂ 7 ਮਾਰਚ ਤੋਂ 27 ਮਾਰਤ ਤੱਕ ਚੱਲਣਗੀਆਂ। ਇਸ ਇਲਾਵਾ 10ਵੀਂ ਦੀਆਂ ਪਰਿਖਿਆਵਾਂ 13 ਫਰਵਰੀ ਤੋਂ 6 ਮਾਰਚ ਅਤੇ 12ਵੀਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ 30 ਮਾਰਚ 2024 ਕਰਵਾਈਆਂ ਜਾਣਗੀਆਂ ਹੈ। ਪੰਜਾਬ ਸਕੂਲ ਆਫ ਬੋਰਡ ਐਜੂਕੇਸ਼ਨ (PSEB) ਨੇ 5ਵੀਂ ਤੋਂ 12ਵੀਂ ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਜਾਰੀ ਕਰ ਦਿੱਤੀ ਹੈ। ਬੋਰਡ ਪ੍ਰੀਖਿਆ 2024 ਦੀ ਸਮਾਂ ਸਾਰਣੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਰੀ ਕੀਤੀ ਗਈ ਹੈ, ਜਿੱਥੋਂ ਵਿਦਿਆਰਥੀ ਇਸਨੂੰ ਡਾਊਨਲੋਡ ਕਰ ਸਕਦੇ ਹਨ।

ਸਮੇਂ ਦਾ ਵੇਰਵਾ

ਪੀਐਸਈਬੀ ਦੇ ਬੁਲਾਰੇ ਜਾਣਕਾਰੀ ਦਿੱਤੀ ਹੈ ਕਿ 5ਵੀਂ ਅਤੇ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬੋਰਡ ਵੱਲੋਂ ਬਣਾਏ ਗਏ ਸਵੈ-ਪ੍ਰੀਖਿਆ ਕੇਂਦਰਾਂ ਅਤੇ ਕੇਂਦਰਾਂ ਵਿੱਚ ਕਰਵਾਇਆ ਜਾਣਗੀਆਂ। 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਬੋਰਡ ਦਫ਼ਤਰ ਜੋ ਕੇਂਦਰ ਬਣਏ ਗਏ ਹਨ ਉਨ੍ਹਾਂ ਵਿੱਚ ਹੋਣਗੀਆਂ। ਬੋਡਰ ਨੇ ਸਮੇਂ ਦੀ ਵੀ ਜਾਣਕਾਰੀ ਦਿੱਤੀ ਹੈ ਜਿਸ ਚ ਦੱਸਿਆ ਗਿਆ ਹੈ ਕਿ 5ਵੀਂ ਜਮਾਤ ਦੇ ਪੇਪਰ ਸਵੇਰੇ 10 ਵਜੇ ਸ਼ੁਰੂ ਹੋਣਗੇ ਅਤੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਪੇਪਰ ਸਵੇਰੇ 11 ਵਜੇ ਸ਼ੁਰੂ ਕੀਤੇ ਜਾਣਗੇ।