ਪੰਜਾਬ ‘ਚ ਆਂਗਨਵਾੜੀ ਤੇ ਪਲੇਵੇਅ ਸਕੂਲਾਂ ‘ਚ ਹੋਵੇਗਾ ਇੱਕੋ ਵਰਗਾ ਸਿਲੇਬਸ, ਨਵੇਂ ਸੈਸ਼ਨ ‘ਚ ਹੋਵੇਗੀ ਸ਼ੁਰੂਆਤ
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੇ ਸਕੂਲਾਂ ਦਾ ਇੱਕ ਸਮਾਨ ਵਿਕਾਸ ਹੋਵੇ। ਇਸ ਤੋਂ ਇਲਾਵਾ 1000 ਨਵੇਂ ਆਂਗਨਵਾੜੀ ਕੇਂਦਰ ਬਣਾਏ ਜਾ ਰਹੇ ਹਨ, ਜੋ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣਗੇ।
ਪੰਜਾਬ 'ਚ ਆਂਗਨਵਾੜੀ ਤੇ ਪਲੇਵੇਅ ਸਕੂਲਾਂ 'ਚ ਹੋਵੇਗਾ ਇੱਕੋ ਵਰਗਾ ਸਿਲੇਬਸ, ਨਵੇਂ ਸੈਸ਼ਨ 'ਚ ਹੋਵੇਗੀ ਸ਼ੁਰੂਆਤ
ਪੰਜਾਬ ‘ਚ ਹੁਣ ਆਂਗਨਵਾੜੀ, ਪ੍ਰਾਈਮਰੀ ਸਕੂਲਾਂ ਤੇ ਪਲੇਵੇਅ ਸਕੂਲਾਂ ‘ਚ ਇੱਕੋ ਜਿਹਾ ਸਿਲੇਬਸ ਪੜ੍ਹਾਇਆ ਜਾਵੇਗਾ। ਪੜ੍ਹਾਈ ਕਿਤਾਬੀ ਨਹੀਂ, ਸਗੋਂ ਖੇਡ-ਖੇਡ ‘ਚ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸਾਰੇ ਪਲੇਵੇਅ ਸਕੂਲਾਂ ਦਾ ਰਜਿਸਟ੍ਰੇਸ਼ਨ ਕੀਤਾ ਜਾਵੇਗਾ। ਪੰਜਾਬ ਦੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਮੰਤਰੀ ਬਲਜੀਤ ਕੌਰ ਨੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ‘ਚ ਇਸ ਸਬੰਧੀ ਪ੍ਰੈੱਸ ਕਾਨਫਰੰਸ ਕਰਦੇ ਹੋਏ ਜਾਣਕਾਰੀ ਦਿੱਤੀ ਹੈ।
ਮੰਤਰੀ ਬਲਜੀਤ ਕੌਰ ਨੇ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਾਰੇ ਸਕੂਲਾਂ ਦਾ ਇੱਕ ਸਮਾਨ ਵਿਕਾਸ ਹੋਵੇ। ਇਸ ਤੋਂ ਇਲਾਵਾ 1000 ਨਵੇਂ ਆਂਗਨਵਾੜੀ ਕੇਂਦਰ ਬਣਾਏ ਜਾ ਰਹੇ ਹਨ, ਜੋ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣਗੇ।
ਉਨ੍ਹਾਂ ਨੇ ਦੱਸਿਆ ਕਿ ਅਜਿਹਾ ਮੰਨਿਆ ਜਾਂਦਾ ਹੈ ਕਿ 90 ਫ਼ੀਸਦੀ ਬੱਚਿਆ ਦੇ ਮਾਈਂਡ ਦਾ ਵਿਕਾਸ 5 ਸਾਲ ਦੀ ਉਮਰ ਤੱਕ ਹੋ ਜਾਂਦਾ ਹੈ। ਅਜਿਹੇ ‘ਚ ਸਾਡੀ ਕੋਸ਼ਿਸ਼ ਹੈ ਕਿ ਬੱਚਿਆਂ ਨੂੰ ਉਚਿਤ ਮਾਹੌਲ ਦਿੱਤਾ ਜਾਵੇ। ਉਨ੍ਹਾਂ ‘ਤੇ ਕਿਤਾਬਾਂ ਦਾ ਬੋਝ ਨਾ ਪਾਇਆ ਜਾਵੇ ਤੇ ਖੇਡ-ਖੇਡ ‘ਚ ਸਿਖਾਇਆ ਜਾਵੇ। ਇੱਕ ਪੂਰਾ ਸਿਲੇਬਸ ਤੇ ਕਰੀਕੁਲਮ ਲਾਗੂ ਕਰਨ ਜਾ ਰਹੇ ਹਾਂ। ਇਸ ਦੇ ਲਈ ਆਂਗਨਵਾੜੀ ਸਟਾਫ਼ ਦੀ ਟ੍ਰੇਨਿੰਗ ਵੀ ਸ਼ੁਰੂ ਹੋ ਚੁੱਕੀ ਹੈ। ਫਰਵਰੀ ਮਹੀਨੇ ਤੱਕ ਇਸ ਨੂੰ ਪੂਰਾ ਕੀਤਾ ਜਾਵੇਗਾ।
ਕੈਬਿਨੇਟ ਮੰਤਰੀ @DrBaljitAAP ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਜਾਣਕਾਰੀ ! 👉 ਪਲੇਵੇਅ ਸਕੂਲ ‘ਚ ਜਾਂਦੇ ਬੱਚਿਆਂ ਦਾ ਕੀਤਾ ਜਾਵੇਗਾ ਰਿਵਿਊ 👉 ਆਂਗਣਵਾੜੀ ਸੈਂਟਰਾਂ ‘ਚ ਲਾਗੂ ਕੀਤਾ ਜਾਵੇਗਾ ਸਿਲੇਬਸ, ਵਰਕਰਾਂ ਤੇ ਸੁਪਰਵਾਈਜ਼ਰਾਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ 👉ਮਿਸ਼ਨ ਆਰੰਭ ਰਾਹੀਂ ਆਂਗਣਵਾੜੀ ‘ਚ ਜਾਂਦੇ ਬੱਚਿਆਂ ਦੇ ਮਾਪਿਆਂ ਨੂੰ ਭੇਜੀ pic.twitter.com/gsPNvDPDrO
— AAP Punjab (@AAPPunjab) January 21, 2026
ਇਹ ਵੀ ਪੜ੍ਹੋ
ਇਸ ਦੇ ਨਾਲ ਹੀ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਮਿਸ਼ਨ ਆਰੰਭ ਸ਼ੁਰੂ ਕੀਤਾ ਗਿਆ ਹੈ। ਇਸ ‘ਚ ਉਨ੍ਹਾਂ ਬੱਚਿਆਂ ਦੇ ਮਾਪਿਆ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੇ ਬੱਚੇ ਆਂਗਨਵਾੜੀ ‘ਚ ਜਾਂਦੇ ਹਨ। ਉਨ੍ਹਾਂ ਨੂੰ ਫੋਨ ਦੇ ਜਰੀਏ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਕਿਵੇ ਪੜ੍ਹਾਉਣਾ ਹੈ। ਮੰਤਰੀ ਨੇ ਦਾਅਵਾ ਕੀਤਾ ਹੈ ਕਿ ਇਸ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਉਮੀਦ ਹੈ ਕਿ ਇਸ ਨਾਲ ਬੱਚਿਆ ਦਾ ਫਾਇਦਾ ਹੋਵੇਗਾ।
