ਪੰਜਾਬ ਵਾਸੀਆਂ ਨੂੰ ਅੱਜ ਤੋਂ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ਼, ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਲਾਂਚ ਕਰਨਗੇ ਯੋਜਨਾ

Published: 

22 Jan 2026 07:42 AM IST

ਇਸ ਸਕੀਮ ਨੂੰ ਲਾਂਚ ਕਰਨ ਲਈ ਅੱਜ ਮੁਹਾਲੀ 'ਚ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ। ਇਸ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ 'ਚ ਹਰ ਤਰ੍ਹਾਂ ਦਾ ਖਰਚ ਸ਼ਾਮਲ ਹੋਵੇਗਾ।

ਪੰਜਾਬ ਵਾਸੀਆਂ ਨੂੰ ਅੱਜ ਤੋਂ ਮਿਲੇਗਾ 10 ਲੱਖ ਦਾ ਮੁਫ਼ਤ ਇਲਾਜ਼, ਮੁੱਖ ਮੰਤਰੀ ਮਾਨ ਤੇ ਕੇਜਰੀਵਾਲ ਲਾਂਚ ਕਰਨਗੇ ਯੋਜਨਾ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

Follow Us On

ਪੰਜਾਬ ‘ਚ ਅੱਜ ਤੋਂ 10 ਲੱਖ ਰੁਪਏ ਦੇ ਮੁਫ਼ਤ ਇਲਾਜ਼ ਦੀ ਯੋਜਨਾ ‘ਮੁੱਖ ਮੰਤਰੀ ਸਿਹਤ ਬੀਮਾ ਯੋਜਨਾ’ ਲਾਗੂ ਹੋਣ ਜਾ ਰਹੀ ਹੈ। ਇਸ ‘ਚ ਨਾ ਕੋਈ ਇਨਕਮ ਦਾ ਚੱਕਰ ਹੈ ਤੇ ਨਾ ਹੀ ਕੋਈ ਉਮਰ ਦੀ ਸੀਮਾ। ਪੰਜਾਬ ਦਾ ਕੋਈ ਵੀ ਵਿਅਕਤੀ ਜਿਸ ਕੋਲ ਆਧਾਰ ਜਾਂ ਵੋਟਰ ਕਾਰਡ ਉਹ ਇਸ ਸਕੀਮ ਦਾ ਫਾਇਦਾ ਲੈ ਸਕਦਾ ਹੈ। ਸ਼ਰਤ ਇਹ ਹੈ ਕਿ ਆਧਾਰ ਜਾਂ ਵੋਟਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ। ਇਸ ਸਕੀਮ ਨਾਲ 65 ਲੱਖ ਪਰਿਵਾਰਾਂ ਦੇ ਕਰੀਬ 3 ਕਰੋੜ ਲੋਕਾਂ ਨੂੰ ਲਾਭ ਮਿਲੇਗਾ।

ਇਸ ਸਕੀਮ ਨੂੰ ਲਾਂਚ ਕਰਨ ਲਈ ਅੱਜ ਮੁਹਾਲੀ ‘ਚ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਗਿਆ ਹੈ। ਇਸ ‘ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਰਵਿੰਦ ਕੇਜਰੀਵਾਲ ਮੌਜੂਦ ਰਹਿਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਸਕੀਮ ‘ਚ ਹਰ ਤਰ੍ਹਾਂ ਦਾ ਖਰਚ ਸ਼ਾਮਲ ਹੋਵੇਗਾ।

ਸਿਹਤ ਮੰਤਰੀ ਨੇ ਦੱਸੇ ਯੋਜਨਾ ਦੇ ਵੇਰਵੇ

ਇਸ ਸਕੀਮ ਬਾਰੇ ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਲਈ 9 ਹਜ਼ਾਰ ਤੋਂ ਜ਼ਿਆਦਾ ਕਾਮਨ ਸੈਂਟਰਾਂ ਚ ਕਾਰਡ ਬਣਨਗੇ। ਇਸ ਦੇ ਲਈ ਕੈਂਪ ਲਗਾਏ ਜਾਣਗੇ। ਇੱਕ ਵਾਰ ਇਨਰੋਲਮੈਂਟ ਹੋਣ ਤੋਂ ਬਾਅਦ ਲੋਕ ਇਲਾਜ਼ ਦੇ ਲਈ ਯੋਗ ਹੋ ਜਾਣਗੇ। ਕਾਰਡ ਆਉਣ ਚ 10 ਤੋਂ 15 ਦਿਨ ਲੱਗਣਗੇ। ਕਰੀਬ 4 ਮਹੀਨਿਆਂ ਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇਗਾ।

ਉਨ੍ਹਾਂ ਨੇ ਕਿਹਾ ਸੀ ਕਿ ਸਾਡੀ ਕੋਸ਼ਿਸ਼ ਹੈ ਕਿ 3 ਮਹੀਨਿਆਂ ਚ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਜਾਵੇ। ਇੱਕ ਵਾਰ ਨਾਮ ਰਜਿਸਟਰ ਕਰਵਾਉਣ ਤੇ ਲੋਕ ਇਲਾਜ਼ ਕਰਵਾ ਸਕਣਗੇ। ਸਿਹਤ ਮੰਤਰੀ ਨੇ ਦੱਸਿਆ ਕਿ ਸਕੀਮ ਚ ਪੈਂਸ਼ਨਰ, ਸਰਕਾਰੀ ਮੁਲਾਜ਼ਮ ਤੇ ਆਮ ਲੋਕ ਸ਼ਾਮਲ ਹੋਣਗੇ। ਸ਼ਰਤ ਇੱਕ ਹੀ ਹੈ ਕਿ ਵਿਅਕਤੀ ਪੰਜਾਬ ਦਾ ਹੋਣਾ ਚਾਹੀਦਾ ਹੈ। ਉਸ ਦਾ ਵੋਟਰ ਤੇ ਆਧਾਰ ਕਾਰਡ ਪੰਜਾਬ ਦਾ ਹੋਣਾ ਚਾਹੀਦਾ ਹੈ।

Related Stories
ਗਣਤੰਤਰ ਦਿਵਸ ‘ਤੇ ਕਰਤਵ੍ਯ ਪਥ ‘ਤੇ ਦਿਖੇਗੀ ਪੰਜਾਬ ਦੀ ਸ਼ਾਨ, ਪੁਲਿਸ ਦੇ 18 ਅਧਿਕਾਰੀਆਂ ਨੂੰ ਮਿਲੇਗਾ ਰਾਸ਼ਟਰਪਤੀ ਪਦਕ, ਕੇਂਦਰ ਨੇ ਜਾਰੀ ਕੀਤੀ ਸੂਚੀ
ਪੰਜਾਬ ‘ਚ 1003 ਕਰੋੜ ਰੁਪਏ ਦਾ ਵੱਡਾ ਨਿਵੇਸ਼, ਵਿਸ਼ੇਸ਼ ਸਟੀਲ ਪਲਾਂਟ ਤੋਂ 920 ਤੋਂ ਵੱਧ ਨੌਕਰੀਆਂ
ਨਾਰਕੋ ਟੈਰਰ ‘ਤੇ ਪੰਜਾਬ ਪੁਲਿਸ ਦਾ ਐਕਸ਼ਨ, ਸਤਨਾਮ ਸਿੰਘ ਗ੍ਰਿਫ਼ਤਾਰ, ਸਿਰਸਾ ਗ੍ਰਨੇਡ ਹਮਲੇ ਨਾਲ ਸਬੰਧ
ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਜਸਵੰਤ ਸਿੰਘ ਚੀਮਾ ‘ਤੇ ਗੋਲੀਬਾਰੀ, ਬਾਈਕ ਸਵਾਰ 2 ਬਦਮਾਸ਼ਾਂ ਨੇ ਕੀਤਾ ਹਮਲਾ
ਫਿਰੋਜ਼ਪੁਰ ਦੇ ਪਿੰਡ ਬੇਟੂ ਕਦੀਮ ‘ਚ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਫਾਇਰਿੰਗ, ਦੋ ਸਕੇ ਭਰਾ ਗੰਭੀਰ ਜ਼ਖ਼ਮੀ, ਫਰੀਦਕੋਟ ਮੈਡੀਕਲ ਕਾਲਜ ਕੀਤਾ ਰੈਫਰ
ਅੰਮ੍ਰਿਤਸਰ ‘ਚ ਪੁਲਿਸ ਦੀ ਵੱਡੀ ਕਾਰਵਾਈ: ਵਿਦੇਸ਼ੀ ਹਥਿਆਰਾਂ ਸਮੇਤ 3 ਗ੍ਰਿਫ਼ਤਾਰ, ਗਣਤੰਤਰ ਦਿਵਸ ਤੋਂ ਪਹਿਲਾਂ ਵੱਡੀ ਸਾਜ਼ਿਸ਼ ਨਾਕਾਮ