ਬਿਜਲੀ ਦੇ ਵੱਧ ਬਿੱਲਾਂ ‘ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ
ਮੰਤਰੀ ਨੇ ਦੱਸਿਆ ਕਿ ਮਈ, ਜੂਨ ਤੇ ਜੁਲਾਈ ਦੌਰਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ (PSPCL) ਵੱਲੋਂ ਪਿਛਲੇ ਸਾਲ ਦੀ ਔਸਤ ਖਪਤ ਦੇ ਆਧਾਰ 'ਤੇ ਬਿੱਲ ਜਨਰੇਟ ਕੀਤੇ ਗਏ ਸਨ। ਤਿੰਨ ਮਹੀਨਿਆਂ ਦੀ ਖਪਤ ਨੂੰ ਇਕੱਠਾ ਕਰਕੇ ਔਸਤ ਕੱਢਣ ਕਾਰਨ ਕੁਝ ਖਪਤਕਾਰਾਂ ਦੀਆਂ ਯੂਨਿਟਾਂ 300 ਯੂਨਿਟ ਦੀ ਮੁਫ਼ਤ ਬਿਜਲੀ ਦੀ ਹੱਦ ਤੋਂ ਵੱਧ ਦਿਖਾਈ ਦਿੱਤੀਆਂ।
ਬਿਜਲੀ ਦੇ ਵੱਧ ਬਿੱਲਾਂ 'ਤੇ ਮਾਨ ਸਰਕਾਰ ਦੀ ਵੱਡੀ ਰਾਹਤ, ਖਪਤਕਾਰਾਂ ਦੇ ਬਿੱਲ ਹੋਣਗੇ ਠੀਕ
ਪੰਜਾਬ ‘ਚ ਬਿਜਲੀ ਦੇ ਵੱਧ ਬਿੱਲਾਂ ਨੂੰ ਲੈ ਕੇ ਪੈਦਾ ਹੋਏ ਵਿਵਾਦ ‘ਤੇ ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਮੀਟਰ ਰੀਡਰਾਂ ਦੀ ਪਿਛਲੇ ਤਿੰਨ ਮਹੀਨਿਆਂ- ਮਈ, ਜੂਨ ਤੇ ਜੁਲਾਈ ਦੌਰਾਨ ਹੜਤਾਲ ਕਾਰਨ ਖਪਤਕਾਰਾਂ ਨੂੰ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਾਰੀ ਕੀਤੇ ਗਏ, ਜਿਸ ਕਾਰਨ ਕਈ ਮਾਮਲਿਆਂ ‘ਚ ਬਿੱਲ ਵੱਧ ਬਣ ਗਏ।
ਮੰਤਰੀ ਨੇ ਦੱਸਿਆ ਕਿ ਮਈ, ਜੂਨ ਤੇ ਜੁਲਾਈ ਦੌਰਾਨ ਮੀਟਰ ਰੀਡਰਾਂ ਦੀ ਹੜਤਾਲ ਕਾਰਨ ਪੰਜਾਬ ਸਟੇਟ ਪਾਵਰ ਕੋਰਪੋਰੇਸ਼ਨ ਲਿਮਿਟਡ (PSPCL) ਵੱਲੋਂ ਪਿਛਲੇ ਸਾਲ ਦੀ ਔਸਤ ਖਪਤ ਦੇ ਆਧਾਰ ‘ਤੇ ਬਿੱਲ ਜਨਰੇਟ ਕੀਤੇ ਗਏ ਸਨ। ਤਿੰਨ ਮਹੀਨਿਆਂ ਦੀ ਖਪਤ ਨੂੰ ਇਕੱਠਾ ਕਰਕੇ ਔਸਤ ਕੱਢਣ ਕਾਰਨ ਕੁਝ ਖਪਤਕਾਰਾਂ ਦੀਆਂ ਯੂਨਿਟਾਂ 300 ਯੂਨਿਟ ਦੀ ਮੁਫ਼ਤ ਬਿਜਲੀ ਦੀ ਹੱਦ ਤੋਂ ਵੱਧ ਗਈ।
ਕੈਬਿਨੇਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਦੀ ਪ੍ਰੈੱਸ ਕਾਨਫ਼ਰੰਸ, ਚੰਡੀਗੜ੍ਹ ਤੋਂ Live https://t.co/J54ayPJkSx
— AAP Punjab (@AAPPunjab) August 25, 2026
ਸੌਂਦ ਨੇ ਉਦਾਹਰਨ ਦਿੰਦਿਆਂ ਦੱਸਿਆ ਕਿ ਜੇਕਰ ਤਿੰਨ ਮਹੀਨਿਆਂ ਦੀ ਕੁੱਲ ਖਪਤ 950 ਯੂਨਿਟ ਬਣੀ ਤਾਂ ਇਸ ਨੂੰ ਤਿੰਨ ਨਾਲ ਵੰਡਣ ‘ਤੇ ਔਸਤ 316.66 ਯੂਨਿਟ ਬਣਦੀ ਹੈ। ਇਸ ਕਾਰਨ ਖਪਤਕਾਰ ਨੂੰ ਇੱਕੋ ਵਾਰ ਤਿੰਨ ਮਹੀਨਿਆਂ ਦਾ ਬਿੱਲ ਮਿਲਿਆ।
ਇਹ ਵੀ ਪੜ੍ਹੋ
63 ਹਜ਼ਾਰ ਤੋਂ ਵੱਧ ਖਪਤਕਾਰ ਪ੍ਰਭਾਵਿਤ
ਮੰਤਰੀ ਅਨੁਸਾਰ ਪੀਐਸਪੀਸੀਐਲ ਦੇ ਕਰੀਬ 78 ਲੱਖ ਖਪਤਕਾਰਾਂ ‘ਚੋਂ 1 ਫ਼ੀਸਦੀ ਤੋਂ ਵੀ ਘੱਟ, 63,702 ਖਪਤਕਾਰਾਂ ਨੂੰ ਤਿੰਨ ਮਹੀਨਿਆਂ ਦਾ ਬਿੱਲ ਇਕੱਠਾ ਜਾਰੀ ਹੋਇਆ। ਸਰਕਾਰ ਨੇ ਕਿਹਾ ਹੈ ਕਿ ਇਨ੍ਹਾਂ ਖਪਤਕਾਰਾਂ ਦੇ ਮਾਮਲਿਆਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਮਈ ਤੇ ਜੂਨ ਮਹੀਨੇ ਦੀ 300 ਯੂਨਿਟ ਦੀ ਸਬਸਿਡੀ ਖਪਤਕਾਰਾਂ ਨੂੰ ਦਿੱਤੀ ਜਾਵੇਗੀ। ਜੁਲਾਈ ‘ਚ ਜੇਕਰ ਖਪਤ ਮੁਫ਼ਤ ਬਿਜਲੀ ਦੀ ਨਿਰਧਾਰਤ ਹੱਦ ਤੋਂ ਵੱਧ ਹੋਈ ਹੈ ਤਾਂ ਉਸ ਵਾਧੂ ਖਪਤ ਦਾ ਬਿੱਲ ਭਰਨਾ ਪਵੇਗਾ।
ਬਿਜਲੀ ਖੇਤਰ ਸੰਬੰਧੀ ਉਜਾਗਰ ਹੋਈਆਂ ਮੁਸ਼ਕਿਲਾਂ ਮਾਨ ਸਰਕਾਰ ਦੇ ਧਿਆਨ ਵਿੱਚ!
ਮੀਟਰ ਰੀਡਰਾਂ ਦੀ ਹੜਤਾਲ ਕਾਰਨ ਖਪਤਕਾਰਾਂ ਦੇ ਪਿਛਲੇ ਬਿਲਾਂ ਅਨੁਸਾਰ ਐਵਰੇਜ ਬਿਲ ਬਣੇ ਅਤੇ ਉਹਨਾਂ ਦਾ ਕਹਿਣਾ ਸੀ ਕਿ ਉਹਨਾਂ ਨੂੰ 300 ਯੂਨਿਟ ਪ੍ਰਤੀ ਮਹੀਨੇ ਦੀ ਸਬਸਿਡੀ ਦਾ ਲਾਭ ਨਹੀਂ ਮਿਲਿਆ। ਦਰਅਸਲ ਇਹ ਹੜਤਾਲ ਕਾਰਨ ਹੋਈ ਗੜਬੜੀ ਦਾ ਨਤੀਜਾ ਸੀ ਜਦ ਕਿ ਮਾਨ ਸਰਕਾਰ pic.twitter.com/LEuNj6DHdD — AAP Punjab (@AAPPunjab) August 25, 2026
ਉਦਾਹਰਣ ਵਜੋਂ, ਜੇਕਰ ਕਿਸੇ ਦੀ ਖਪਤ ਪਹਿਲੇ ਮਹੀਨੇ 250, ਦੂਜੇ ਮਹੀਨੇ 250 ਤੇ ਤੀਜੇ ਮਹੀਨੇ 450 ਯੂਨਿਟ ਰਹੀ ਤਾਂ ਤਿੰਨ ਮਹੀਨਿਆਂ ਦੀ ਕੁੱਲ ਖਪਤ 950 ਯੂਨਿਟ ਬਣਦੀ ਹੈ। ਤਿੰਨ ਨਾਲ ਭਾਗ ਕਰਨ ਤੋਂ ਬਾਅਦ ਇੱਕ ਮਹੀਨੇ ਦੀ ਔਸਤ 316.66 ਯੂਨਿਟ ਬਣ ਗਈ। ਸੌਂਦ ਨੇ ਕਿਹਾ ਕਿ ਇਹ ਮਾਮਲਾ ਵਿਭਾਗ ਦੇ ਧਿਆਨ ‘ਚ ਆਇਆ ਹੈ।
ਪੀਐਸਪੀਸੀਐਲ ਦੇ ਕੁੱਲ ਲਗਭਗ 78 ਲੱਖ ਖਪਤਕਾਰ ਹਨ ਤੇ 1 ਫ਼ੀਸਦੀ ਤੋਂ ਘੱਟ, ਕਰੀਬ 63 ਹਜ਼ਾਰ ਖਪਤਕਾਰਾਂ ਨੂੰ ਇਸ ਗੜਬੜੀ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਕਿਹਾ ਹੜਤਾਲ ਕਾਰਨ ਇਸ ਗੜਬੜੀ ਦਾ ਸਾਹਮਣਾ ਕਰਨਾ ਪਿਆ ਹੈ।
ਮੰਤਰੀ ਨੇ ਦੱਸਿਆ ਕਿ ਇਸ ਗੜਬੜੀ ਦਾ ਹੁਣ ਤਿੰਨ ਕੰਮ-ਕਾਜੀ ਦਿਨਾਂ ਅੰਦਰ ਨਿਪਟਾਰਾ ਕੀਤਾ ਜਾ ਰਿਹਾ ਹੈ। ਮਈ ਤੇ ਜੂਨ ਮਹੀਨੇ ਦੀ ਸਬਸਿਡੀ ਦਿੱਤੀ ਜਾਵੇਗੀ, ਜਦਕਿ ਜੁਲਾਈ ਮਹੀਨੇ ‘ਚ ਜੇਕਰ ਖਪਤ ਸਬਸਿਡੀ ਤੋਂ ਵੱਧ ਹੋਵੇਗੀ ਤਾਂ ਉਸ ਦਾ ਬਿੱਲ ਭਰਨਾ ਪਵੇਗਾ। ਇਸ ਨਾਲ ਮਈ ਤੇ ਜੂਨ ਮਹੀਨੇ ‘ਚ ਵੱਧ ਖਪਤ ਹੋਣ ਦਾ ਵੀ ਖਪਤਕਾਰਾਂ ਨੂੰ ਫਾਇਦਾ ਮਿਲੇਗਾ।
ਗਲਤ ਬਿੱਲ ਹੋਇਆ ਤਾਂ ਕੀਤਾ ਜਾਵੇਗਾ ਸੁਧਾਰ
ਮੰਤਰੀ ਸੌਂਦ ਨੇ ਕਿਹਾ ਕਿ ਜਿਨ੍ਹਾਂ ਖਪਤਕਾਰਾਂ ਨੇ ਵੱਧ ਬਿੱਲ ਅਜੇ ਤੱਕ ਨਹੀਂ ਭਰਿਆ, ਉਨ੍ਹਾਂ ਦੇ ਬਿੱਲਾਂ ਨੂੰ ਠੀਕ ਕੀਤਾ ਜਾਵੇਗਾ। ਜੇਕਰ ਕਿਸੇ ਖਪਤਕਾਰ ਨੇ ਪਹਿਲਾਂ ਹੀ ਬਿੱਲ ਜਮ੍ਹਾਂ ਕਰਵਾ ਦਿੱਤਾ ਹੈ ਤਾਂ ਵਾਧੂ ਰਕਮ ਨੂੰ ਅਗਲੇ ਬਿੱਲ ਸਾਈਕਲ ‘ਚ ਐਡਜਸਟ ਕੀਤਾ ਜਾਵੇਗਾ।
ਕੈਬਿਨੇਟ ਮੰਤਰੀ @TarunpreetSond ਨੇ ਪ੍ਰੈੱਸ ਕਾਨਫਰੰਸ ਦੌਰਾਨ ਬਿਜਲੀ ਖ਼ਪਤਕਾਰਾਂ ਨੂੰ ਗ਼ਲਤ ਬਿਲ ਜਾਰੀ ਹੋਣ ਸਬੰਧੀ ਦਿੱਤੀ ਅਹਿਮ ਜਾਣਕਾਰੀ !!
👉🏻 ਕਿਹਾ, PSPCL ਦੇ 78 ਲੱਖ ਖ਼ਪਤਕਾਰਾਂ ‘ਚੋਂ 63 ਹਜ਼ਾਰ ਨੂੰ ਆਇਆ 3 ਮਹੀਨੇ ਦਾ ਬਿਲ 👉🏻 3 ਦਿਨਾਂ ਦੇ ਅੰਦਰ ਇਨ੍ਹਾਂ ਖ਼ਪਤਕਾਰਾਂ ਨੂੰ ਭੇਜਿਆ ਜਾਵੇਗਾ ਸਹੀ ਬਿਲ 👉🏻 ਮਈ ਅਤੇ ਜੂਨ ਮਹੀਨੇ ਦੀ pic.twitter.com/X7pE8bQsWY — AAP Punjab (@AAPPunjab) August 25, 2026
ਅਸਲ ਖਪਤ ਦੇ ਮੁਕਾਬਲੇ ਕਾਫ਼ੀ ਵੱਧ ਬਿੱਲ ਦਾ ਵੀ ਹੋਵੇਗਾ ਨਿਪਟਾਰਾ
ਕੈਬਨਿਟ ਮੰਤਰੀ ਸੌਂਦ ਨੇ ਵੱਧ ਬਿਜਲੀ ਬਿੱਲਾਂ ਨਾਲ ਜੁੜੀ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਈ ਖਪਤਕਾਰਾਂ ਵੱਲੋਂ ਸ਼ਿਕਾਇਤ ਕੀਤੀ ਗਈ ਸੀ ਕਿ ਉਨ੍ਹਾਂ ਦੇ ਬਿਜਲੀ ਬਿੱਲ ਉਨ੍ਹਾਂ ਦੀ ਅਸਲ ਖਪਤ ਦੇ ਮੁਕਾਬਲੇ ਕਾਫ਼ੀ ਵੱਧ ਆਏ ਹਨ।
ਮੰਤਰੀ ਸੌਂਦ ਨੇ ਦੱਸਿਆ ਕਿ ਪੀਐਸਪੀਸੀਐਲ ਵੱਲੋਂ ਨਵਾਂ ਬਿਲਿੰਗ ਸਾਫਟਵੇਅਰ ਇੰਟੀਗ੍ਰੇਟ ਕੀਤਾ ਗਿਆ ਸੀ। ਇਸ ਪ੍ਰਕਿਰਿਆ ਦੌਰਾਨ ਪੁਰਾਣੇ ਬਿਲਿੰਗ ਸਿਸਟਮ ਤੋਂ ਨਵੇਂ ਸਿਸਟਮ ‘ਚ ਡਾਟਾ ਟਰਾਂਸਫਰ ਕਰਦੇ ਸਮੇਂ ਸਾਫਟਵੇਅਰ ‘ਚ ਤਕਨੀਕੀ ਗਲਿੱਚ ਆ ਗਿਆ। ਇਸ ਕਾਰਨ ਕੁਝ ਖਪਤਕਾਰਾਂ ਦੇ ਬਿੱਲ ਸਹੀ ਤਰੀਕੇ ਨਾਲ ਜਨਰੇਟ ਨਹੀਂ ਹੋ ਸਕੇ।
ਵੱਧ ਬਿਜਲੀ ਬਿਲ ਦੇ ਮਾਮਲਿਆਂ ਦੇ ਨਿਪਟਾਰੇ ਲਈ ਜਾਰੀ ਹੋਵੇਗਾ ਵਿਸ਼ੇਸ਼ ਨੰਬਰ!
👉🏻 ਉਸ ਨੰਬਰ ‘ਤੇ ਆਉਣ ਵਾਲ਼ੀਆਂ ਕਾਲਾਂ ਵਾਸਤੇ ਬੈਠੇਗੀ 20 ਮੈਂਬਰਾਂ ਦੀ ਟੀਮ 👉🏻 15 ਕੰਮ-ਕਾਜੀ ਦਿਨਾਂ ‘ਚ ਕੀਤੀ ਜਾਵੇਗੀ ਵੱਧ ਬਣੇ ਹੋਏ ਬਿਲ ਦੀ ਪੜਤਾਲ 👉🏻 ਭਵਿੱਖ ‘ਚ ਮੁਸ਼ਕਿਲਾਂ ਤੋਂ ਬਚਾਅ ਲਈ ਸਾਫ਼ਟਵੇਅਰ ‘ਚ ਕੀਤੇ ਗਏ ਬਦਲਾਅ – @TarunpreetSond pic.twitter.com/Eg3wjPZ0Kj — AAP Punjab (@AAPPunjab) August 25, 2026
ਉਨ੍ਹਾਂ ਕਿਹਾ ਕਿ ਇਸ ਤਕਨੀਕੀ ਸਮੱਸਿਆ ਕਾਰਨ ਲਗਭਗ 2 ਫ਼ੀਸਦੀ ਖਪਤਕਾਰਾਂ ਦੇ ਬਿੱਲ ਪ੍ਰਭਾਵਿਤ ਹੋਏ ਤੇ ਕੁਝ ਮਾਮਲਿਆਂ ‘ਚ ਸਾਫਟਵੇਅਰ ਨੇ ਵੱਧ ਰਕਮ ਵਾਲੇ ਬਿੱਲ ਜਾਰੀ ਕਰ ਦਿੱਤੇ। ਮੰਤਰੀ ਮੁਤਾਬਕ ਹੁਣ ਇਸ ਗਲਿੱਚ ਨੂੰ ਠੀਕ ਕਰ ਦਿੱਤਾ ਗਿਆ ਹੈ।
ਵੱਧ ਬਿੱਲਾਂ ਦੀ ਜਾਂਚ ਲਈ ਵਿਸ਼ੇਸ਼ ਨੰਬਰ
ਮੰਤਰੀ ਨੇ ਵੱਧ ਬਿਜਲੀ ਬਿੱਲਾਂ ਨਾਲ ਸਬੰਧਤ ਸ਼ਿਕਾਇਤਾਂ ਦੇ ਨਿਪਟਾਰੇ ਲਈ ਵਿਸ਼ੇਸ਼ ਹੈਲਪਲਾਈਨ ਨੰਬਰ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਸ ਨੰਬਰ ‘ਤੇ ਆਉਣ ਵਾਲੀਆਂ ਸ਼ਿਕਾਇਤਾਂ ਸੁਣਨ ਤੇ ਉਨ੍ਹਾਂ ਦੀ ਕਾਰਵਾਈ ਲਈ 20 ਮੈਂਬਰਾਂ ਦੀ ਟੀਮ ਤਾਇਨਾਤ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕਿਸੇ ਖਪਤਕਾਰ ਦਾ ਬਿੱਲ ਜੇਕਰ ਅਸਲ ਖਪਤ ਨਾਲੋਂ ਵੱਧ ਬਣਿਆ ਹੈ ਤਾਂ ਉਸ ਦੀ 15 ਕੰਮ-ਕਾਜੀ ਦਿਨਾਂ ਦੇ ਅੰਦਰ ਪੜਤਾਲ ਕੀਤੀ ਜਾਵੇਗੀ। ਜਾਂਚ ਤੋਂ ਬਾਅਦ ਜੇਕਰ ਬਿੱਲ ‘ਚ ਗਲਤੀ ਸਾਹਮਣੇ ਆਉਂਦੀ ਹੈ ਤਾਂ ਉਸ ਨੂੰ ਠੀਕ ਕੀਤਾ ਜਾਵੇਗਾ।
