PSEB Result Live Updates: 8ਵੀਂ ਤੇ 12ਵੀਂ ਨਤੀਜ਼ਾ ਹੋਇਆ ਜਾਰੀ, ਜਾਣੋ ਕਿਵੇਂ ਕਰੀਏ ਚੈੱਕ
ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਅਤੇ ਅਧਿਕਾਰਤ ਵੈੱਬਸਾਈਟ 'ਤੇ ਨਤੀਜਾ ਲਿੰਕ ਐਕਟੀਵੇਟ ਹੋਣ ਤੋਂ ਬਾਅਦ, ਵਿਦਿਆਰਥੀ pseb.ac.in 'ਤੇ ਆਪਣੇ ਸਕੋਰਕਾਰਡ ਦੇਖ ਸਕਦੇ ਹਨ। 12ਵੀਂ ਜਮਾਤ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਜ਼ਰੂਰੀ ਪ੍ਰਮਾਣ ਪੱਤਰਾਂ ਵਿੱਚ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਸ਼ਾਮਲ ਹਨ। ਪੰਜਾਬ ਬੋਰਡ ਨੇ ਇਸ ਸਾਲ ਅੰਤਰ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਕਰੇਗਾ। ਅਧਿਕਾਰਤ ਘੋਸ਼ਣਾ ਦੇ ਅਨੁਸਾਰ, ਪੀਐਸਈਬੀ ਕਲਾਸ 8ਵੀਂ ਤੇ 12ਵੀਂ ਦੇ ਨਤੀਜੇ 2024 ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਜਾਰੀ ਕੀਤੇ ਜਾਣਗੇ। ਬੋਰਡ ਪ੍ਰੈੱਸ ਕਾਨਫਰੰਸ ਵਿੱਚ ਪਾਸ ਪ੍ਰਤੀਸ਼ਤਤਾ ਅਤੇ ਹੋਰ ਵੇਰਵਿਆਂ ਦੇ ਨਾਲ ਸਾਇੰਸ, ਆਰਟਸ ਅਤੇ ਕਾਮਰਸ ਸਟਰੀਮ ਦੇ ਟਾਪਰਾਂ ਦੀ ਸੂਚੀ ਦਾ ਖੁਲਾਸਾ ਕਰੇਗਾ।
ਨਤੀਜੇ ਘੋਸ਼ਿਤ ਹੋਣ ਤੋਂ ਬਾਅਦ ਅਤੇ ਅਧਿਕਾਰਤ ਵੈੱਬਸਾਈਟ ‘ਤੇ ਨਤੀਜਾ ਲਿੰਕ ਐਕਟੀਵੇਟ ਹੋਣ ਤੋਂ ਬਾਅਦ, ਵਿਦਿਆਰਥੀ pseb.ac.in ‘ਤੇ ਆਪਣੇ ਸਕੋਰਕਾਰਡ ਦੇਖ ਸਕਦੇ ਹਨ। 12ਵੀਂ ਜਮਾਤ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਜ਼ਰੂਰੀ ਪ੍ਰਮਾਣ ਪੱਤਰਾਂ ਵਿੱਚ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਸ਼ਾਮਲ ਹਨ। ਪੰਜਾਬ ਬੋਰਡ ਨੇ ਇਸ ਸਾਲ ਅੰਤਰ ਪ੍ਰੀਖਿਆ 13 ਫਰਵਰੀ ਤੋਂ 30 ਮਾਰਚ ਦਰਮਿਆਨ ਕਰਵਾਈ ਸੀ।
LIVE NEWS & UPDATES
-
ਸ਼ਾਨਦਾਰ ਰਹੇ ਨਤੀਜ਼ੇ: CM
ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਹ ਨਤੀਜ਼ਾ ਚੰਗਾ ਰਿਹਾ। 12 ਵੀਂ ਜਮਾਤ ਚ ਪਹਿਲੇ ਤਿੰਨ ਸਥਾਨਾਂ ਤੇ ਮੁੰਡਿਆਂ ਦਾ ਕਬਜ਼ਾ ਰਿਹਾ। ਉਸ ਦੇ ਨਾਲ 8ਵੀਂ ਜਮਾਤ ਚ ਪਹਿਲੇ 2 ਸਥਾਨਾਂ ਤੇ ਕੁੜੀਆਂ ਨੇ ਜਗ੍ਹਾਂ ਬਣਾਈ ਅਤੇ ਤੀਜੇ ਸਥਾਨ ‘ਤੇ ਮੁੰਡੇ ਨੇ ਰਾਖਵਾਂ ਕੀਤਾ। ਇਨ੍ਹਾਂ ਨਤੀਜ਼ਿਆਂ ਨੂੰ ਵੇਖਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
-
ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ
ਮੁੱਖ ਮੰਤਰੀ ਭਗਵੰਤ ਮਾਨ ਨੇ 8ਵੀਂ ਤੇ 12ਵੀਂ ਚੋਂ ਟਾਪ ਕਰਨ ਵਾਲੇ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੇ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਅੱਜ ਐਲਾਨੇ ਗਏ…ਅੱਠਵੀਂ ਜਮਾਤ ਦੇ ਨਤੀਜਿਆਂ ‘ਚੋਂ ਜ਼ਿਲ੍ਹਾ ਬਠਿੰਡਾ ਦੀ ਹਰਨੂਰਪ੍ਰੀਤ ਕੌਰ ਨੇ ਪਹਿਲਾ, ਸ੍ਰੀ ਅੰਮ੍ਰਿਤਸਰ ਸਾਹਿਬ ਦੀ ਗੁਰਲੀਨ ਕੌਰ ਨੇ ਦੂਜਾ ਅਤੇ ਜ਼ਿਲ੍ਹਾ ਸੰਗਰੂਰ ਦੇ ਅਰਮਾਨਦੀਪ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ…
12ਵੀਂ ਜਮਾਤ ਦੇ ਨਤੀਜਿਆਂ ‘ਚੋਂ pic.twitter.com/t5nAgg16qE— Bhagwant Mann (@BhagwantMann) April 30, 2024
-
2.84 ਲੱਖ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਕਰਵਾਈ ਗਈ 12ਵੀਂ ਦੀ ਪ੍ਰੀਖਿਆ ਵਿੱਚ ਕੁੱਲ 2,84,452 ਵਿਦਿਆਰਥੀ ਬੈਠੇ ਸਨ। ਇਨ੍ਹਾਂ ਵਿੱਚੋਂ 2,64,662 ਨੇ ਪ੍ਰੀਖਿਆ ਵਿੱਚ ਪਾਸ ਅੰਕ ਹਾਸਲ ਕੀਤੇ ਹਨ। ਇਸ ਵਾਰ 12ਵੀਂ ਜਮਾਤ ਚੋਂ ਪੰਜਾਬ ਬੋਰਡ ਵਿੱਚ ਕੁੱਲ 2981 ਵਿਦਿਆਰਥੀ ਫੇਲ੍ਹ ਹੋਏ ਹਨ।
-
ਲੁਧਿਆਣਾ ਦੇ ਏਕਮਪ੍ਰੀਤ ਸਿੰਘ ਨੇ 12ਵੀਂ ‘ਚ ਕੀਤਾ ਟਾਪ
ਲੁਧਿਆਣਾ ਦੇ ਵਿਦਿਆਰਥੀ ਏਕਮਪ੍ਰੀਤ ਸਿੰਘ ਨੇ 12ਵੀਂ ‘ਚ ਟਾਪ ਕੀਤਾ ਹੈ। ਉਸ ਨੇ 500 ਵਿਚੋਂ 500 ਅੰਕ ਹਾਸਲ ਕੀਤੇ ਹਨ।
-
8ਵੀਂ ਚੋਂ ਬਠਿੰਡਾ ਦੀ ਹਰਨੂਰਕੌਰ ਟਾਪਰ
ਬਠਿੰਡਾ ਦੀ ਹਰਨੂਰਕੌਰ ਨੇ ਇਸ ਵਾਰ 8ਵੀਂ ਜਮਾਤ ਚੋਂ ਟਾਪ ਕੀਤਾ ਹੈ। ਹਰਨੂਰਕੌਰ ਨੇ 600 ਵਿੱਚੋਂ 600 ਅੰਕ ਹਾਸਲ ਕੀਤੇ ਹਨ।
-
93.04 ਰਿਹਾ 12ਵੀਂ ਦਾ ਨਤੀਜ਼ਾ
12ਵੀਂ ਜਮਾਤ ਚੋਂ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਫੀਸਦ 93.04 ਹੈ। ਇਨ੍ਹਾਂ ਵਿੱਚੋਂ ਪਾਸ ਹੋਣ ਵਾਲੀਆਂ ਕੁੜੀਆਂ ਦਾ ਪਾਸ ਫੀਸਸ 95.74 ਅਤੇ ਮੁੰਡਿਆਂ ਦਾ ਪਾਸ ਫੀਸਦ 90.74 ਰਿਹਾ ਹੈ।
-
98.31 ਰਿਹਾ 8ਵੀਂ ਦਾ ਨਤੀਜ਼ਾ
ਪੰਜਾਬ ਸਕੂਲ ਸਿੱਖਿਆ ਬੋਰਡ ਦੀ 8ਵੀਂ ਜਮਾਤ ਦਾ ਨਤੀਜ਼ਾ 98.31 ਰਿਹਾ ਹੈ।
-
2023 ‘ਚ ਕੁੜੀਆਂ ਦਾ ਚੰਗਾ ਪ੍ਰਦਰਸ਼ਨ
ਪਿਛਲੇ ਸਾਲ ਕੁੜੀਆਂ ਨੇ ਮੁੰਡਿਆਂ ਦੇ ਮੁਕਾਬਲੇ 95.14% ਪਾਸ ਪ੍ਰਤੀਸ਼ਤਤਾ ਪ੍ਰਾਪਤ ਕੀਤੀ ਸੀ। ਇਸ ਚ ਮੁੰਡਿਆਂ 90.25% ਪਾਸ ਹੋਏ ਸਨ।
-
ਇੰਝ ਵੇਖੋ ਸਕੋਰ ਕਾਰਡ
ਵਿਦਿਆਰਥੀ pseb.ac.in ‘ਤੇ ਆਪਣੇ ਸਕੋਰ ਕਾਰਡ ਦੇਖ ਸਕਦੇ ਹਨ। ਵਿਦਿਆਰਥੀਆਂ ਨੂੰ 8ਵੀਂ ਅਤੇ 12ਵੀਂ ਜਮਾਤ ਦੇ ਨਤੀਜਿਆਂ ਦੀ ਜਾਂਚ ਕਰਨ ਲਈ ਜ਼ਰੂਰੀ ਪ੍ਰਮਾਣ ਪੱਤਰਾਂ ਕੋਲ ਹੋਏ ਚਾਹੀਦੇ ਹਨ। ਇਸ ਵਿੱਚ ਰਜਿਸਟ੍ਰੇਸ਼ਨ ਨੰਬਰ/ਰੋਲ ਨੰਬਰ ਅਤੇ ਪਾਸਵਰਡ ਸ਼ਾਮਲ ਹੁੰਦਾ ਹੈ।
-
4 ਵਜੇ ਹੋਵੇਗੀ ਪ੍ਰੈਸ ਕਾਨਫਰੰਸ
ਅੱਜ ਸ਼ਾਮ 4:00 ਵਜੇ ਸ਼ੁਰੂ ਹੋਣ ਵਾਲੀ ਪ੍ਰੈਸ ਕਾਨਫਰੰਸ ਲਈ ਕੁਝ ਘੰਟੇ ਬਾਕੀ ਹਨ, ਕਿਉਂਕਿ ਲਗਭਗ 3 ਲੱਖ ਵਿਦਿਆਰਥੀ ਆਪਣੇ ਨਤੀਜਿਆਂ ਦੀ ਉਡੀਕ ਕਰ ਰਹੇ ਹਨ।
-
ਲੜਕਿਆਂ ਦੇ ਮੁਕਾਬਲੇ ਕੁੜੀਆਂ ਨੇ ਕੀਤਾ ਕਮਾਲ
ਇਸ ਪ੍ਰੀਖਿਆ ਵਿੱਚ ਕੁੱਲ 1,05,993 ਵਿਦਿਆਰਥੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ 93,418 ਵਿਦਿਆਰਥੀ ਪਾਸ ਹੋਏ। ਪਾਸ ਪ੍ਰਤੀਸ਼ਤਤਾ 88.14 ਪ੍ਰਤੀਸ਼ਤ ਰਹੀ। ਲੜਕੀਆਂ ਨੇ ਲੜਕਿਆਂ ਦੇ ਮੁਕਾਬਲੇ 5.62 ਫੀਸਦੀ ਜ਼ਿਆਦਾ ਸਫਲਤਾ ਹਾਸਲ ਕੀਤੀ ਹੈ।
-
ਹਰਿਆਣਾ ਬੋਰਡ 12ਵੀਂ ਦਾ ਨਤੀਜਾ ਜਾਰੀ
ਸਕੂਲ ਸਿੱਖਿਆ ਬੋਰਡ ਹਰਿਆਣਾ (ਬੀਐਸਈਐਚ) ਨੇ 12ਵੀਂ ਜਮਾਤ ਦਾ ਨਤੀਜਾ ਜਾਰੀ ਕਰ ਦਿੱਤਾ ਹੈ। ਇਸ ਸਾਲ ਕੁੱਲ 85.31 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਵਿਦਿਆਰਥੀ bseh.org.in ‘ਤੇ ਜਾ ਕੇ ਆਪਣੇ ਨਤੀਜੇ ਦੇਖ ਸਕਦੇ ਹਨ।