ਪੀਐੱਸਈਬੀ ਦਾ ਆਦੇਸ਼, ਸਕੂਲਾਂ 'ਚ ਭਰੇ ਜਾਣਗੇ ਫਾਰਮ, ਆਨਲਾਈਨ ਰਜਿਸਟ੍ਰੇਸ਼ਨ ਲੈ ਚੁੱਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ | PSEB order, forms will be filled in schools,Know full detail in punjabi Punjabi news - TV9 Punjabi

ਪੀਐੱਸਈਬੀ ਦਾ ਆਦੇਸ਼, ਸਕੂਲਾਂ ‘ਚ ਭਰੇ ਜਾਣਗੇ ਫਾਰਮ, ਆਨਲਾਈਨ ਰਜਿਸਟ੍ਰੇਸ਼ਨ ਲੈ ਚੁੱਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ

Updated On: 

16 Nov 2023 17:17 PM

ਪੰਜਾਬ ਸਰਕਾਰ ਨੇ ਸਰਕਾਰੀ ਸਕੂਲਾਂ ਦੇ ਇਨ੍ਹਾਂ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਆਨਲਾਈਨ ਰਜਿਸਟ੍ਰੇਸ਼ਨ ਲਈ ਹੋਈ ਹੈ। ਹੁਣ ਸਰਕਾਰ ਵੱਲੋਂ ਨਿਰਦੇਸ਼ ਜਾਰੀ ਕੀਤਾ ਗਿਆ ਹੈ ਗਿਆ ਸਾਰੇ ਸਰਕਾਰੀ ਸਕੂਲਾਂ ਵਿੱਚ 17 ਤੋਂ 24 ਨਵੰਬਰ ਤੱਕ ਰਜਿਸਟ੍ਰੇਸ਼ਨ ਲਈ ਵਿੰਡੋ ਸਾਰੇ ਸਕੂਲਾਂ ਵਿੱਚ ਇੱਕੋ ਸਮੇਂ ਖੋਲ੍ਹੀ ਜਾਵੇਗੀ। ਇਸ ਦੌਰਾਨ ਸਰਕਾਰ ਨੇ ਪਿੰਸੀਪਲ ਨੂੰ ਇੱਕ ਡਿਊਟੀ ਲਗਾਈ ਹੈ। ਜੇਕਰ ਸਕੂਲ ਵਿੱਚ ਕੋਈ ਵਿਦਿਆਰਥੀ ਅਣ ਰਜਿਸਟਰਡ ਰਹਿੰਦਾ ਹੈ ਤਾਂ ਉਸਦਾ ਜਿੰਮੇਵਾਰ ਸਕੂਲ ਦਾ ਪ੍ਰਿੰਸੀਪਲ ਹੋਵੇਗਾ।

ਪੀਐੱਸਈਬੀ ਦਾ ਆਦੇਸ਼, ਸਕੂਲਾਂ ਚ ਭਰੇ ਜਾਣਗੇ ਫਾਰਮ, ਆਨਲਾਈਨ ਰਜਿਸਟ੍ਰੇਸ਼ਨ ਲੈ ਚੁੱਕੇ ਵਿਦਿਆਰਥੀਆਂ ਨੂੰ ਵੱਡੀ ਰਾਹਤ
Follow Us On

ਪੰਜਾਬ ਨਿਊਜ। ਸਰਕਾਰੀ ਸਕੂਲਾਂ ਵਿੱਚ ਆਨਲਾਈਨ ਰਜਿਸਟ੍ਰੇਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਪੰਜਾਬ ਸਰਕਾਰ (Punjab Govt) ਨੇ ਆਦੇਸ਼ ਜਾਰੀ ਕੀਤੇ ਹਨ ਕਿ ਸਰਕਾਰੀ ਸਕੂਲਾਂ ਵਿੱਚ 17 ਤੋਂ 24 ਨਵੰਬਰ ਤੱਕ ਰਜਿਸਟ੍ਰੇਸ਼ਨ ਵਿੰਡੋ ਖੋਲ੍ਹੀ ਜਾਵੇਗੀ। ਇਹ ਸਾਰੇ ਸਕੂਲਾਂ ਵਿੱਚ ਇੱਕੋਂ ਹੀ ਸਮੇਂ ਖੋਲੀ ਜਾਵੇਗੀ। ਹੁਣ ਜੇਕਰ ਕੋਈ ਆਨਲਾਈਨ ਰਜਿਸਟ੍ਰੇਸ਼ਨ ਜਾਰੀ ਰੱਖਣ ਲਈ ਫਾਰਮ ਨਹੀਂ ਭਰ ਸਕਿਆ ਤਾਂ ਉਨ੍ਹਾਂ ਵਿਦਿਆਰਥੀਆਂ ਦੇ ਫਾਰਮ ਸਕੂਲ ਲੈਵਲ ਤੱਕ ਭਰੇ ਜਾਣਗੇ।

ਸਰਕਾਰ ਦੇ ਇਸ ਫੈਸਲੇ ਦਾ ਵਿਦਿਆਰਥੀ (Student) 17 ਨਵੰਬਰ ਤੋਂ ਲਾਭ ਲੈ ਸਕਣਗੇ। ਪਰ ਵਿਦਿਆਰਥੀਆਂ ਨੂੰ ਇਸ ਸਕੀਮ ਦਾ ਲਾਭ ਲੈਣਾ ਹੈ ਤਾਂ ਉਨ੍ਹਂ ਨੂੰ ਫੀਸ ਸਣੇ 5000 ਹਜਾਰ ਰੁਪਏ ਜੁਰਮਾਨ ਵੀ ਅਦਾ ਕਰਨਾ ਪਵੇਗਾ। ਪੰਜਾਬ ਸਕੂਲ ਸਿੱਖਿਆ ਅਕਾਦਮਿਕ ਸ਼ਾਖਾ ਦੇ ਉਪ ਸਕੱਤਰ ਨੇ ਇਹ ਹੁਕਮ ਜਾਰੀ ਕੀਤੇ ਹਨ। ਬੋਰਡ ਮੈਨੇਜਮੈਂਟ ਨੇ ਇਹ ਸਾਫ ਕਿਹਾ ਹੈ ਕਿ ਇਸ ਤੋਂ ਬਾਅਦ ਕਿਸੇ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ। ਸਰਕਾਰੀ ਹੁਕਮਾਂ ਅਨੂਸਾਰ ਜੇ ਕਿਸੇ ਸਕੂਲ ਦਾ ਵਿਦਿਆਰਥੀ ਰਜਿਸਟ੍ਰੇਸ਼ਨ ਨਹੀਂ ਲੈ ਸਕਿਆ ਤਾਂ ਉਸਦਾ ਜਿੰਮੇਵਾਰ ਸਬੰਧਤ ਸਕੂਲ ਦਾ ਪ੍ਰਿੰਸੀਪਲ ਹੋਵੇਗਾ। ਦੱਸ ਦੇਈਏ ਕਿ PSEB ਹੁਣ CBSE ਅਤੇ ICSE ਵਾਗੂੰ ਕੰਮ ਕਰ ਰਿਹਾ ਹੈ।

Exit mobile version