ਪੰਜਾਬ ਬੋਰਡ (ਸੰਕੇਤਕ ਤਸਵੀਰ)
PSEB Class 12 board exams 2023: ਪੰਜਾਬ ਰਾਜ ਸਿੱਖਿਆ ਬੋਰਡ (PSEB Board Exam 2023) ਨੇ ਅੱਜ 24 ਫਰਵਰੀ ਨੂੰ ਹੋਣ ਵਾਲੀ 12ਵੀਂ ਅੰਗਰੇਜ਼ੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5.15 ਵਜੇ ਤੱਕ ਹੋਣੀ ਸੀ।
‘ਬੰਧਕੀ ਕਾਰਨਾਂ ਕਰਕੇ ਰੱਦ ਕੀਤੀ ਗਈ ਪ੍ਰੀਖਿਆ’
PSEB ਦੇ ਅਨੁਸਾਰ, ਪ੍ਰੀਖਿਆ ਨੂੰ ਪ੍ਰਬੰਧਕੀ ਕਾਰਨਾਂ ਕਰਕੇ ਰੱਦ ਕੀਤਾ ਗਿਆ ਹੈ।
ਪ੍ਰੀਖਿਆ ਦੀ ਨਵੀਂ ਤਰੀਕ ਜਲਦੀ ਹੀ ਜਾਰੀ ਕੀਤੀ ਜਾਵੇਗੀ। ਪੰਜਾਬ ਬੋਰਡ ਨੇ ਹਾਲ ਹੀ ਵਿੱਚ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ ਵਿੱਚ ਸੋਧ ਕੀਤੀ ਹੈ। ਨਵੀਂ ਡੇਟਸ਼ੀਟ ਅਨੁਸਾਰ 12ਵੀਂ ਜਮਾਤ ਦੀ ਵਾਤਾਵਰਣ ਸਿੱਖਿਆ ਪ੍ਰੀਖਿਆ, ਜੋ ਕਿ 6 ਮਾਰਚ ਨੂੰ ਹੋਣੀ ਸੀ, ਨੂੰ 21 ਅਪ੍ਰੈਲ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਅਧਿਕਾਰਤ ਸੂਚਨਾ ਦੇ ਅਨੁਸਾਰ, 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 20 ਫਰਵਰੀ ਤੋਂ 20 ਅਪ੍ਰੈਲ ਤੱਕ ਦੁਪਹਿਰ 2 ਵਜੇ ਲਈਆਂ ਜਾਣਗੀਆਂ, ਜਦੋਂ ਕਿ 24 ਮਾਰਚ ਤੋਂ 20 ਅਪ੍ਰੈਲ ਤੱਕ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਪਹਿਲੀ ਸ਼ਿਫਟ ਵਿੱਚ ਸਵੇਰੇ 10:00 ਵਜੇ ਤੋਂ 1 : 15 ਵਜੇ ਤੱਕ ਹੋਣਗੀਆਂ।
ਇਸ ਵਾਰ ਇੱਕੋ ਟਰਮ ਵਿੱਚ ਹੋਣਗੀਆਂ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ
ਤੁਹਾਨੂੰ ਦੱਸ ਦੇਈਏ ਕਿ 25 ਜਨਵਰੀ ਨੂੰ 10ਵੀਂ ਅਤੇ 12ਵੀਂ
ਬੋਰਡ ਪ੍ਰੀਖਿਆ ਦੀ ਡੇਟਸ਼ੀਟ ਦੇ ਨਾਲ-ਨਾਲ ਬੋਰਡ ਨੇ 5ਵੀਂ ਅਤੇ 8ਵੀਂ ਜਮਾਤ ਦੀ ਡੇਟਸ਼ੀਟ ਵੀ ਜਾਰੀ ਕੀਤੀ ਸੀ। ਇਸ ਵਾਰ ਪੰਜਾਬ ਬੋਰਡ ਦੀਆਂ ਪ੍ਰੀਖਿਆਵਾਂ ਇੱਕੋ ਟਰਮ ਵਿੱਚ ਹੋਣਗੀਆਂ। ਪਿਛਲੀ ਵਾਰ ਸੀਬੀਐਸਈ ਦੀ ਤਰਜ਼ ਤੇ ਪੰਜਾਬ ਬੋਰਡ ਵੱਲੋਂ 10ਵੀਂ ਅਤੇ 12ਵੀਂ ਦੀਆਂ ਪ੍ਰੀਖਿਆਵਾਂ ਦੋ ਟਰਮ ਵਿੱਚ ਲਈਆਂ ਗਈਆਂ ਸਨ।
ਉੱਥੇ ਹੀ ਪੰਜਾਬ ਬੋਰਡ 5ਵੀਂ ਜਮਾਤ ਦੀਆਂ ਪ੍ਰੀਖਿਆਵਾਂ 27 ਫਰਵਰੀ 2023 ਤੋਂ 6 ਮਾਰਚ 2023 ਤੱਕ ਕਰਵਾਈਆਂ ਜਾਣਗੀਆਂ। ਅੱਠਵੀਂ ਜਮਾਤ ਦੀਆਂ ਪ੍ਰੀਖਿਆਵਾਂ 25 ਫਰਵਰੀ ਤੋਂ 21 ਮਾਰਚ ਤੱਕ ਤੈਅ ਕੀਤੀਆਂ ਗਈਆਂ ਹਨ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ