PSEB Board 12th Result: ਇੰਤਜ਼ਾਰ ਖ਼ਤਮ…12ਵੀਂ ਦੇ ਨਤੀਜੇ ਦਾ ਐਲਾਨ, 91% ਵਿਦਿਆਰਥੀ ਪਾਸ, ਕੁੜੀਆ ਨੇ ਮਾਰੀ ਬਾਜ਼ੀ

amanpreet-kaur
Updated On: 

14 May 2025 17:02 PM

PSEB Board 12th Result 2025 Declared: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਵਿਦਿਆਰਥੀ ਇਹ ਨਤੀਜ਼ੇ ਬੋਰਡ ਦੀ ਆਫੀਸ਼ੀਅਲ ਵੈੱਬਸਾਈਟ https://www.pseb.ac.in ਤੇ ਦੇਖਿਆ ਜਾ ਸਕਦਾ ਹੈ। ਇਹ ਪ੍ਰੀਖਿਆ 19 ਫਰਬਰੀ ਤੋਂ 4 ਅਪ੍ਰੈਲ ਤੱਕ ਹੋਈ ਸੀ।

PSEB Board 12th Result: ਇੰਤਜ਼ਾਰ ਖ਼ਤਮ...12ਵੀਂ ਦੇ ਨਤੀਜੇ ਦਾ ਐਲਾਨ, 91% ਵਿਦਿਆਰਥੀ ਪਾਸ, ਕੁੜੀਆ ਨੇ ਮਾਰੀ ਬਾਜ਼ੀ
Follow Us On

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਜਮਾਤ ਦੇ ਨਤੀਜ਼ਿਆਂ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਦੱਸਿਆ ਕਿ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਨੇ ਟੌਪ ਕੀਤਾ ਹੈ। ਫਿਰੋਜ਼ਪੁਰ ਦੀ ਮਨਵੀਰ ਕੌਰ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ ਜਦੋਂ ਕਿ ਤੀਜਾ ਸਥਾਨ ਮਾਨਸਾ ਦੀ ਅਰਸ਼ ਨੇ ਪ੍ਰਾਪਤ ਕੀਤਾ ਹੈ।

ਬਰਨਾਲਾ ਦੀ ਹਰਸੀਰਤ ਨੇ 500 ਵਿੱਚੋਂ 500 ਨੰਬਰ ਪ੍ਰਾਪਤ ਕੀਤੇ ਹਨ। ਜਦੋਂ ਕਿ ਦੂਜੇ ਨੰਬਰ ਤੇ ਰਹੀ ਵਿਦਿਆਰਥਣ ਮਨਵੀਰ ਕੌਰ ਨੇ 500 ਵਿੱਚੋਂ 498 ਨੰਬਰ ਪ੍ਰਾਪਤ ਕੀਤੇ। ਤੀਜੇ ਨੰਬਰ ਤੇ ਰਹੀ ਮਾਨਸਾ ਦੀ ਅਰਸ਼ ਨੇ 500 ਵਿੱਚੋ 498 ਨੰਬਰ ਹਾਸਿਲ ਕੀਤੇ। ਇਸ ਪ੍ਰੀਖਿਆ ਵਿੱਚੋ 91 ਫੀਸਦ ਵਿਦਿਆਰਥੀ ਪਾਸ ਹੋਏ ਹਨ। ਜਿਨ੍ਹਾਂ ਵਿੱਚੋਂ 88.08 ਫੀਸਦ ਲੜਕੇ ਨੇ ਪ੍ਰੀਖਿਆ ਪਾਸ ਕੀਤੀ ਹੈ।

ਸਿੱਧਾ ਰਿਜਲਟ ਵੇਖਣ ਲਈ ਇਸ ਲਿੰਕ ਤੇ ਕਲਿੱਕ ਕਰੋ

ਇਸ ਪ੍ਰੀਖਿਆ ਵਿੱਚ 2 ਲੱਖ 65 ਹਜ਼ਾਰ 388 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ ਜਿਸ ਵਿੱਚੋਂ 2 ਲੱਖ 41 ਹਜ਼ਾਰ 506 ਵਿਦਿਆਰਥੀ ਪਾਸ ਹੋਏ ਜਦੋਂ ਕਿ 5 ਹਜ਼ਾਰ 950 ਵਿਦਿਆਰਥੀ ਪ੍ਰੀਖਿਆ ਵਿੱਚੋਂ ਫੇਲ੍ਹ ਹੋਏ ਹਨ।

ਇੰਝ ਚੈੱਕ ਕਰੋ ਨਤੀਜ਼ਾ

  • ਸਿੱਖਿਆ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ‘ਤੇ ਜਾਓ।
  • ਹੋਮ ਪੇਜ ‘ਤੇ ਦਿੱਤੇ ਗਏ 12ਵੀਂ ਦੇ ਨਤੀਜੇ 2025 ਦੇ ਲਿੰਕ ‘ਤੇ ਕਲਿੱਕ ਕਰੋ।
  • ਹੁਣ ਰੋਲ ਨੰਬਰ ਆਦਿ ਦਰਜ ਕਰੋ ਅਤੇ ਸਬਮਿਟ ਕਰੋ।
  • ਮਾਰਕਸ਼ੀਟ ਤੁਹਾਡੀ ਸਕਰੀਨ ‘ਤੇ ਦਿਖਾਈ ਦੇਵੇਗੀ।
  • ਹੁਣ ਨਤੀਜਾ ਚੈੱਕ ਕਰੋ ਅਤੇ ਪ੍ਰਿੰਟਆਊਟ ਲਓ।

ਵੈੱਬਸਾਈਟ ‘ਤੇ ਜਾਂ ਸਕੂਲ ਜਾ ਕੇ ਦੇਖੋ ਨਤੀਜਾ

ਵਿਦਿਆਰਥੀ ਨਤੀਜਾ ਵੇਖਣ ਲਈ PSEB ਵੈੱਬਸਾਈਟ www.pseb.ac.in ‘ਤੇ ਲੌਗਇਨ ਕਰ ਸਕਦੇ ਹਨ। ਇਸ ਤੋਂ ਬਾਅਦ ਬੋਰਡ ਦੀ ਵੈੱਬਸਾਈਟ ਦਾ ਹੋਮ ਪੇਜ ਖੁੱਲ੍ਹ ਜਾਵੇਗਾ। ਜਿੱਥੇ ਉਨ੍ਹਾਂ ਨੂੰ ਆਪਣੇ ਬਾਰੇ ਜਾਣਕਾਰੀ ਭਰਨੀ ਹੋਵੇਗੀ। ਇਸ ਤੋਂ ਬਾਅਦ ਉਨ੍ਹਾਂ ਦਾ ਨਤੀਜਾ ਸਾਹਮਣੇ ਆਵੇਗਾ। ਇਸ ਤੋਂ ਇਲਾਵਾ, ਵਿਦਿਆਰਥੀ ਆਪਣੇ ਸਕੂਲ ਜਾ ਕੇ ਵੀ ਨਤੀਜਾ ਦੇਖ ਸਕਣਗੇ।

ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ

ਇਸ ਸਾਲ, ਪੰਜਾਬ ਭਰ ਵਿੱਚ ਤਿੰਨ ਲੱਖ ਤੋਂ ਵੱਧ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦੀ ਪ੍ਰੀਖਿਆ ਦਿੱਤੀ ਸੀ। ਬੋਰਡ ਪਹਿਲੇ ਹੀ ਦਿਨ ਤੋਂ ਤਿਆਰੀ ਕਰ ਰਿਹਾ ਸੀ ਕਿ ਨਤੀਜਾ ਸਮੇਂ ਸਿਰ ਐਲਾਨ ਸਕੇ । ਤਾਂ ਜੋ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ। ਬੋਰਡ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬਾਰੇ ਡੀਐਮਸੀ ਸਿਰਫ਼ ਉਨ੍ਹਾਂ ਵਿਦਿਆਰਥੀਆਂ ਨੂੰ ਹਾਰਡ ਕਾਪੀ ਵਿੱਚ ਘੋਸ਼ਿਤ ਕੀਤਾ ਜਾਵੇਗਾ ਜਿਨ੍ਹਾਂ ਨੇ ਅਪਲਾਈ ਕੀਤਾ ਹੈ। ਬਾਕੀ ਵਿਦਿਆਰਥੀਆਂ ਨੂੰ ਇਹ ਡੀਜੀ ਲਾਕਰ ਤੋਂ ਹੀ ਲੈਣਾ ਪਵੇਗਾ।

ਪਿਛਲੀ ਵਾਰ ਵੀ ਆਇਆ ਸੀ ਚੰਗਾ ਨਤੀਜਾ

ਦੱਸ ਦੇਈਏ ਕਿ ਪਿਛਲੀ ਵਾਰ ਪੰਜਾਬ ਬੋਰਡ 12ਵੀਂ ਦੇ ਨਤੀਜੇ ਕਾਫੀ ਸ਼ਾਨਦਾਰ ਰਹੇ ਸਨ। ਇੰਟਰਮੀਡੀਏਟ ਵਿੱਚ ਕੁੱਲ 93.04 ਫੀਸਦੀ ਵਿਦਿਆਰਥੀ ਪਾਸ ਹੋਏ ਸਨ। ਬੀਤੇ ਸਾਲ ਏਕਮਪ੍ਰੀਤ ਸਿੰਘ ਨੇ 12ਵੀਂ ਵਿੱਚ ਟਾਪ ਕੀਤਾ ਸੀ। ਉਨ੍ਹਾਂ ਨੇ ਇੰਟਰਮੀਡੀਏਟ ਵਿੱਚ 100% ਅੰਕ ਪ੍ਰਾਪਤ ਕੀਤੇ ਸਨ। ਰਵੀ ਉਦੈ ਸਿੰਘ ਦੂਜੇ ਨੰਬਰ ਤੇ ਰਹੇ ਸਨ। ਜਦਕਿ ਅਸ਼ਵਿਨੀ ਨੇ 99.8 ਫੀਸਦੀ ਅੰਕ ਪ੍ਰਾਪਤ ਕੀਤੇ ਸਨ।

ਪਿਛਲੀ ਵਾਰ ਪੰਜਾਬ ਬੋਰਡ ਦੀ 12ਵੀਂ ਬੋਰਡ ਦੀ ਪ੍ਰੀਖਿਆ ਵਿੱਚ ਕੁੱਲ 2,84,452 ਲੜਕੀਆਂ ਅਤੇ ਲੜਕੇ ਸ਼ਾਮਲ ਹੋਏ ਸਨ, ਜਿਨ੍ਹਾਂ ਵਿੱਚੋਂ ਕੁੱਲ 2,64,662 ਨੇ ਸਫ਼ਲਤਾ ਹਾਸਲ ਕੀਤੀ ਸੀ। ਲੜਕੀਆਂ ਦਾ ਨਤੀਜਾ 95.74 ਫੀਸਦੀ ਜਦੋਂ ਕਿ ਲੜਕਿਆਂ ਦਾ 90.74 ਫੀਸਦੀ ਰਿਹਾ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਨਤੀਜਾ ਸਭ ਤੋਂ ਵੱਧ 97.27 ਫ਼ੀਸਦੀ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਸਭ ਤੋਂ ਘੱਟ ਨਤੀਜਾ 87.86 ਫ਼ੀਸਦੀ ਰਿਹਾ ਸੀ।