ਗੈਂਗਸਟਰ ਗੋਲਡੀ ਬਰਾੜ ਦੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ, ਬੋਲਿਆ- ਮੈਸਜ ਇਗਨੋਰ ਕਰ ਸਕਦੇ ਹੋ ਪਰ ਗੋਲੀਆਂ ਨਹੀਂ
ਦੱਸ ਦੇਈਏ ਕਿ ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰਾਕ ਇਲਾਕੇ 'ਚ ਰਹਿੰਦੇ ਹਨ। ਪਿੱਛਲੇ ਸਾਲ ਨਵੰਬਰ 'ਚ ਉਨ੍ਹਾਂ ਦੇ ਘਰ 'ਤ ਫਾਇਰਿੰਗ ਹੋ ਚੁੱਕੀ ਹੈ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਲਾਰੈਂਸ ਨੇ ਪੋਸਟ ਪਾ ਕੇ ਨਾ ਸਿਰਫ਼ ਜ਼ਿੰਮੇਵਾਰੀ ਲਈ ਸੀ, ਸਗੋ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੂੰ ਵੱਖ-ਵੱਖ ਗੈਂਗਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ।
ਗੈਂਗਸਟਰ ਗੋਲਡੀ ਬਰਾੜ ਦੀ ਗਾਇਕ ਗਿੱਪੀ ਗਰੇਵਾਲ ਨੂੰ ਧਮਕੀ
ਪੰਜਾਬ ਗੈਂਗਸਟਰ ਗਿੱਪੀ ਗਰੇਵਾਲ ਨੂੰ ਗੈਂਗਸਟਰ ਗੋਲਡੀ ਬਰਾੜ ਨੇ ਧਮਕੀ ਦਿੱਤੀ ਹੈ। ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹਿ ਹੈ। ਆਡੀਓ ‘ਚ ਸੁਣਾਈ ਦੇ ਰਿਹਾ ਹੈ ਕਿ ਸ਼ਖਸ ਕਹਿੰਦਾ ਹੈ ਕਿ ਗਿੱਪੀ ਮੈ ਗੋਲਡੀ ਬਰਾੜ ਬੋਲ ਰਿਹਾ ਹਾਂ। ਮੈਂ ਤੈਨੂੰ ਪਹਿਲਾਂ ਵੀ ਮੈਸਜ ਭੇਜਿਆ ਸੀ, ਅਜੇ ਤੱਕ ਤੇਰਾ ਕੋਈ ਰਿਪਲਾਈ ਨਹੀਂ ਆਇਆ ਤੇ ਭਾਣੇ ਐਲਏ ਨੂੰ ਵੀ ਮੈਸਜ ਭੇਜਿਆ ਸੀ।
ਅੱਗੇ ਸ਼ਖਸ ਕਹਿੰਦਾ ਹੈ ਮੈਂ ਤੁਹਾਡੇ ਦੋਵਾਂ ਨਾਲ ਗੱਲ ਕਰਨੀ ਹੈ, ਮੈਨੂੰ ਕੋਈ ਕੰਮ ਹੈ। ਮੈਸਜ ਮੇਰਾ ਇਗਨੋਰ ਨਾ ਕਰੋ, ਨਹੀਂ ਤਾ ਬਹੁਤ ਬੁਰੀ ਹੋ ਜਾਵੇਗੀ। ਮੈਸਜ ਇਗਨੋਰ ਕਰ ਸਕਦੇ ਹੋ, ਪਰ ਜੋ ਗੋਲੀਆਂ ਦੇ ਬ੍ਰਸਟ ਆਉਣੇ ਹਨ, ਉਹ ਇਗਨੋਰ ਨਹੀਂ ਹੋਣੇ। ਫਿਲਮਾਂ ਤੂੰ ਬਹੁਤ ਬਣਾ ਰਿਹਾ ਹੈ ਕੀਤੇ ਤੇਰੀ ਫਿਲਮ ਨਾ ਬਣਾਉਣੀ ਪੈ ਜਾਏ।
ਇਹ ਵੀ ਪੜ੍ਹੋ
ਦੱਸ ਦੇਈਏ ਕਿ ਗਿੱਪੀ ਗਰੇਵਾਲ ਕੈਨੇਡਾ ਦੇ ਵੈਨਕੂਵਰ ਦੇ ਵ੍ਹਾਈਟ ਰਾਕ ਇਲਾਕੇ ‘ਚ ਰਹਿੰਦੇ ਹਨ। ਪਿੱਛਲੇ ਸਾਲ ਨਵੰਬਰ ‘ਚ ਉਨ੍ਹਾਂ ਦੇ ਘਰ ‘ਤ ਫਾਇਰਿੰਗ ਹੋ ਚੁੱਕੀ ਹੈ। ਇਸ ਦੀ ਜ਼ਿੰਮੇਵਾਰੀ ਲਾਰੈਂਸ ਗੈਂਗ ਨੇ ਲਈ ਸੀ। ਲਾਰੈਂਸ ਨੇ ਪੋਸਟ ਪਾ ਕੇ ਨਾ ਸਿਰਫ਼ ਜ਼ਿੰਮੇਵਾਰੀ ਲਈ ਸੀ, ਸਗੋ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਗਿੱਪੀ ਗਰੇਵਾਲ ਨੂੰ ਵੱਖ-ਵੱਖ ਗੈਂਗਾਂ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ।
