PSEB 10ਵੀਂ-12ਵੀਂ ਦੇ ਵਿਦਿਆਰਥੀ ਕਰਵਾ ਸਕਣਗੇ ਪੇਪਰ ਰੀਚੈਕਿੰਗ, ਜਾਣੋ ਕੀ ਹੈ ਤਰੀਕਾ

tv9-punjabi
Updated On: 

20 May 2025 18:09 PM

ਵਿਦਿਆਰਥੀ ਆਪਣੇ ਪੇਪਰਾਂ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਲਈ PSEB ਦੁਆਰਾ ਇੱਕ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਅਰਜ਼ੀ ਪ੍ਰਕਿਰਿਆ 21 ਮਈ ਤੋਂ 4 ਜੂਨ ਤੱਕ ਚੱਲੇਗੀ। ਇਹ ਫਾਰਮ ਔਨਲਾਈਨ ਹੈ ਅਤੇ ਇਸ ਦੀ ਕੁਝ ਫੀਸ ਅਦਾ ਕਰਨੇ ਪਵੇਗੀ।

PSEB 10ਵੀਂ-12ਵੀਂ ਦੇ ਵਿਦਿਆਰਥੀ ਕਰਵਾ ਸਕਣਗੇ ਪੇਪਰ ਰੀਚੈਕਿੰਗ, ਜਾਣੋ ਕੀ ਹੈ ਤਰੀਕਾ

ਮੁਹਾਲੀ ਸਥਿਤ PSEB ਦੇ ਦਫਤਰ ਦੀ ਤਸਵੀਰ

Follow Us On

PSEB Re-Checking Schedule: ਪਿਛਲੇ ਹਫ਼ਤੇ ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ ਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ ਸਨ। ਇਸ ਵਿੱਚ ਸ਼ਾਮਲ ਹੋਏ ਜੇ ਵਿਦਿਆਰਥੀ ਆਪਣੇ ਪੇਪਰਾਂ ਦੀ ਦੁਬਾਰਾ ਜਾਂਚ ਕਰਵਾਉਣਾ ਚਾਹੁੰਦੇ ਹਨ ਉਨ੍ਹਾਂ ਲਈ PSEB ਦੁਆਰਾ ਇੱਕ ਸ਼ਡਿਊਲ ਜਾਰੀ ਕੀਤਾ ਗਿਆ ਹੈ। ਇਹ ਅਰਜ਼ੀ ਪ੍ਰਕਿਰਿਆ 21 ਮਈ ਤੋਂ 4 ਜੂਨ ਤੱਕ ਚੱਲੇਗੀ। ਇਹ ਫਾਰਮ ਔਨਲਾਈਨ ਹੈ ਅਤੇ ਇਸ ਦੀ ਕੁਝ ਫੀਸ ਅਦਾ ਕਰਨੇ ਪਵੇਗੀ।

ਵਿਦਿਆਰਥੀਆਂ ਲਈ ਸੂਚਨਾ ਹੈ ਕਿ ਉਨ੍ਹਾਂ ਨੂੰ ਰੀਚੈਕਿੰਗ ਲਈ ਅਪਲਾਈ ਕਰਨ ਤੋਂ ਬਾਅਦ ਫਾਰਮ ਦਾ ਪ੍ਰਿੰਟਆਊਟ ਤੇ ਫੀਸ ਸੱਲਿਪ ਆਪਣੇ ਕੋਲ ਰੱਖਣੀ ਹੋਵੇਗੀ। ਇਸ ਸਬੰਧ ‘ਚ ਪੰਜਾਬ ਬੋਰਡ ਨੂੰ ਹਾਰਡ ਕਾਪੀ ਜਮ੍ਹਾ ਕਰਨ ਦੀ ਕੋਈ ਲੋੜ ਨਹੀਂ ਹੈਂ। ਵਧੇਰੇ ਜਾਣਕਾਰੀ ਬੋਰਡ ਦੀ ਵੈੱਬਸਾਈਟ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ। ਪੰਜਾਬ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਹੈ।

10ਵੀਂ ਦੇ ਨਤੀਜੇ

ਪੰਜਾਬ ਬੋਰਡ ਦੇ 10ਵੀਂ ਦੇ ਨਤੀਜਿਆਂ ਦਾ 16 ਮਈ ਨੂੰ ਐਲਾਨਿਆ ਗਿਆ ਸੀ। ਕੁੱਲ 95.61 ਪ੍ਰਤੀਸ਼ਤ ਵਿਦਿਆਰਥੀ ਪਾਸ ਹੋਏ ਹਨ। ਇਸ ਪ੍ਰੀਖਿਆ ਵਿੱਚ ਕੁੱਲ 2,77,746 ਵਿਦਿਆਰਥੀ ਬੈਠੇ ਸਨ, ਜਿਨ੍ਹਾਂ ਵਿੱਚੋਂ 2,65,548 ਪਾਸ ਹੋਏ ਅਤੇ ਕੁੱਲ ਨਤੀਜਾ 95.61 ਪ੍ਰਤੀਸ਼ਤ ਦਰਜ ਕੀਤਾ ਗਿਆ। ਕੁੜੀਆਂ ਨੇ ਮੁੰਡਿਆਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਦਸਵੀਂ ਦੀ ਪ੍ਰੀਖਿਆ ਵਿੱਚ ਕੁੱਲ 1,31,166 ਕੁੜੀਆਂ ਬੈਠੀਆਂ ਸਨ, ਜਿਨ੍ਹਾਂ ਵਿੱਚੋਂ 1,27,029 ਪਾਸ ਹੋਈਆਂ ਅਤੇ ਨਤੀਜਾ 96.85% ਰਿਹਾ। ਜਦੋਂ ਕਿ 1,46,576 ਮੁੰਡਿਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ 1,38,517 ਪਾਸ ਹੋਏ ਅਤੇ ਪਾਸ ਪ੍ਰਤੀਸ਼ਤਤਾ 94.50% ਦਰਜ ਕੀਤੀ ਗਈ।

12ਵੀਂ ਦੇ ਨਤੀਜੇ

ਪੰਜਾਬ ਸਕੂਲ ਸਿੱਖਿਆ ਬੋਰਡ ਨੇ 12ਵੀਂ ਦੀ ਪ੍ਰੀਖਿਆ 2025 ਦਾ ਨਤੀਜਾ 12 ਮਈ ਨੂੰ ਐਲਾਨਿਆ ਸੀ। ਕੁੜੀਆਂ ਦੇ ਨਤੀਜੇ ਮੁੰਡਿਆਂ ਨਾਲੋਂ ਬਿਹਤਰ ਸਨ। ਕੁੱਲ 94.32 ਪ੍ਰਤੀਸ਼ਤ ਕੁੜੀਆਂ ਪਾਸ ਹੋਈਆਂ ਹਨ। ਮੁੰਡਿਆਂ ਦਾ ਨਤੀਜਾ 88.08 ਪ੍ਰਤੀਸ਼ਤ ਦਰਜ ਕੀਤਾ ਗਿਆ ਹੈ। ਹਰਸੀਰਤ ਕੌਰ ਨੇ 500 ਵਿੱਚੋਂ 500 ਅੰਕ ਪ੍ਰਾਪਤ ਕਰਕੇ ਪ੍ਰੀਖਿਆ ਵਿੱਚ ਟਾਪ ਕੀਤਾ ਹੈ। ਜਦੋਂ ਕਿ ਮਨਵੀਰ ਕੌਰ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਦੂਜੇ ਸਥਾਨ ‘ਤੇ ਹੈ। ਅਰਸ਼ 500 ਵਿੱਚੋਂ 498 ਅੰਕ ਪ੍ਰਾਪਤ ਕਰਕੇ ਤੀਜੇ ਸਥਾਨ ‘ਤੇ ਹੈ।