ਜੂਨ ਵਿੱਚ ਹੋਵੇਗੀ 8ਵੀਂ ਦੀ ਰੀਅਪੀਅਰ ਪ੍ਰੀਖਿਆ, ਜਾਣੋ ਅਰਜੀ ਦਾਖਲ ਕਰਨ ਦੀ ਆਖਰੀ ਤਰੀਕ

tv9-punjabi
Updated On: 

22 Apr 2025 01:26 AM

ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਦਾ ਇੱਕ ਮੌਕਾ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਪ੍ਰੀਖਿਆ ਪਾਸ ਨਹੀਂ ਕਰ ਸਕਣਗੇ, ਉਨ੍ਹਾਂ ਦੇ ਨਤੀਜੇ ਨੂੰ ਗੈਰ-ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਨੂੰ ਦੁਬਾਰਾ 8ਵੀਂ ਜਮਾਤ ਦੀ ਪ੍ਰੀਖਿਆ ਦੇਣੀ ਪਵੇਗੀ।

ਜੂਨ ਵਿੱਚ ਹੋਵੇਗੀ 8ਵੀਂ ਦੀ ਰੀਅਪੀਅਰ ਪ੍ਰੀਖਿਆ, ਜਾਣੋ ਅਰਜੀ ਦਾਖਲ ਕਰਨ ਦੀ ਆਖਰੀ ਤਰੀਕ

ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੁਰਾਣੀ ਤਸਵੀਰ

Follow Us On

PSEB 8th class re-appearance exam: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਦੁਆਰਾ ਐਲਾਨੇ ਗਏ 8ਵੀਂ ਜਮਾਤ ਦੇ ਨਤੀਜੇ ਵਿੱਚ ਜਿਨ੍ਹਾਂ ਵਿਦਿਆਰਥੀਆਂ ਦੀ ਰੀਅਪੀਅਰ ਹੈ ਉਹ ਜੂਨ ਵਿੱਚ ਪ੍ਰੀਖਿਆ ਦੇਣਗੇ। ਇਹ ਫੈਸਲਾ ਪੀਐਸਈਬੀ ਪ੍ਰਬੰਧਨ ਦੁਆਰਾ ਲਿਆ ਗਿਆ ਹੈ। ਪ੍ਰੀਖਿਆ ਫੀਸ ਆਨਲਾਈਨ ਭਰੀ ਜਾਵੇਗੀ।

ਨਾਲ ਹੀ, ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ ਦਾ ਇੱਕ ਮੌਕਾ ਦਿੱਤਾ ਜਾਵੇਗਾ। ਜਿਹੜੇ ਵਿਦਿਆਰਥੀ ਪ੍ਰੀਖਿਆ ਪਾਸ ਨਹੀਂ ਕਰ ਸਕਣਗੇ, ਉਨ੍ਹਾਂ ਦੇ ਨਤੀਜੇ ਨੂੰ ਗੈਰ-ਪ੍ਰਮੋਟ ਕੀਤਾ ਜਾਵੇਗਾ। ਉਨ੍ਹਾਂ ਨੂੰ ਦੁਬਾਰਾ 8ਵੀਂ ਜਮਾਤ ਦੀ ਪ੍ਰੀਖਿਆ ਦੇਣੀ ਪਵੇਗੀ।

ਪੀਐਸਈਬੀ ਵੱਲੋਂ ਦਾਖਲਾ ਫੀਸ 1050 ਰੁਪਏ ਰੱਖੀ ਗਈ ਹੈ, ਜਦੋਂ ਕਿ ਸਰਟੀਫਿਕੇਟ ਦੀ ਹਾਰਡ ਕਾਪੀ ਪ੍ਰਾਪਤ ਕਰਨ ਲਈ 200 ਰੁਪਏ ਵਾਧੂ ਦੇਣੇ ਪੈਣਗੇ। ਦਾਖਲਾ ਫਾਰਮ 5 ਮਈ ਤੱਕ ਬਿਨਾਂ ਲੇਟ ਫੀਸ ਦੇ ਭਰੇ ਜਾਣੇ ਹਨ। ਇਸ ਤੋਂ ਬਾਅਦ, 12 ਮਈ ਤੱਕ 500 ਰੁਪਏ ਲੇਟ ਫੀਸ ਅਤੇ 15 ਮਈ ਤੱਕ 1500 ਰੁਪਏ ਲੇਟ ਫੀਸ ਨਿਰਧਾਰਤ ਕੀਤੀ ਗਈ ਹੈ। ਨਿਰਧਾਰਤ ਸਮੇਂ ਤੋਂ ਬਾਅਦ ਕਿਸੇ ਨੂੰ ਵੀ ਮੌਕਾ ਨਹੀਂ ਦਿੱਤਾ ਜਾਵੇਗਾ।

ਪੀਐਸਈਬੀ ਦੇ ਅਨੁਸਾਰ, ਪ੍ਰੀਖਿਆ ਫਾਰਮ ਭਰਨ ਲਈ, ਵਿਦਿਆਰਥੀਆਂ ਨੂੰ ਬੋਰਡ ਦੀ ਵੈੱਬਸਾਈਟ ਜਾਂ ਸਕੂਲ ਦੀ ਲੌਗਇਨ ਆਈਡੀ ‘ਤੇ ਜਾਣਾ ਪਵੇਗਾ। ਤੁਹਾਨੂੰ ਉੱਥੋਂ ਦਾਖਲਾ ਫਾਰਮ ਭਰਨਾ ਪਵੇਗਾ। ਇਸ ਤੋਂ ਬਾਅਦ ਸਾਰੀ ਪ੍ਰਕਿਰਿਆ ਵੈੱਬਸਾਈਟ ‘ਤੇ ਪੂਰੀ ਹੋ ਜਾਵੇਗੀ। ਇਸ ਸਬੰਧ ਹੋਰ ਜਾਣਕਾਰੀ ਪੀਐਸਈਬੀ ਦੀ ਵੈੱਬਸਾਈਟ ਤੋਂ ਮਿਲ ਜਾਵੇਗੀ ਹੈ।