Protest against Depot Holder: ਡਿਪੂਆਂ ਤੋਂ ਕਣਕ ਨਾ ਮਿਲਣ ਤੋਂ ਨਾਰਾਜ ਭਾਰਤ ਮੁਕਤੀ ਮੋਰਚਾ ਨੇ ਜਾਮ ਕੀਤੀ ਸੜਕ
M
ਡਿਪੂਆਂ ਤੋਂ ਕਣਕ ਨਾ ਮਿਲਣ ਤੋਂ ਨਾਰਾਜ ਭਾਰਤ ਮੁਕਤੀ ਮੋਰਚਾ ਨੇ ਜਾਮ ਕੀਤੀ ਸੜਕ। Protest against Depot Holder
ਮਾਨਸਾ ਨਿਊਜ: ਡਿਪੂਆਂ ਤੋਂ ਕਣਕ ਨਾ ਮਿਲਣ ਤੋਂ ਨਾਰਾਜ ਪਿੰਡ ਕਲੀਪੁਰ ਦੇ ਲੋਕਾਂ ਦੇ ਸਮਰਥਨ ਵਿੱਚ ਭਾਰਤ ਮੁਕਤੀ ਮੋਰਚਾ (Bharat Mukti Morcha) ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। ਨਾਰਾਜ ਲੋਕਾਂ ਵੱਲੋਂ ਸੜਕ ਜਾਮ ਕਰਕੇ ਟਰੈਫਿਕ ਰੋਕ ਦਿੱਤਾ ਗਿਆ। ਖਬਰ ਮਿਲਦਿਆਂ ਹੀ ਮੌਕੇ ਤੇ ਪਹੁੰਚ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਰੜੀ ਮਸ਼ਕੱਤ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੂੰ ਸਮਝਾ-ਬੁਝਾ ਕੇ ਹਾਲਾਤ ਤੇ ਕਾਬੂ ਪਾਇਆ।
ਲੋਕਾਂ ਦੇ ਸਮਰਥਨ ਵਿੱਚ ਨਿੱਤਰੇ ਆਗੂ
ਡਿਪੂ ਹੋਲਡਰਾਂ ਵੱਲੋਂ ਖਪਤਕਾਰਾਂ ਨੂੰ ਕਣਕ ਵੰਡਣ ਸਮੇਂ ਕੀਤੀ ਗਈ ਬੇਇਨਸਾਫ਼ੀ ਨੂੰ ਲੈਕੇ ਭਾਰਤ ਮੁਕਤੀ ਮੋਰਚਾ ਦੇ ਆਗੂ ਪਿੰਡ ਕਲੀਪੁਰ ਪਹੁੰਚੇ ਅਤੇ ਨਾਰਾਜ ਲੋਕਾਂ ਦੇ ਸਮਰਥਨ ਵਿੱਚ ਉੱਤਰ ਗਏ। ਮੋਰਚੇ ਦੇ ਆਗੂਆਂ ਨੇ ਰੋਸ ਵਜੋਂ ਸੜਕ ਜਾਮ ਕਰ ਦਿੱਤੀ, ਜਿਸ ਤੋਂ ਬਾਅਦ ਉੱਥੇ ਭਾਰੀ ਜਾਮ ਵਰਗ੍ਹੇ ਹਾਲਾਤ ਹੋ ਗਏ। ਧਰਨਾਕਾਰੀ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਸਨ।
ਸੂਚਨਾ ਮਿਲਣ ਦੇ ਕੁੱਝ ਸਮੇਂ ਬਾਅਦ ਹੀ ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚ ਗਏ। ਅਧਿਕਾਰੀਆਂ ਨੇ ਮੋਰਚੇ ਦੇ ਆਗੂਆਂ ਨਾਲ ਮੀਟਿੰਗ ਕਰਕੇ ਲਿਖਤੀ ਰੂਪ ਵਿੱਚ ਦਿੱਤਾ ਕਿ 28 ਫਰਵਰੀ ਤੋਂ ਬਾਅਦ ਮਾਰਚ ਦੇ ਪਹਿਲੇ ਹਫਤੇ ਦੌਰਾਨ ਰਹਿੰਦੇ ਖਪਤਕਾਰਾਂ ਨੂੰ ਕਣਕ ਵੰਡ ਦਿੱਤੀ ਜਾਵੇਗੀ। ਪ੍ਰਸ਼ਾਸਨ ਵੱਲੋਂ ਭਰੋਸਾ ਮਿਲਣ ਤੋਂ ਬਾਅਦ ਲੋਕਾਂ ਨੇ ਆਪਣਾ ਧਰਨਾ ਪ੍ਰਦਰਸ਼ਨ ਸਮਾਪਤ ਕਰ ਦਿੱਤਾ।