ਪੁੱਛਗਿੱਛ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਵੱਡਾ ਖੁਲਾਸਾ, ਮੁਸੇਵਾਲਾ ‘ਤੇ RPG ਅਟੈਕ ਕਰਨ ਦੀ ਸੀ ਤਿਅਰੀ
ਲਾਰੈਂਸ਼ ਬਿਸ਼ਨੋਈ ਨੇ ਪੁਲਿਸ ਪੁੱਛਗਿੱਛ ਵਿੱਚ ਇੱਕ ਅਹਿਮ ਖੁਲਾਸਾ ਕੀਤਾ ਹੈ। ਗੈਂਗਸਟਰ ਦਾ ਕਹਿਣਾ ਹੈ ਕਿ ਮੁਸੇਵਾਲਾ ਦੇ ਆਰਪੀਜੀ ਦਾ ਅਟੈਕ ਕਰਨ ਦੀ ਤਿਆਰੀ ਸੀ ਪਰ ਇਸ ਯੋਜਨਾ ਵਿੱਚ ਆਖਰੀ ਸਮੇਂ ਬਦਲਾਅ ਕੀਤਾ ਗਿਆ। ਲਾਰੈਂਸ਼ ਬਿਸ਼ਨੋਈ ਨੇ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ।
ਪੰਜਾਬ ਨਿਊਜ। ਪੰਜਾਬ ਦੇ ਮੋਹਾਲੀ ਸਥਿਤ ਪੁਲਿਸ ਇੰਟੈਲੀਜੈਂਸ (Police Intelligence) ਹੈੱਡਕੁਆਰਟਰ ‘ਤੇ ਹਮਲੇ ਵਿੱਚ ਵਰਤੀ ਗਈ ਆਰਪੀਜੀ ਅਸਲ ਵਿੱਚ ਸਿੱਧੂ ਮੂਸੇਵਾਲਾ ‘ਤੇ ਵਰਤੀ ਜਾਣੀ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਨੇ ਖੁਦ ਰਿਮਾਂਡ ਦੌਰਾਨ ਦਿੱਲੀ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਸੀ। ਇਹ ਆਰਪੀਜੀ ਪ੍ਰਦਾਨ ਕਰਨ ਵਾਲੇ ਲਾਰੈਂਸ ਦੇ ਪਾਕਿਸਤਾਨੀ ਸਾਥੀ ਹਰਵਿੰਦਰ ਸਿੰਘ ਰਿੰਦਾ ਨੇ ਆਖਰੀ ਸਮੇਂ ‘ਤੇ ਬਦਲਾਅ ਕੀਤਾ।
ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਜਦੋਂ ਉਹ ਚੋਣਾਂ ਦੌਰਾਨ ਕਿਸੇ ਜਨਤਕ ਥਾਂ ‘ਤੇ ਹੁੰਦੇ ਜਾਂ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਹੁੰਦੇ ਤਾਂ ਸਿੱਧੂ ‘ਤੇ ਹਮਲਾ ਕੀਤਾ ਜਾਂਦਾ ਪਰ ਉਥੇ ਮੌਜੂਦ ਸਿੱਧੂ ਅਤੇ ਹੋਰ ਲੋਕਾਂ ਦੀ ਜਾਨ ਨੂੰ ਖਤਰਾ ਸੀ।
ਹੋਰ ਮੌਤਾਂ ਦੇ ਡਰੋਂ ਲਾਰੈਂਸ ਨੇ ਬਦਲਿਆ ਸੀ ਫੈਸਲਾ
ਹੋਰ ਮੌਤਾਂ ਦੇ ਡਰੋਂ ਲਾਰੈਂਸ ਨੇ ਫੈਸਲਾ ਬਦਲ ਲਿਆ। ਲਾਰੈਂਸ ਇਸ ਲਈ ਪੂਰੀ ਤਰ੍ਹਾਂ ਤਿਆਰ ਸੀ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਇਸ ਕਦਮ ਤੋਂ ਬਾਅਦ ਕਈ ਹੋਰ ਜਾਨਾਂ ਨੂੰ ਨੁਕਸਾਨ ਹੋ ਸਕਦਾ ਹੈ। ਇਸ ਲਈ ਆਖਰੀ ਸਮੇਂ ‘ਤੇ ਇਹ ਫੈਸਲਾ ਬਦਲ ਦਿੱਤਾ ਗਿਆ। ਜਿਸ ਤੋਂ ਬਾਅਦ ਇਸ ਨੂੰ ਪੰਜਾਬ ਪੁਲਿਸ (Punjab Police) ਦੇ ਇੰਟੈਲੀਜੈਂਸ ਹੈੱਡਕੁਆਰਟਰ ਵਿਖੇ ਚਲਾਉਣ ਦਾ ਵਿਚਾਰ ਉਲੀਕਿਆ ਗਿਆ। ਜਿਸ ਨੂੰ ਅਕਤੂਬਰ 2022 ਵਿੱਚ ਲੰਡਾ ਦੀ ਮਦਦ ਨਾਲ ਪੂਰਾ ਕੀਤਾ ਗਿਆ ਸੀ।
ਆਰਪੀਜੀ ISI ਦੀ ਮਦਦ ਨਾਲ ਭਾਰਤ ਪਹੁੰਚਿਆ ਸੀ
ਆਰਪੀਜੀ (RPG) ਨੂੰ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈਐਸਆਈ) ਦੀ ਮਦਦ ਨਾਲ ਸਰਹੱਦ ਪਾਰ ਭਾਰਤ ਲਿਆਂਦਾ ਗਿਆ ਸੀ। ਇਸ ਪੂਰੇ ਕੰਮ ਲਈ ਸਮੱਗਲਰਾਂ ਦੀ ਮਦਦ ਲਈ ਗਈ ਸੀ। ਰਿੰਦਾ ਨੇ ਕਥਿਤ ਤੌਰ ‘ਤੇ ਕਾਰਵਾਈ ਨੂੰ ਅੰਜ਼ਾਮ ਦੇਣ ਲਈ ਲਾਰੈਂਸ ਗੈਂਗ ਦੇ ਮੈਂਬਰਾਂ ਨੂੰ ਸ਼ਾਮਲ ਕੀਤਾ ਸੀ। ਰਿੰਦਾ ਇਸ ਤੋਂ ਪਹਿਲਾਂ ਪੰਜਾਬ ਦੇ ਨਵਾਂਸ਼ਹਿਰ ‘ਚ ਕ੍ਰਿਮੀਨਲ ਇਨਵੈਸਟੀਗੇਸ਼ਨ ਏਜੰਸੀ (ਸੀਆਈਏ) ਦੇ ਦਫ਼ਤਰ ‘ਤੇ ਹੋਏ ਗ੍ਰਨੇਡ ਹਮਲੇ ਨਾਲ ਵੀ ਜੁੜਿਆ ਹੋਇਆ ਸੀ। ਇਸ ਸਾਲ ਦੀ ਸ਼ੁਰੂਆਤ ‘ਚ ਹਰਿਆਣਾ ਦੇ ਕਰਨਾਲ ‘ਚ ਪਾਕਿਸਤਾਨ ਨਾਲ ਜੁੜੇ ਚਾਰ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਬੱਬਰ ਖਾਲਸਾ ਨੇ ਰਚੀ ਸੀ ਸਾਜਿਸ਼
ਇਸ ਤੋਂ ਬਾਅਦ, 9 ਮਈ, 2022 ਨੂੰ ਮੋਹਾਲੀ ਵਿੱਚ ਆਰਪੀਜੀ ਹਮਲਾ ਆਈਐਸਆਈ ਅਤੇ ਸਥਾਨਕ ਗੈਂਗਸਟਰਾਂ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ (ਬੀਕੇਆਈ) ਦੁਆਰਾ ਰਚੀ ਗਈ ਇੱਕ ਸਾਜ਼ਿਸ਼ ਹੋਣ ਦਾ ਖੁਲਾਸਾ ਹੋਇਆ ਸੀ।ਹਮਲਾਵਰਾਂ ਦੀ ਪਛਾਣ ਹਰਿਆਣਾ ਦੇ ਸੁਰਖਪੁਰ ਪਿੰਡ ਦੇ ਦੀਪਕ ਅਤੇ ਉਸ ਦੇ ਨਾਬਾਲਗ ਸਾਥੀ ਵਜੋਂ ਹੋਈ ਹੈ, ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਘਟਨਾ ਤੋਂ ਪੰਜ ਮਹੀਨੇ ਬਾਅਦ ਫੜਿਆ ਸੀ। ਜਿਸ ਤੋਂ ਬਾਅਦ ਇਹ ਗੱਲ ਸਾਫ਼ ਹੋ ਗਈ ਕਿ ਇਸ ਘਟਨਾ ਵਿੱਚ ਰਿੰਦਾ ਵੀ ਸ਼ਾਮਲ ਸੀ।
ਇਹ ਵੀ ਪੜ੍ਹੋ
ਸਿੱਧੂ ਮੂਸੇਵਾਲਾ ਦਾ ਕਤਲ 9 ਮਈ 2022 ਨੂੰ ਹੋਇਆ ਸੀ
29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਸਿੱਧੂ ਮੂਸੇਵਾਲਾ ਦੇ ਨਾਂ ਨਾਲ ਮਸ਼ਹੂਰ ਸ਼ੁਭਦੀਪ ਸਿੰਘ ਸਿੱਧੂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਪੰਜਾਬ ਸਰਕਾਰ ਅਨੁਸਾਰ ਇਸ ਮਾਮਲੇ ਵਿੱਚ ਹੁਣ ਤੱਕ 29 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਵਿੱਚੋਂ ਦੋ ਮੁਲਜ਼ਮ ਮੁਕਾਬਲੇ ਵਿੱਚ ਮਾਰੇ ਗਏ ਸਨ ਅਤੇ 5 ਨੂੰ ਭਾਰਤ ਤੋਂ ਬਾਹਰੋਂ ਲਿਆਂਦਾ ਜਾਣਾ ਹੈ। ਇਸ ਦੇ ਲਈ ਸੂਬਾ ਸਰਕਾਰ ਕੇਂਦਰ ਅਤੇ ਹੋਰ ਏਜੰਸੀਆਂ ਦੇ ਸੰਪਰਕ ਵਿੱਚ ਹੈ। ਮੂਸੇਵਾਲਾ ਕਤਲ ਕਾਂਡ ਦਾ ਮੁੱਖ ਮੁਲਜ਼ਮ ਲਾਰੈਂਸ ਗੈਂਗ ਦਾ ਗੋਲਡੀ ਬਰਾੜ ਹੈ।