Poonch Terror Attack: 1999 ਦੀ ਕਾਰਗਿਲ ਜੰਗ ‘ਚ ਪਿਤਾ ਸ਼ਹੀਦ, ਪੁੱਤਰ ਕੁਲਵੰਤ ਸਿੰਘ ਨੇ ਦਿੱਤੀ ਸ਼ਹਾਦਤ
ਪੁੰਛ ਅੱਤਵਾਦੀ ਹਮਲੇ ਵਿੱਚ ਲਾਂਸ ਲਾਇਕ ਕੁਲਵੰਤ ਸਿੰਘ ਸ਼ਹੀਦ ਹੋ ਗਏ। 1999 ਵਿੱਚ ਉਨ੍ਹਾਂ ਦੇ ਪਿਤਾ ਨੇ ਵੀ ਕਾਰਗਿਲ ਜੰਗ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੁਲਵੰਤ ਸਿੰਘ ਨੇ ਪਿਤਾ ਦੀ ਸ਼ਹਾਦਤ ਤੋਂ 11 ਸਾਲ ਬਾਅਦ 2010 'ਚ ਫੌਜ 'ਚ ਭਰਤੀ ਹੋਏ ਸਨ।
ਪੁੰਛ ਅੱਤਵਾਦੀ ਹਮਲੇ ਵਿੱਚ ਲਾਂਸ ਲਾਇਕ ਕੁਲਵੰਤ ਸਿੰਘ ਸ਼ਹੀਦ ਹੋ ਗਏ। 1999 ਵਿੱਚ ਉਨ੍ਹਾਂ ਦੇ ਪਿਤਾ ਨੇ ਵੀ ਕਾਰਗਿਲ ਜੰਗ ਦੌਰਾਨ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਕੁਲਵੰਤ ਸਿੰਘ ਨੇ ਪਿਤਾ ਦੀ ਸ਼ਹਾਦਤ ਤੋਂ 11 ਸਾਲ ਬਾਅਦ 2010 'ਚ ਫੌਜ 'ਚ ਭਰਤੀ ਹੋਏ ਸਨ।
AAP ਆਗੂ ਰਾਘਵ ਚੱਡਾ ਨੇ ਕੀਤਾ ਟਵੀਟ
ਅੱਤਵਾਦੀਆਂ ਨੇ ਗੁਪਤ ਤਰੀਕੇ ਨਾਲ ਫੌਜ ਦੇ ਜਵਾਨਾਂ ‘ਤੇ ਹਮਲਾ ਕਰ ਦਿੱਤਾ। ਉਹ ਜਾਣਦੇ ਸੀ ਕਿ ਜੇਕਰ ਉਹ ਸਾਹਮਣੇ ਤੋਂ ਗਏ ਤਾਂ ਸਾਡੇ ਵਿੱਚੋਂ ਕੋਈ ਵੀ ਬਚ ਨਹੀਂ ਸਕੇਗਾ। ਭਾਰਤੀ ਫੌਜ ਦੀ ਤਾਕਤ ਅੱਗੇ ਸਭ ਕੁਝ ਫਿੱਕਾ ਹੈ। ਇਸ ਹਮਲੇ ਵਿੱਚ ਰਾਸ਼ਟਰੀ ਰਾਈਫਲਜ਼ ਦੇ ਕੁਲਵੰਤ ਸਿੰਘ ਸ਼ਹੀਦ ਹੋ ਗਏ ਸਨ। ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ (Raghav Chadha) ਨੇ ਉਨ੍ਹਾਂ ਦੀ ਤਸਵੀਰ ਪੋਸਟ ਕਰਦਿਆਂ ਲਿਖਿਆ ਕਿ ਦੇਸ਼ ਭਗਤੀ ਪੰਜਾਬੀ ਦੀਆਂ ਰਗਾਂ ‘ਚ ਦੌੜਦੀ ਹੈ, ਇਕ ਹੋਰ ਪੁੱਤਰ ਤਿਰੰਗੇ ‘ਚ ਲਪੇਟ ਕੇ ਪਰਤਿਆ। ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀਆਂ ਦੇ ਕਾਇਰਾਨਾ ਹਮਲੇ ‘ਚ 5 ਜਵਾਨ ਸ਼ਹੀਦ ਹੋ ਗਏ। ਲਾਂਸ ਲਾਇਕ ਕੁਲਵੰਤ ਸਿੰਘ ਨੇ ਵੀ ਆਪਣੇ ਪਿਤਾ ਵਾਂਗ ਵੀਰਗਤੀ ਪ੍ਰਾਪਤ ਕੀਤੀ।ਮੋਗਾ ਰਹਿੰਦਾ ਹੈ ਪਰਿਵਾਰ
ਕੁਲਵੰਤ ਆਪਣੇ ਪਿਤਾ ਦੇ ਸ਼ਹੀਦ ਹੋਣ ਤੋਂ 11 ਸਾਲ ਬਾਅਦ 2010 ਵਿੱਚ ਭਾਰਤੀ ਫੌਜ ਵਿੱਚ ਭਰਤੀ ਹੋਏ ਸਨ। ਉਨ੍ਹਾਂ ਦੀਆਂ ਰਗਾਂ ਵਿਚ ਦੇਸ਼ ਭਗਤੀ ਦਾ ਲਹੂ ਉਬਲ ਰਿਹਾ ਸੀ। ਉਹ ਵੀ ਆਪਣੇ ਪਿਤਾ ਵਾਂਗ ਕਹਿਰ ਬਣ ਕੇ ਟੁੱਟਣ ਲਈ ਬੇਕਰਾਰ ਸਨ। ਕਿਸੇ ਦੀ ਨਾ ਸੁਣੀ ਅਤੇ ਭਾਰਤੀ ਫੌਜ (Indian Army) ਵਿੱਚ ਭਰਤੀ ਹੋ ਗਏ। ਲਾਂਸ ਨਾਇਕ ਕੁਲਵੰਤ ਦੇ ਦੋ ਮਾਸੂਮ ਬੱਚੇ ਹਨ। ਡੇਢ ਸਾਲ ਦੀ ਬੇਟੀ ਅਤੇ ਤਿੰਨ ਮਹੀਨੇ ਦਾ ਬੇਟਾ ਹੈ। ਉਨ੍ਹਾਂ ਦਾ ਪਰਿਵਾਰ ਮੋਗਾ ਦੇ ਪਿੰਡ ਚੜਿੱਕ ਵਿੱਚ ਰਹਿੰਦਾ ਹੈ। ਉਨ੍ਹਾਂ ਦੀ ਮਾਂ ਨੇ ਦੱਸਿਆ ਕਿ ਘਰੋਂ ਜਾਣ ਤੋਂ ਪਹਿਲਾਂ ਕੁਲਵੰਤ ਨੇ ਕਿਹਾ ਸੀ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਨਾ ਕਰੋ।Loading...
Unable to load recommendations.
Follow Us
