ਪੌਂਗ ਡੈਮ ਤੋਂ 15 ਹਜ਼ਾਰ ਕਿਊਸਿਕ ਹੋਰ ਪਾਣੀ ਛੱਡਣ ਦਾ ਫੈਸਲਾ, ਗੰਭੀਰ ਹੋ ਸਕਦੇ ਹਨ ਨਤੀਜ਼ੇ
Pong Dam Water Release: ਹੁਣ ਤੱਕ ਪੌਂਗ ਡੈਮ ਤੋਂ ਬਿਆਸ ਦਰਿਆ 'ਚ ਲਗਭਗ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਪਰ ਡੈਮ 'ਚ ਪਾਣੀ ਦਾ ਪੱਧਰ ਵੱਧਦਾ ਦੇਖ ਕੇ 15 ਹਜ਼ਾਰ ਕਿਊਸਕ ਪਾਣੀ ਹੋਰ ਛੱਡਣ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਬਿਆਸ ਦਰਿਆ ਦੇ ਹੇਠਲੇ ਹਿੱਸੇ 'ਚ ਕਈ ਪਿੰਡ ਪਹਿਲਾਂ ਹੀ 60 ਹਜ਼ਾਰ ਕਿਊਸਿਕ ਪਾਣੀ ਛੱਡਣ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਹੋਰ ਪਾਣੀ ਛੱਡਣ ਦੇ ਫੈਸਲੇ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਫਾਈਲ ਫੋਟੋ
ਹਿਮਾਚਲ ਦੇ ਪਹਾੜੀ ਇਲਾਕਿਆਂ ਤੇ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਭਾਰੀ ਬਾਰਿਸ਼ ਕਾਰਨ ਹਰ ਪਾਸੇ ਪਾਣੀ ਨੇ ਤਬਾਹੀ ਮਚਾਈ ਹੋਈ ਹੈ। ਪੌਂਗ ਡੈਮ ਤੋਂ ਛੱਡੇ ਗਏ ਪਾਣੀ ਕਾਰਨ ਕਪੂਰਥਲਾ ਤੇ ਹੁਸ਼ਿਆਰਪੁਰ ‘ਚ ਬਿਆਸ ਦਰਿਆ ਦੇ ਨੇੜੇ ਦੇ ਕਈ ਪਿੰਡ ਹੜ੍ਹ ‘ਚ ਡੁੱਬ ਗਏ ਹਨ। ਹਿਮਾਚਲ ਦੇ ਪਹਾੜੀ ਇਲਾਕਿਆਂ ‘ਚ ਲਗਾਤਾਰ ਮੀਂਹ ਪੈਣ ਕਾਰਨ ਪੌਂਗ ਡੈਮ ਵਿੱਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਜੇਕਰ ਗੱਲ ਕਰੀਏ ਤਾਂ 24 ਘੰਟਿਆਂ ‘ਚ ਡੈਮ ਵਿੱਚ 3 ਫੁੱਟ ਪਾਣੀ ਦਾ ਵਾਧਾ ਦਰਜ ਕੀਤਾ ਗਿਆ ਤੇ ਪਾਣੀ ਦਾ ਪੱਧਰ 1382 ਫੁੱਟ ਤੱਕ ਪਹੁੰਚ ਗਿਆ। ਜਿਸ ਤੋਂ ਬਾਅਦ ਪੌਂਗ ਡੈਮ ਪ੍ਰਸ਼ਾਸਨ ਨੇ ਹੁਣ 15 ਹਜ਼ਾਰ ਹੋਰ ਪਾਣੀ ਛੱਡਣ ਦਾ ਫੈਸਲਾ ਕੀਤਾ ਹੈ।
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਪੌਂਗ ਡੈਮ ਤੋਂ ਬਿਆਸ ਦਰਿਆ ‘ਚ ਲਗਭਗ 60 ਹਜ਼ਾਰ ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ, ਪਰ ਡੈਮ ‘ਚ ਪਾਣੀ ਦਾ ਪੱਧਰ ਵੱਧਦਾ ਦੇਖ ਕੇ 15 ਹਜ਼ਾਰ ਕਿਊਸਕ ਪਾਣੀ ਹੋਰ ਛੱਡਣ ਦਾ ਫੈਸਲਾ ਕੀਤਾ ਗਿਆ। ਤੁਹਾਨੂੰ ਦੱਸ ਦੇਈਏ ਕਿ ਬਿਆਸ ਦਰਿਆ ਦੇ ਹੇਠਲੇ ਹਿੱਸੇ ‘ਚ ਕਈ ਪਿੰਡ ਪਹਿਲਾਂ ਹੀ 60 ਹਜ਼ਾਰ ਕਿਊਸਿਕ ਪਾਣੀ ਛੱਡਣ ਨਾਲ ਪ੍ਰਭਾਵਿਤ ਹੋ ਚੁੱਕੇ ਹਨ। ਹੋਰ ਪਾਣੀ ਛੱਡਣ ਦੇ ਫੈਸਲੇ ਦੇ ਗੰਭੀਰ ਨਤੀਜੇ ਹੋ ਸਕਦੇ ਹਨ।
ਸ਼ਾਹ ਨਹਿਰ ਬੈਰਾਜ ਦੇ 52 ਗੇਟਾਂ ‘ਚੋਂ 40 ਫਲੱਡ ਗੇਟ ਖੋਲ੍ਹੇ ਗਏ। ਬਿਆਸ ਦਰਿਆ ‘ਚ ਲਗਾਤਾਰ ਪਾਣੀ ਛੱਡੇ ਜਾਣ ਕਾਰਨ ਕਪੂਰਥਲਾ ਅਤੇ ਹੁਸ਼ਿਆਰਪੁਰ ਦੇ ਪਿੰਡ ਵਾਸੀਆਂ ਦੀ ਚਿੰਤਾ ਵਧ ਗਈ ਹੈ। ਬਿਆਸ, ਸਤਲੁਜ ਤੇ ਰਾਵੀ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਸਰਕਾਰ ਨੇ ਕਈ ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ।
ਹਜ਼ਾਰਾਂ ਏਕੜ ਫਸਲ ਪ੍ਰਭਾਵਿਤ
ਬੀਤੀ ਦਿਨੀਂ ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਸੀ ਕਿ ਪੌਂਗ ਡੈਮ ਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ ਹੈ। ਇਸ ਕਰਕੇ ਹੌਲੀ-ਹੌਲੀ ਪਾਣੀ ਛੱਡਿਆ ਜਾ ਰਿਹਾ ਹੈ। ਸਾਡਾ ਯਤਨ ਹੈ ਕਿ ਕਿਸੇ ਵੀ ਤਰੀਕੇ ਦਾ ਨੁਕਸਾਨ ਨਾ ਹੋਵੇ। ਉਨ੍ਹਾਂ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਬਣਾਏ ਗਏ ਅਸਥਾਈ ਬੰਨ੍ਹਾਂ ਚ ਦਰਾਰਾਂ ਆ ਗਈਆਂ ਹਨ। ਇਸ ਕਾਰਨ 13,500 ਏਕੜ ਫਸਲ ਪ੍ਰਭਾਵਿਤ ਹੋਈ ਹੈ।
ਉਨ੍ਹਾਂ ਨੇ ਕਿਹਾ ਕਿ ਕਪੂਰਥਲਾ ਚ 3,000 ਏਕੜ ਫਸਲ ਨੂੰ ਨੁਕਸਾਨ ਹੋਇਆ ਹੈ, ਲੋਕਾਂ ਨੂੰ ਰਾਹਤ ਕੈਂਪਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਇਨ੍ਹਾਂ ਚੋਂ ਜ਼ਿਆਦਾਤਰ ਲੋਕ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਨੂੰ ਛੱਡਣ ਲਈ ਤਿਆਰ ਨਹੀਂ ਹਨ।
