Kabaddi Cup Cancelled : ਧਮਕੀ ਨਹੀਂ ਟੀਮਾਂ ਦੇ ਨਾ ਪਹੁੰਚਣ ਕਰਕੇ ਰੱਦ ਹੋਇਆ ਕਬੱਡੀ ਕੱਪ : ਆਈਜੀ
Ludhiana News : ਜੇਤੂ ਖਿਡਾਰੀਆਂ ਲਈ ਨਕਦ ਇਨਾਮ ਤੋ ਇਲਾਵਾ ਮਰਹੂਮ ਸਿੰਗਰ ਸਿੱਧੂ ਮੂਸੇਵਾਲਾ ਦਾ ਪਸੰਦੀਦਾ ਟਰੈਕਟਰ 5911ਵੀ ਦਿੱਤਾ ਜਾਣਾ ਸੀ। ਜਿਸ ਨੂੰ ਦੇਣ ਲਈ ਮੂਸੇਵਾਲੇ ਦੇ ਪਿਤਾ ਵੀ ਪਹੁੰਚੇ ਸਨ।
ਧਮਕੀ ਨਹੀਂ ਟੀਮਾਂ ਦੇ ਨਾ ਪਹੁੰਚਣ ਕਰਕੇ ਰੱਦ ਹੋਇਆ ਕਬੱਡੀ ਕੱਪ : ਆਈਜੀ। Police statement on Kabaddi Cup Cancelled
ਲੁਧਿਆਣਾ : ਸੁਧਾਰ ਵਿਚ ਕਬੱਡੀ ਕੱਪ ਰੱਦ (Kabaddi Cup Cancelled) ਹੋਣ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਉਡ ਰਹੀਆਂ ਹਨ। ਪਰ ਹੁਣ ਪੁਲਿਸ ਅਧਿਕਾਰੀਆਂ ਨੇ ਸਾਰੀਆਂ ਅਫਵਾਹਾਂ ਤੇ ਠੱਲ ਪਾਉਂਦਿਆਂ ਦੱਸਿਆ ਹੈ ਕਿ ਟੀਮਾਂ ਦੇ ਸਮੇਂ ਸਿਰ ਨਾ ਪਹੁੰਚ ਪਾਉਣ ਕਰਕੇ ਟੂਰਨਾਮੈਂਟ ਨੂੰ ਰੱਦ ਕਰਨਾ ਪਿਆ। ਨਾਲ ਹੀ ਉਨ੍ਹਾਂ ਨੇ ਧਮਕੀ ਮਿਲਣ ਦੀ ਅਫਵਾਹ ਨੂੰ ਬੇਬੁਨਿਆਦ ਦੱਸਿਆ ਹੈ।
ਪੁਲਿਸ ਨੇ ਕਹੀ ਜਾਂਚ ਦੀ ਗੱਲ
ਆਈਜੀ ਦਿਹਾਤੀ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਟੂਰਨਾਮੈਂਟ ਨੂੰ ਲੈ ਕੇ ਗੈਂਗਸਟਰਾਂ ਵੱਲੋਂ ਕਿਸੇ ਤਰ੍ਹਾਂ ਦੀ ਧਮਕੀ ਨਹੀਂ ਦਿੱਤੀ ਗਈ ਸੀ। ਉਨ੍ਹਾਂ ਦੱਸਿਆ ਕਿ ਕਿ ਪੁਲਿਸ ਦੀ ਟੀਮ ਵਲੋਂ ਪ੍ਰਬੰਧਕਾਂ ਨਾਲ ਗੱਲਬਾਤ ਹੋਈ ਹੈ, ਜਿਸ ਵਿੱਚ ਪ੍ਰਬੰਧਕਾਂ ਨੇ ਦੱਸਿਆ ਹੈ ਕਿ ਮੈਚ ਰੱਦ ਹੋਣ ਪਿੱਛੇ ਸਿਰਫ ਟੀਮਾਂ ਦਾ ਨਾ ਪਹੁੰਚਣਾ ਹੀ ਵਜ੍ਹਾ ਹੈ । ਹਾਲਾਂਕਿ ਨਾਲ ਹੀ ਉਨ੍ਹਾਂ ਨੇ ਇਸ ਮਾਮਲੇ ਵਿਚ ਗੰਭੀਰਤਾ ਨਾਲ ਜਾਂਚ ਦੀ ਗੱਲ ਵੀ ਕਹੀ ਹੈ।
‘ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਤੋਂ ਬਚੋਂ’
ਉਨ੍ਹਾਂ ਕਿਹਾ ਕਿ ਪ੍ਰਬੰਧਕੀ ਟੀਮ ਵੱਲੋਂ ਕਿਸੇ ਵੀ ਧਮਕੀ ਮਿਲਣ ਦੀ ਕੋਈ ਵੀ ਸ਼ਿਕਾਇਤ ਨਹੀਂ ਦਿੱਤੀ ਗਈ ਹੈ ਪਰ ਸ਼ਿਕਾਇਤ ਨਾ ਮਿਲਣ ਤੇ ਪੁਲਿਸ ਹਰ ਪਹਿਲੂ ਤੋਂ ਜਾਂਚ ਕਰੇਗੀ। ਉਨ੍ਹਾਂ ਦੱਸਿਆ ਕਿ ਐਸਐਸਪੀ ਜਗਰਾਉਂ ਦੀ ਇਸ ਬਾਬਤ ਡਿਊਟੀ ਲਗਾਈ ਗਈ ਹੈ। ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਚਰਚਾਵਾਂ ਤੋਂ ਬਚਿਆ ਜਾਵੇ।